ਸੱਚਖੰਡ ਸੀ੍ ਹਰਿਮੰਦਰ ਸਾਹਿਬ ਵਿਖੇ ਵੱਡੀ ਗਿਣਤੀ `ਚ ਸੰਗਤਾਂ ਨੇ ਕੀਤੇ ਦਰਸ਼ਨ ਇਸ਼ਨਾਨ
ਅੰਮ੍ਰਿਤਸਰ, 14 ਜਨਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਮਾਘ ਮਹੀਨੇ ਦੀ ਸੰਗਰਾਂਦ ਅਤੇ ਮਾਘੀ ਦਾ ਪਾਵਨ ਤਿਉਹਾਰ ਗੁਰੂ ਨਗਰੀ ਅਤੇ ਨੇੜਲੇ
ਦਿਹਾਤੀ ਇਲਾਕਿਆਂ ਦੇ ਗੁਰਦੁਆਰਾ ਸਾਹਿਬਾਨ ਵਿਖੇ ਪ੍ਰਬੰਧਕਾਂ ਅਤੇ ਸੰਗਤਾਂ ਵੱਲੋਂ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ।ਸੰਗਤਾਂ ਨੇ ਵੱਡੀ ਤਦਾਦ ਵਿਚ ਰੁਹਾਨੀਅਤ ਦੇ ਕੇਂਦਰ ਸੱਚਖੰਡ ਸੀ੍ਰ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਅੰਮ੍ਰਿਤ ਸਰੋਵਰ ਵਿਚ ਇਸ਼ਨਾਨ ਕੀਤਾ।ਸੀ੍ਰ ਅਕਾਲ ਤਖਤ ਸਾਹਿਬ ਵਿਖੇ ਸੱਜੇ ਦੀਵਾਨ ਵਿੱਚ ਢਾਡੀ ਸਿੰਘਾਂ ਵੱਲੋਂ ਦਰਸ਼ਨਾਂ ਲਈ ਆਈਆਂ ਸੰਗਤਾਂ ਨੂੰ ਗੁਰ ਇਤਹਿਾਸ ਸਰਵਣ ਕਰਵਾਇਆ।ਸੰਗਤਾਂ ਨੇ ਅੰਮ੍ਰਿਤ ਵੇਲੇ ਪਾਲਕੀ ਸਾਹਿਬ ਦੇ ਦਰਸ਼ਨ ਵੀ ਕੀਤੇ।ਸਰਦੀ ਘੱਟ ਹੋਣ ਕਰਕੇ ਅੰਮ੍ਰਿਤ ਵੇਲੇ ਤੋਂ ਹੀ ਸੰਗਤਾਂ ਪਰਿਵਾਰਾਂ ਸਮੇਤ ਗੁਰੂੁ ਘਰਾਂ ਵਿਚ ਨਤਮਸਤਕ ਹੋਣ ਪੁੱਜਦੀਆਂ ਰਹੀਆਂ।ਦਿਹਾਤੀ ਇਲਾਕੇ ਦੇ ਗੁਰਦੁਆਰਾ ਸੰਤਸਰ ਹਵਾਈ ਅੱਡਾ ਰਾਜਾਸਾਂਸੀ, ਗੁ. ਬੀੜ ਬਾਬਾ ਬੁੱਢਾ ਸਾਹਿਬ, ਗੁ. ਛੇਹਰਟਾ ਸਾਹਿਬ, ਗੁ. ਨਾਨਕਸਰ ਖੁਰਮਣੀਆਂ, ਗੁ. ਸੰਨ ਸਾਹਿਬ, ਗੁ. ਸਤਲਾਣੀ ਸਾਹਿਬ, ਗੁ. ਗੁਰੁਸਰ ਬਰਾੜ, ਗੁ. ਗੁਰੁ ਕਾ ਬਾਗ, ਗੁ. ਭਾਈ ਸ਼ਾਲੋ ਜੀ ਮਜੀਠਾ, ਗੁ. ਬਾਬਾ ਸਾਧੂ ਸਿੱਖ ਚਵਿੰਡਾ ਕਲਾਂ ਤੋਂ ਇਲਾਵਾ ਅਜਨਾਲਾ, ਰਮਦਾਸ, ਕੱਥੂਨੰਗਲ ਆਦਿ ਦੇ ਗੁਰਦੁਆਰਿਆਂ `ਚ ਮਾਘ ਦੇ ਮਹੀਨੇ ਦੀ ਸੰਗਰਾਦ ਅਤੇ ਮਾਘੀ ਦੇ ਤਿਉਹਾਰ ਤੇ ਸੰਗਤਾਂ ਨੇ ਹਾਜਰੀ ਭਰਕੇ ਗੁਰੁ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media