
ਨਵੀਂ ਦਿੱਲੀ, 15 ਜਨਵਰੀ (ਪੰਜਾਬ ਪੋਸਟ ਬਿਊਰੋ) – ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਇਸਰੋ ਟੀਮ ਨੂੰ ਆਪਣੇ 100ਵੇਂ ਉਪਗ੍ਰਹਿ ਦੇ ਸਫਲਤਾਪੂਰਵਕ ਲਾਂਚ ਲਈ ਵਧਾਈ ਦਿੱਤੀ ਹੈ।ਪ੍ਰਧਾਨ ਮੰਤਰੀ ਨੇ ਕਿਹਾ, “ਪੀ.ਐਸ.ਐਲ.ਵੀ ਦੇ ਸਫ਼ਲ ਲਾਂਚ ਮੌਕੇ ਇਸਰੋ ਅਤੇ ਉਸ ਦੇ ਵਿਗਿਆਨਕਾਂ ਦੀ ਉਹ ਦਿਲ ਤੋਂ ਪ੍ਰਸ਼ੰਸਾ ਕਰਦੇ ਹਨ।ਨਵੇਂ ਸਾਲ ਵਿੱਚ ਇਹ ਸਫ਼ਲਤਾ ਦੇਸ਼ ਦੇ ਨਾਗਰਿਕਾਂ, ਕਿਸਾਨਾਂ, ਮਛੇਰਿਆਂ ਆਦਿ ਨੂੰ ਪੁਲਾੜ ਟੈਕਨਾਲੋਜੀ ਦੇ ਖੇਤਰ ਵਿੱਚ ਦੇਸ਼ ਨੂੰ ਤੇਜ਼ੀ ਨਾਲ ਵਧਣ ਦਾ ਲਾਭ ਦੇਵੇਗੀ। ਉਨ੍ਹਾਂ ਨੇ ਕਿਹਾ ਕਿ ਇਸਰੋ ਵਲੋਂਂ 100ਵੇਂ ਉਪਗ੍ਰਹਿ ਦੀ ਸ਼ੁਰੂਆਤ ਆਪਣੀਆਂ ਸ਼ਾਨਦਾਰ ਪ੍ਰਾਪਤੀਆਂ ਅਤੇ ਭਾਰਤ ਦੇ ਪੁਲਾੜ ਪ੍ਰੋਗਰਾਮ ਦੇ ਉਜਲ ਭਵਿੱਖ ਨੂੰ ਦਰਸਾਉਂਦੀ ਹੈ।ਪ੍ਰਧਾਨ ਮੰਤਰੀ ਨੇ ਕਿਹਾ ਭਾਰਤ ਦੀਆਂ ਸਫਲਤਾਵਾਂ ਦੇ ਲਾਭ ਸਾਡੇ ਭਾਈਵਾਲਾਂ ਲਈ ਵੀ ਉਪਲੱਬਧ ਹਨ।ਜਿਕਰਯੋਗ ਹੈ ਕਿ ਲਾਂਚ ਕੀਤੇ ਗਏ 31 ਉਪਗ੍ਰਹਿਆਂ ਵਿਚੋਂ 28 ਹੋਰ 6 ਹੋਰਨਾਂ ਦੇਸ਼ਾਂ ਨਾਲ ਸਬੰਧਤ ਸਨ।
Punjab Post Daily Online Newspaper & Print Media