ਅੰਮ੍ਰਿਤਸਰ, 15 ਜਨਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ) – ਬਿਗ ਹਾਈਟਜ਼ ਮੋਸ਼ਨ ਪਿਕਚਰਜ਼ ਦੀ ਪਹਿਲੀ ਪੰਜਾਬੀ ਫਿਲਮ `ਪੰਜਾਬ ਸਿੰਘ` 19 ਜਨਵਰੀ ਨੂੰ
ਸਿਨੇਮਾ ਘਰਾਂ ਦਾ ਸ਼ਿੰਗਾਰ ਬਣੇਗੀ।ਇਸ ਫਿਲਮ ਦੇ ਨਿਰਦੇਸ਼ਕ ਨੇ ਤਾਜ, ਨਿਰਮਾਤਾ ਮਾਹੀ ਔਲਖ ਤੇ ਪੀ.ਬੀ.ਆਰ ਐਂਟਰਟੇਨਮੈਂਟ ਅਤੇ ਸਹਿ-ਨਿਰਮਾਤਾ ਨੇ ਬੱਲੂ ਹੋਰਸੇ ਐਂਟਰਟੇਨਮੈਂਟ, ਰਿਚ ਹੈਂਡਜ਼, ਸੰਨੀ ਗੁੱਗੂ ਤੇ ਜੈਸਲ ਐਂਟਰਟੇਨਮੈਂਟ।ਇਸ ਫਿਲਮ ਦੇ ਲੇਖਕ ਗੁਰਜਿੰਦ ਮਾਨ ਅਤੇ ਫਿਲਮ ਦੀ ਵਰਲਡ ਵਾਈਡ ਡਿਸਟ੍ਰਿਬੁਸ਼ਨ ਦਾ ਜ਼ਿੰਮਾ ਚੱਕਿਆ ਹੈਂ ਓਹਰੀ ਪ੍ਰੋਡਕਸ਼ਨ ਨੇ।
ਇਸ ਪਰਿਵਾਰਕ, ਥ੍ਰਿਲਰ, ਐਕਸ਼ਨ ਤੇ ਡਰਾਮਾ ਫਿਲਮ `ਚ ਮੁੱਖ ਭੂਮਿਕਾਵਾਂ ਗੁਰਜਿੰਦ ਮਾਨ, ਸਾਰਥੀ.ਕੇ, ਕੁਲਜਿੰਦਰ ਸਿੱਧੂ, ਆਸ਼ੀਸ਼ ਦੁੱਗਲ, ਅਰੁਣ ਬਾਲੀ, ਅਨੀਤਾ ਦੇਵਗਨ, ਐਨੀ ਸੇਖੋਂ, ਬੇਂਨੀ ਮਾਂਗਟ, ਯਾਦ ਗਰੇਵਾਲ, ਡੈਵੀ ਸਿੰਘ, ਤੇਜ਼ੀ ਸੰਧੂ, ਰੁਪਿੰਦਰ ਰੂਪੀ, ਸ਼ਵੇਤਾ ਗਰੋਵਰ, ਮਨੀ ਕੁਲਾਰ, ਵਿਕਾਸ ਕੋਹਲੀ ਤੇ ਹਨੀ ਸ਼ੇਰਗਿੱਲ ਨੇ ਨਿਭਾਈਆਂ ਹਨ।
ਲੀਡ ਐਕਟਰ ਗੁਰਜਿੰਦ ਮਾਨ ਨੇ ਕਿਹਾ ਕਿ ਫਿਲਮ `ਪੰਜਾਬ ਸਿੰਘ` ਉਨਾਂ ਦੇ ਹੋਮ ਪ੍ਰੋਡਕਸ਼ਨ ਦੀ ਪਹਿਲੀ ਐਕਸ਼ਨ ਤੇ ਥ੍ਰਿਲਰ ਫਿਲਮ ਫਿਲਮ ਹੈ ਅਤੇ ਇਸ ਨੂੰ ਲੈ ਉਹ ਬਹੁਤ ਖੁਸ਼ ਤੇ ਉਤਸ਼ਾਹਿਤ ਹਨ।ਉਹਨਾ ਅੱਗੇ ਕਿਹਾ ਕਿ ਇਹ ਪਰਿਵਾਰਕ ਦੇ ਨਾਲ ਨਾਲ ਥੋੜੀ ਜਿਹੀ ਹੈ।ਇਹ ਇਕ ਬਹੁਤ ਹੀ ਆਮ ਇਨਸਾਨ ਦੀ ਕਹਾਣੀ ਹੈ, ਜੋ ਕੁੱਝ ਵਿਪਰੀਤ ਸਥਿਤੀ `ਚ ਕਿਸੀ ਮਾਫੀਆ ਗਰੁੱਪ `ਚ ਸ਼ਾਮਲ ਹੋ ਜਾਂਦਾ ਹੈ ਤੇ ਇਕ ਨਾਮੀ ਬਦਮਾਸ਼ ਬਣ ਜਾਂਦਾ ਹੈ।
ਨਿਰਦੇਸ਼ਕ ਤਾਜ ਨੇ ਕਿਹਾ ਕਿ ਉਨਾਂ ਲਈ ਇਹ ਬਹੁਤ ਹੀ ਮਾਣ ਦੀ ਗੱਲ ਹੈ ਤੇ ਨਿਰਮਾਤਾ ਮਾਹੀ ਔਲਖ ਨੇ ਦੱਸਿਆ ਕਿ ਇਸ ਪ੍ਰੋਜੈਕਟ `ਤੇ ਕੰਮ ਕਰ ਕੇ ਬਹੁਤ ਹੈ ਖੁਸ਼ ਹਨ।ਫਿਲਮ ਦਾ ਸੰਗੀਤ ਮਸ਼ਹੂਰ ਸੰਗੀਤਕਾਰ ਗੁਰਚਰਨ ਸਿੰਘ, ਦਿਲਜੀਤ, ਡੀ.ਜੇ ਨਰਿੰਦਰ ਤੇ ਵਿਕਾਸ ਸੁਨੀਲ ਨੇ ਤਿਆਰ ਕੀਤਾ ਹੈ।ਗੁਰਜਿੰਦ ਮਾਨ ਦੇ ਲਿਖੇ ਗੀਤਾਂ ਨੂੰ ਬੋਲ ਗੁਰਦਾਸ ਮਾਨ, ਰਣਜੀਤ ਬਾਵਾ, ਨਿੰਜਾ, ਨੂਰਾਂ ਸਿਸਟਰਜ਼, ਰੁਪਿੰਦਰ ਹਾਂਡਾ ਤੇ ਕਮਲ ਖਾਨ ਨੇ ਦਿੱਤੇ ਹਨ।ਇਹ ਫਿਲਮ ਅੰਮ੍ਰਿਤਸਰ ਤੇ ਰਾਜਸਥਾਨ ਵਿੱਚ 40 ਦਿਨਾਂ `ਚ ਸ਼ੂਟ ਕੀਤੀ ਗਈ ਹੈ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ਵਿਸ਼ਵ ਫੋਟੋਗ੍ਰਾਫੀ ਦਿਵਸ ‘ਤੇ ਵਿਸ਼ੇਸ਼ ਲੈਕਚਰ
ਅੰਮ੍ਰਿਤਸਰ, 22 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਯੂਨੀਵਰਸਿਟੀ ਦੇ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਵਿਭਾਗ ਵੱਲੋਂ …
Punjab Post Daily Online Newspaper & Print Media