Thursday, April 16, 2026

ਨਵੇਂ ਆਏ ਐਸ.ਐਚ.ਓ ਨੇ ਜੰਡਿਆਲਾ ਪ੍ਰੈਸ ਕਲੱਬ ਨਾਲ ਕੀਤੀ ਪਲੇਠੀ ਮੀਟਿੰਗ

PPN1501201817ਜੰਡਿਆਲਾ ਗੁਰੂ, 15 ਜਨਵਰੀ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਜੰਡਿਆਲਾ ਗੁਰੂ ਪੁਲਿਸ ਸਟੇਸ਼ਨ ਨਵੇਂ ਆਏ ਐਸ.ਐਚ.ਓ ਹਰਸੰਦੀਪ ਸਿੰਘ ਸੰਧੂ ਨੇ ਜੰਡਿਆਲਾ ਪ੍ਰੈਸ ਕਲੱਬ ਦੇ ਸਮੂਹ ਪੱਤਰਕਾਰਾਂ ਨਾਲ ਮੀਟਿੰਗ ਕੀਤੀ।ਇਸ ਤੋਂ ਪਹਿਲਾਂ ਉਹ ਥਾਣਾ ਬਿਆਸ ਡਿਊਟੀ ਕਰਕੇ ਆਏ ਸਨ।ਪੱਤਰਕਾਰਾਂ ਨਾਲ ਗੱਲਬਾਤ ਦੋਰਾਨ ਐਸ.ਐਚ.ਓ ਨੇ ਨਸ਼ੇ ਦੇ ਮਾਮਲੇ ਵਿਚ ਸ਼ਹਿਰ ਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪੁਲਿਸ ਦੇ ਨਾਲ ਨਾਲ ਮਾਂ ਬਾਪ ਨੂੰ ਵੀ ਆਪਣਿਆਂ ਬਚਿਆਂ ਦਾ ਧਿਆਨ ਰੱਖਣਾ ਚਾਹੀਦਾ ਹੈ, ਕਿਉਂਕਿ ਛੋਟੀ ਉਮਰ ਵਿਚ ਹੀ ਨੌਜਵਾਨ ਮਾੜੀ ਸੰਗਤ ਵਿਚ ਪੈ ਜਾਂਦੇ ਹਨ।ਜਿਸ ਦੇ ਨਤੀਜੇ ਬਾਅਦ ਵਿਚ ਮਾਂ ਬਾਪ ਨੂੰ ਭੁਗਤਨੇ ਪੈਂਦੇ ਹਨ।ਉਹਨਾਂ ਨੇ ਸ਼ਹਿਰ ਵਿਚ ਟਰੈਫਿਕ ਦੀ ਮੁੱਖ ਸਮੱਸਿਆ ਬਾਰੇ ਗੱਲ ਕਰਦੇ ਹੋਏ ਕਿਹਾ ਕਿ ਇਸ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ।ਉਹਨਾਂ ਕਿਹਾ ਕਿ ਸ਼ਹਿਰ ਦੀ ਅਮਨ ਸ਼ਾਂਤੀ ਨੂੰ ਭੰਗ ਕਰਨ ਵਾਲੇ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਬਖਸ਼ਿਆ ਨਹੀਂ ਜਾਵੇਗਾ।ਇਸ ਮੌਕੇ ਜੰਡਿਆਲਾ ਪ੍ਰੈਸ ਕਲੱਬ ਵਲੋਂ ਚੇਅਰਮੈਨ ਸੁਨੀਲ ਦੇਵਗਨ, ਸੁਰਿੰਦਰ ਅਰੋੜਾ ਅਤੇ ਪ੍ਰਧਾਨ ਵਰਿੰਦਰ ਸਿੰਘ ਮਲਹੋਤਰਾ ਸਮੇਤ ਸਮੂਹ ਪੱਤਰਕਾਰ ਮੌਜੂਦ ਸਨ।

Check Also

ਕਮਿਸ਼ਨਰ ਸ਼ੇਰਗਿੱਲ ਨੇ ਭਗਤਾਂਵਾਲਾ ਡੰਪ ਸਾਈਟ ਦੀ ਪ੍ਰਗਤੀ ਦਾ ਲਿਆ ਜਾਇਜ਼ਾ

ਅੰਮ੍ਰਿਤਸਰ, 15 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਭਗਤਾਵਾਲਾ …

Leave a Reply