Wednesday, April 22, 2026

ਖ਼ਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਨੇ ਰਾਜ ਪੱਧਰੀ ਗਤਕਾ ਮੁਕਾਬਲੇ ’ਚ ਜਿੱਤਿਆ ਸੋਨ ਤਮਗਾ

Khalsa College Womenਅੰਮ੍ਰਿਤਸਰ, 15 ਜਨਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਖ਼ਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਨ ਦੀ ਵਿਦਿਆਰਥਣ ਨੇ ਪੰਜਾਬ ਸਰਕਾਰ ਵੱਲੋਂ ਕਰਵਾਈਆਂ ਗਈਆਂ 63ਵੀਆਂ ਸਕੂਲ ਗੇਮਾਂ ਨਾਲ ਗਤਕਾ (ਸਲੰਬਮ ਮਾਰਸ਼ਲ ਆਰਟ) ਅੰਡਰ-17 ਦਿੱਲੀ ਵਿਖੇ ਕਰਵਾਈਆਂ ਗਈਆਂ।ਜਿਸ ’ਚ ਸਕੂਲ ਦੀ ਵਿਦਿਆਰਥਣ ਨੇ ਗਤਕੇ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨੇ ਦਾ ਤਮਗਾ ਹਾਸਲ ਕਰਕੇ ਸਕੂਲ ਅਤੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ।
ਸਕੂਲ ਪ੍ਰਿੰਸੀਪਲ ਸ੍ਰੀਮਤੀ ਪੁਨੀਤ ਨਾਗਪਾਲ ਨੇ ਵਿਦਿਆਰਥਣ ਨੂੰ ਇਸ ਉਪਲਬੱਧੀ ’ਤੇ ਮੁਬਾਰਕਬਾਦ ਦਿੱਤੀ। ਉਨ੍ਹਾਂ ਜਾਣਕਾਰੀ ਦਿੰਦਿਆ ਦੱਸਿਆ ਕਿ ਕੰਵਲਜੀਤ ਕੌਰ ਜਿਸ ਨੇ ਗਤਕੇ ਦੇ ਮੁਕਾਬਲੇ ’ਚ ਵਧੀਆ ਪ੍ਰਦਰਸ਼ਨ ਕਰਕੇ ਸਕੂਲ ਦਾ ਮਾਣ ਵਧਾਇਆ ਹੈ ਇਕ ਹੋਣਹਾਰ ਵਿਦਿਆਰਥਣ ਹੈ, ਜਿਸ ਦੇ ਖੇਡ ’ਚ ਵਿਜੇਤਾ ਆਉਣ ’ਤੇ ਮੁੱਖ ਮਹਿਮਾਲ ਵੱਲੋਂ ਮੈਡਲ ਅਤੇ ਸਕੂਲ ਸਰਟੀਫ਼ਿਕੇਟ ਪ੍ਰਦਾਨ ਕਰਕੇ ਸਨਮਾਨਿਤ ਕੀਤਾ ਗਿਆ।ਪ੍ਰਿੰ: ਨਾਗਪਾਲ ਨੇ ਇਸ ਮੌਕੇ ਵਿਦਿਆਰਥਣ ਦੀ ਜਿੱਤ ਦਾ ਸਿਹਰਾ ਸਕੂਲ ਦੀ ਡੀ.ਪੀ.ਈ ਸ੍ਰੀਮਤੀ ਸੰਦੀਪ ਕੌਰ ਅਤੇ ਟੀਮ ਦੇ ਕੋਚ ਮਨਵਿੰਦਰ ਸਿੰਘ ਦੁਆਰਾ ਕਰਵਾਏ ਸਖ਼ਤ ਅਭਿਆਸ ਨੂੰ ਦਿੰਦਿਆ ਕਿਹਾ ਕਿ ਉਨ੍ਹਾਂ ਬਦੌਲਤ ਕੰਵਲਜੀਤ ਕੌਰ ਉਕਤ ਮੁਕਾਮ ਪ੍ਰਾਪਤ ਕਰ ਸਕੀ ਹੈ।ਉਨ੍ਹਾਂ ਵਿਦਿਆਰਥਣ ਦੇ ਸੁਨਿਹਰੇ ਭਵਿੱਖ ਦੀ ਕਾਮਨਾ ਕਰਦਿਆਂ ਅਗਾਂਹ ਵੀ ਉਚ ਸਥਾਨ ਹਾਸਲ ਕਰਨ ਲਈ ਉਤਸ਼ਾਹਿਤ ਕੀਤਾ।

Check Also

ਕਮਿਸ਼ਨਰੇਟ ਪੁਲਿਸ ਅਤੇ ਐਸ.ਓ.ਜੀ ਵਲੋਂ ਬੱਸ ਸਟੈਂਡ, ਰੇਲਵੇ ਸਟੇਸ਼ਨ ਅਤੇ ਹੋਰ ਇਲਾਕਿਆਂ ‘ਚ ਚੈਕਿੰਗ

ਅੰਮ੍ਰਿਤਸਰ, 21 ਅਪ੍ਰੈਲ (ਸੁਖਬੀਰ ਸਿੰਘ) – ਕਮਿਸ਼ਨਰ ਪੁਲਿਸ ਗੁਰਪ੍ਰੀਤ ਸਿੰਘ ਭੁੱਲਰ ਆਈ.ਪੀ.ਐਸ ਦੀਆਂ ਹਦਾਇਤਾਂ ‘ਤੇ …

Leave a Reply