Saturday, March 14, 2026

ਕਿਸਾਨੀ ਮੰਗਾਂ ਸੰਬੰਧੀ ਡੀ.ਸੀ ਨੇ ਕਿਸਾਨ ਜਥੇਬੰਦੀ ਨਾਲ ਕੀਤੀ ਮੀਟਿੰਗ

ਅੰਮ੍ਰਿਤਸਰ, 17 ਜਨਵਰੀ – (ਪੰਜਾਬ ਪੋਸਟ- ਮਨਜੀਤ ਸਿੰਘ) – ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਵਿੱਚ ਕਿਸਾਨ ਵਫਦ ਦੀ ਡੀ.ਸੀ ਅੰਮ੍ਰਿਤਸਰ ਨੇ PPN1701201802ਮੀਟਿੰਗ ਕਰਕੇ ਕਿਸਾਨੀ ਮੰਗਾਂ ਅਤੇ ਤਰਸਿੱਕਾ ਬਲਾਕ ਦੇ ਧਰਨੇ ਦੀਆਂ ਮੰਗਾਂ ਸੰਬੰਧੀ ਵਿਚਾਰ ਚਰਚਾ ਕੀਤੀ।ਜਿਸ ਵਿੱਚ ਕਮਲਦੀਪ ਸਿੰਘ ਸੰਘਾ, ਬੀ.ਡੀ.ਪੀ.ਓ ਗੁਰਪ੍ਰੀਤ ਸਿੰਘ ਤੇ ਹੋਰ ਉੱਚ ਅਧਿਕਾਰੀ ਸ਼ਾਮਿਲ ਹੋਏ।ਜਥੇਬੰਦੀ ਵੱਲੋਂ ਸੂਬਾ ਸੀਨੀ. ਮੀਤ ਪ੍ਰਧਾਨ ਸਰਵਣ ਸਿੰਘ ਪੰਧੇਰ, ਜਿਲਾ ਆਗੁ ਲਖਵਿੰਦਰ ਸਿੰਘ ਵਰਿਆਮ, ਗੁਰਬਚਨ ਸਿੰਘ ਚੱਬਾ, ਜਰਮਨਜੀਤ ਸਿੰਘ ਬੰਡਾਲਾ, ਸਤਨਾਮ ਸਿੰਘ ਸਠਿਆਲਾ, ਜੋਨ ਸਕੱਤਰ ਰਣਜੀਤ ਸਿੰਘ ਕਲੇਰਬਾਲਾ, ਹਰਵਿੰਦਰ ਸਿੰਘ ਭਲਾਈਪੁਰ ਜੋਨ ਪ੍ਰਧਾਨ ਰਾਮਤੀਰਥ, ਸੱਕਤਰ ਸਿੰਘ ਕੋਟਲਾ ਜੋਨ ਪ੍ਰਧਾਨ ਮਜੀਠਾ, ਮੁਖਤਾਰ ਸਿੰਘ ਭੰਗਵਾਂ ਆਦਿ ਆਗੂ ਸ਼ਾਮਿਲ ਹੋਏ।
ਮੀਟਿੰਗ ਬਾਰੇ ਜਾਣਕਾਰੀ ਦਿੰਦਿਆਂ ਸਰਵਣ ਸਿੰਘ ਪੰਧੇਰ ਨੇ ਦੱਸਿਆ ਹੈ ਕਿ ਡਿਪਟੀ ਕਮਿਸ਼ਨਰ ਨੇ ਕਿਸਾਨ ਆਗੂਆਂ ਨੂੰ ਵਿਸ਼ਵਾਸ਼ ਦਿਵਾਇਆ ਕਿ ਬੀ.ਡੀ ਪੀ.ਓ ਦੇ ਵਾਅਦੇ ਮੁਤਾਬਿਕ ਕੱਲ 17 ਜਨਵਰੀ ਨੂੰ ਪਿੰਡ ਕਲੇਰ ਬਾਲਾ ਦੀ ਫਿਰਨੀ ਅਤੇ ਨਾਲੇ ਦੀ ਨਿਸ਼ਾਨੀ ਸਮੇਤ ਸੀਵਰੇਜ ਪਾੳਣ ਦੀ ਕਾਰਵਾਈ ਮੁਕੰਮਲ ਕਰ ਲਈ ਜਾਵੇਗੀ।ਪੰਧੇਰ ਨੇ ਕਿਹਾ ਕਿ ਬੀ.ਡੀ.ਪੀ.ਓ ਨਾਲ ਸੰਬੰਧਤ ਸਾਰੇ ਕੰਮ ਅਤੇ ਨਿੱਜੀ ਸ਼ਿਕਾਇਤਾਂ ਦਾ ਹੱਲ ਮੀਟਿੰਗ ਕਰਵਾ ਕੇ ਕਰ ਦਿੱਤਾ ਜਾਵੇਗਾ ਅਤੇ ਮਾਲ ਮਹਿਕਮੇ ਨਾਲ ਸੰਬੰਧਤ ਮਸਲੇ ਜਿਵੇਂ ਤਰਸਿੱਕਾ ਬਲਾਕ ਵਿੱਚ ਵੱਡੇ ਪੱਧਰ ਦਾ ਭ੍ਰਿਸ਼ਟਾਚਾਰ, ਰਜਿਸਟਰੀ ਕਰਵਾੳਣ, ਲਿਸਟ ਬਣਾੳਣ, ਐਸ.ਸੀ /ਬੀ.ਸੀ, ਜਨਰਲ ਸਰਟੀਫਿਕੇਟ, ਇੰਤਕਾਲ, ਫਰਦਾਂ ਆਦਿ ਕੰਮ ਲਈ ਅਮਲੇ ਫੈਲੇ ਵਲੋਂ ਕਿਸਾਨ ਮਜਦੂਰਾਂ ਦੀ ਖੱਜਲ ਖੁਆਰੀ ਅਤੇ ਰਿਸ਼ਵਤ ਦੀ ਮੰਗ ਸਬੰਧੀ ਮੀਟਿੰਗ ਵਿੱਚ ਭਰੋਸਾ ਦਿਵਾਇਆ ਗਿਆ ਕਿ ਤਹਿਸੀਲਦਾਰ ਤੇ ਐਸ.ਡੀ.ਐਮ ਵਲੋਂ ਸੰਬੰਧਿਤ ਵਿਭਾਗਾਂ ਨਾਲ ਮੀਟਿੰਗ ਕਰਵਾ ਕੇ ਸਾਰੇ ਮਸਲਿਆਂ ਦਾ ਹੱਲ ਫੌਰੀ ਕੱਢਿਆ ਜਾਵੇਗਾ।ਇਸੇ ਤਰਾਂ ਕਿਸਾਨ ਅੰਦੋਲਨਾਂ ਦੌਰਾਨ ਸ਼ਹੀਦ ਹੋਏ ਕਿਸਾਨਾਂ ਬਹਾਦਰ ਸਿੰਘ ਬੰਡਾਲਾ, ਜੋਗਿੰਦਰ ਸਿੰਘ ਬੁਤਾਲਾ, ਸੁਰਜੀਤ ਸਿੰਘ ਛੀਨਾ ਆਦਿ ਦੇ ਪ੍ਰੀਵਾਰਾਂ ਦੇ ਇੱਕ ਜੀਅ ਨੂੰ ਵਾਅਦੇ ਮੁਤਾਬਿਕ ਨੌਕਰੀ ਦੇਣ ਸਬੰਧੀ ਡੀ.ਸੀ ਨੇ ਪੰਜਾਬ ਸਰਕਾਰ ਨਾਲ ਗੱਲ ਕਰਕੇ ਹੱਲ ਕੱਢਣ ਯਕੀਨ ਦਿਵਾਇਆ
ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਕਿਸਾਨ ਆਗੂਆਂ ਨੇ ਸਮੁੱਚਾ ਕਰਜ਼ਾ ਮੁਆਫ ਕਰਨ ਦੀ ਮੰਗ ਕੀਤੀ ਅਤੇ ਕੈਪਟਨ ਸਰਕਾਰ ਵਲੋਂ ਕੀਤੀ ਗਈ 167 ਕਰੋੜ ਦੀ ਕਰਜਾ ਮਾਫ ਕਰ ਦਿੱਤੀ।ਕਿਉਂਕਿ ਇਸ ਵਿੱਚ ਵੱਡੇ ਪੱਧਰ `ਤੇ ਬੇਨਿਯਮੀਆਂ ਪਾਈਆਂ ਗਈਆਂ ਹਨ।ਜਿਵੇ 10 ਤੋ 12 ਏਕੜ ਵਾਲੇ ਆੜਤੀਆਂ ਆਦਿ ਦੇ ਨਾਮ ਕਰਜ਼ਾ ਮਾਫੀ ਲਿਸਟ ਵਿੱਚ ਪਾਏ ਗਏ ਹਨ ਅਤੇ ਕਰਜਾ ਮਾਫੀ ਵਿੱਚ 7 ਤੋਂ 500 ਰੁਪਏ ਤੱਕ ਦੇ ਕਰਜ਼ੇ ਹੀ ਮਾਫ ਹੋਏ ਹਨ।
ਉਨਾਂ ਕਿਹਾ ਕਿ ਮੋਦੀ ਸਰਕਾਰ ਵਲੋਂ ਕਿਸਾਨਾਂ ਦੀਆਂ ਜਮੀਨਾਂ ਖੋਹਣ ਬਾਰੇ ਮੇਕ ਇਨ ਇੰਡੀਆ ਦੇ ਨਾਂ `ਤੇ ਲਿਆਂਦਾ ਐਕਟ ਵੀ ਕਿਸਾਨਾਂ ਨੇ ਰੱਦ ਕਰਨ ਦੀ ਮੰਗ ਕੀਤੀ।ਰੇਤ ਮਾਫੀਆ ਦੀ ਇੰਕੁਆਰੀ ਸੀ.ਬੀ.ਆਈ ਤੋਂ ਕਰਵਾਉਣ, ਖੁਦਕੁਸ਼ੀਆਂ ਕਰ ਗਏ ਕਿਸਾਨਾਂ ਤੇ ਮਜਦੂਰਾਂ ਨੂੰ ਬਣਦਾ ਮੁਆਵਜਾ ਤੇ ਨੌਕਰੀ ਦੇਣ, ਫਸਲਾਂ ਦੇ ਪੂਰੇ ਭਾਅ ਡਾ. ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਮੁਤਾਬਿਕ ਦੇਣ ਅਾਿਦ ਮੰਗਾਂ `ਤੇ ਵੀ ਚਰਚਾ ਹੋਈ।ਇਸ ਸਮੇਂ ਪ੍ਰੇਮ ਸਿੰਘ ਮਹਿਤਾ, ਤਰਸੇਮ ਸਿੰਘ ਚਾਟੀਵਿੰਡ ਲੇਹਲ, ਚੰਨਣ ਸਿੰਘ ਕਲੇਰ ਆਦਿ ਆਗੂ ਵੀ ਮੌਜੂਦ ਸਨ।

Check Also

ਖਾਲਸਾ ਕਾਲਜ ਵਿਖੇ ‘ਟੌਪਰਾਂ ਦਾ ਅਸਲ ਰਾਜ਼’ ਵਿਸ਼ੇ ’ਤੇ ਸੈਮੀਨਾਰ

ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਣਜ ਅਤੇ ਵਪਾਰ ਪ੍ਰਸ਼ਾਸਨ ਵਿਭਾਗ ਵੱਲੋਂ …

Leave a Reply