Tuesday, July 7, 2026

ਨੈਸ਼ਨਲ ਯੂਥ ਡੇਅ ਮਨਾਇਆ

PPN1701201809ਧੂਰੀ, 17 ਜਨਵਰੀ (ਪੰਜਾਬ ਪੋਸਟ- ਪਰਵੀਨ ਗਰਗ) – ਐਨ.ਵਾਈ.ਕੇ ਸੰਗਰੂਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਧੂਰੀ ਬਲਾਕ ਦੇ ਐਨ.ਵਾਈ.ਕੇ ਇੰਚਾਰਜ ਵਿੱਕੀ ਸ਼ਰਮਾ ਨੇ ਆਦਿ ਧਰਮ ਸਮਾਜ ਕਲੱਬ ਦੇ ਸਹਿਯੋਗ ਨਾਲ ਨੈਸ਼ਨਲ ਯੂਥ ਡੇਅ ਮਨਾਇਆ ਅਤੇ ਸਵਾਮੀ ਵਿਵੇਕਾਨੰਦ ਦੇ ਦਿਖਾਏ ਰਸਤੇ ਉੱਪਰ ਚਲਣ ਲਈ ਪ੍ਰੇਰਿਤ ਕੀਤਾ।ਵਿੱਕੀ ਸ਼ਰਮਾ ਨੇ ਪਹੁੰਚੇ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਨਾਲ ਹੀ ਅੱਜ ਦੇ ਯੂਥ ਨੂੰ ਸੁਨੇਹਾ ਦਿੱਤਾ ਕਿ ਉਹ ਆਪਣਾ ਕੀਮਤੀ ਸਮਾਂ ਬਰਬਾਦ ਕਰਨ ਦੀ ਬਜ਼ਾਏ ਉਸ ਨੂੰ ਚੰਗੇ ਕੰਮਾਂ ਵਿੱਚ ਲਾਉਣ ਅਤੇ ਕੰਮਾਂ ਪ੍ਰਤੀ ਜਾਗਰੂਕ ਰਹਿਣ।ਇਸ ਮੌਕੇ ਕਲੱਬ ਪ੍ਰਧਾਨ ਲਵ ਕੁਮਾਰ, ਖਜਾਨਚੀ ਨਸੀਬ ਜਨਰਲ ਸੈਕਟਰੀ, ਸਨੀ ਕੁਮਾਰ, ਅਮਿਤ ਲੰਕੇਸ਼, ਸੁਭਮ ਵੈਦ, ਡਾ. ਰਜਨੀਸ਼ ਗਰਗ, ਰਾਜਨ ਸਿੰਘ ਕਾਕੜਾ ਅਤੇ ਰੋਬਿਨ ਆਦਿ ਹਾਜਰ ਸਨ।

Check Also

ਮਸ਼ਰੂਮ ਉਤਪਾਦਨ ਯੂਨਿਟ ਸਥਾਪਤ ਕਰਨ ਲਈ ਕਿਸਾਨ ਲੈ ਸਕਦੇ ਹਨ ਸਬਸਿਡੀ – ਚੇਅਰਮੈਨ ਬਰਾੜ

ਅੰਮ੍ਰਿਤਸਰ, 5 ਜੁਲਾਈ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ …

Leave a Reply