ਸ਼ਮਰਾਲਾ, 19 ਜਨਵਰੀ (ਪੰਜਾਬ ਪੋਸਟ – ਕੰਗ) – ਅਧਿਆਪਕ ਦਲ ਪੰਜਾਬ ਜ਼ਿਲ੍ਹਾ ਲੁਧਿਆਣਾ ਦੀ ਜ਼ਰੂਰੀ ਮੀਟਿੰਗ ਲਖਵਿੰਦਰਪਾਲ ਸਿੰਘ ਖਾਲਸਾ ਸਮਰਾਲਾ
ਜ਼ਿਲ੍ਹਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ।ਜਿਸ ਦੀ ਕਾਰਵਾਈ ਪ੍ਰੈਸ ਨੂੰ ਜਾਰੀ ਕਰਦੇ ਹੋਏ ਜ਼ਿਲ੍ਹਾ ਪ੍ਰੈਸ ਸਕੱਤਰ ਗੁਰਨਾਮ ਸਿੰਘ ਭੈਣੀ ਸਾਹਿਬ ਨੇ ਦੱਸਿਆ ਕਿ ਅਧਿਆਪਕ ਦਲ ਪੰਜਾਬ ਸਿੱਖਿਆ ਵਿਭਾਗ ਦੇ ਬੱਚਿਆਂ ਅਤੇ ਅਧਿਆਪਕਾਂ ਦੇ ਹਿੱਤਾ ਨੂੰ ਪਰੋਖੇ ਕਰਕੇ ਲਏ ਜਾ ਰਹੇ ਗਲਤ ਫੈਸਲਿਆਂ ਦੀ ਘੋਰ ਨਿੰਦਾ ਕੀਤੀ ਗਈ।ਹੁਣੇ ਕੀਤੇ ਫੈਸਲਿਆਂ ਵਿੱਚ ਮਿਡਲ ਸਕੂਲਾਂ ਵਿੱਚ ਚਾਰ ਪੋਸਟਾਂ ਕਰਨਾ, ਘੱਟ ਵਿਦਿਆਰਥੀਆਂ ਵਾਲੇ ਸਕੂਲਾਂ ਨੂੰ ਸਿਫਟ ਕਰਨਾ, ਪ੍ਰੀਖਿਆ ਸੈਂਟਰ ਬਦਲਣਾ, ਅਬਜਰਵਰਾਂ ਨੂੰ ਦੂਸਰੇ ਜ਼ਿਲ੍ਹੇ ਵਿੱਚ ਭੇਜਣ ਦੇ ਫੈਸਲੇ ਆਦਿ ਅਧਿਆਪਕ ਮਾਰੂ ਫੈਸਲਿਆਂ ਦੀ ਅਧਿਆਪਕ ਦਲ ਨਿਖੇਧੀ ਕਰਦਾ ਹੈ ਅਤੇ ਮੰਗ ਕਰਦਾ ਹੈ ਕਿ ਅਸਾਮੀਆਂ ਘਟਾਉਣ ਨਾਲ ਬੇਰੁਜ਼ਗਾਰੀ ਵਿੱਚ ਹੋਰ ਵਾਧਾ ਹੋਵੇਗਾ, ਪੰਜਾਬ ਦੇ ਨੌਜਵਾਨਾਂ ਲਈ ਰੁਜ਼ਗਾਰ ਦੇ ਹੋਰ ਮੌਕੇ ਘੱਟ ਕਰਨ ਨਾਲ ਪੰਜਾਬ ਖੁਸ਼ਹਾਲੀ ਦੀਆਂ ਲੀਹਾਂ ਤੋਂ ਹੱਟ ਜਾਵੇਗਾ।ਉਨ੍ਹਾਂ ਅੱਗੇ ਕਿਹਾ ਕਿ ਸਲਾਨਾ ਪ੍ਰੀਖਿਆਵਾਂ ਸਿਰ ਤੇ ਹਨ ਅਤੇ ਸਿੱਖਿਆ ਵਿਭਾਗ ਸਕੂਲਾਂ ਲਈ ਕਿਤਾਬਾਂ ਦੀ ਸਪਲਾਈ ਹੁਣ ਕਰ ਰਿਹਾ ਹੈ।ਇਸ ਲਈ ਸਿੱਖਿਆ ਵਿਭਾਗ ਅਤੇ ਸਰਕਾਰ ਨੂੰ ਆਪਣੀ ਪੀੜ੍ਹੀ ਥੱਲੇ ਸੋਟਾ ਫੇਰਨਾ ਚਾਹੀਦਾ ਹੈ, ਨਾ ਕਿ ਅਧਿਆਪਕ ਅਤੇ ਵਿਦਿਆਰਥੀ ਮਾਰੂ ਫੈਸਲੇ ਲੈ ਕੇ ਸਿੱਖਿਆ ਵਿਭਾਗ ਨਾਲ ਖਿਲਵਾੜ ਕਰੇ।
ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਅਮਰਜੀਤ ਸਿੰਘ ਘੁਡਾਣੀ ਸਕੱਤਰ ਜਰਨਲ ਪੰਜਾਬ ਵਿਸ਼ੇਸ ਤੌਰ `ਤੇ ਹਾਜ਼ਰ ਸਨ ਅਤੇ ਜਰਨਲ ਸਕੱਤਰ ਬਲਵਿੰਦਰ ਸਿੰਘ ਗਿੱਲ, ਪ੍ਰਿਤਪਾਲ ਸਿੰਘ ਘੁਡਾਣੀ, ਰਵਿੰਦਰ ਸਿੰਘ ਦੁੱਗਰੀ, ਹਰਪ੍ਰੀਤ ਸਿੰਘ, ਕਮਲਜੀਤ ਸਿੰਘ ਲਾਪਰਾਂ, ਰਾਮਦਾਸ ਨਸਰਾਲੀ, ਬਲਜੀਤ ਸਿੰਘ ਈਸੜੂ, ਜਗਦੇਵ ਸਿੰਘ ਭੌਰਲਾ, ਪਰਦੀਪ ਕੁਮਾਰ ਮਾਛੀਵਾੜਾ, ਨਰਿੰਦਰ ਸਿੰਘ ਸਮਰਾਲਾ, ਬਲਵਿੰਦਰ ਸਿੰਘ ਸਿਆੜ, ਜਗਜੀਵਨ ਸਿੰਘ ਮੋਹੀ ਅਤੇ ਇਕਬਾਲ ਸਿੰਘ ਬੋਪਾਰਾਏ ਆਦਿ ਸ਼ਾਮਲ ਹੋਏ।
Check Also
ਕਥਾਕਾਰ ਦੀਪ ਦੇਵਿੰਦਰ ਸਿੰਘ ਨੂੰ ਗਹਿਰਾ ਸਦਮਾ, ਵੱਡੇ ਭਰਾ ਦਾ ਦੇਹਾਂਤ
ਅੰਮ੍ਰਿਤਸਰ, 18 ਜੂਨ (ਜਗਦੀਪ ਸਿੰਘ) – ਪੰਜਾਬੀ ਕਹਾਣੀਕਾਰ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਦਫਤਰ …
Punjab Post Daily Online Newspaper & Print Media