Tuesday, March 24, 2026

ਐਸ.ਡੀ.ਐਮ ਬਾਬਾ ਬਕਾਲਾ ਵਲੋਂ ਮੰਗਾਂ ਮੰਨਣ ਦੇ ਭਰੋਸੇ ਉਪਰੰਤ ਕਿਸਾਨਾਂ ਨੇ ਖਤਮ ਕੀਤਾ ਧਰਨਾ

ਅੰਮ੍ਰਿਤਸਰ, 19 ਜਨਵਰੀ (ਪੰਜਾਬ ਪੋਸਟ -ਸੁਖਬੀਰ ਸਿੰਘ) – ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਵਿੱਚ ਬਲਾਕ ਤਰਸਿੱਕਾ ਵਿੱਚ ਸੈਂਕੜੇ ਕਿਸਾਨਾਂ,

ACD Systems Digital Imaging

ਮਜ਼ਦੂਰਾਂ, ਬੀਬੀਆਂ, ਨੌਜਵਾਨਾਂ ਵੱਲੌਂ ਆਪਣੇ ਭੱਖਦੇ ਮਸਲਿਆਂ ਨੂੰ ਹੱਲ ਕਰਵਾਉਣ ਲਈ ਸੂਬਾ ਸੀਨੀ: ਮੀਤ ਪ੍ਰਧਾਨ ਸਰਵਣ ਸਿੰਘ ਪੰਧੇਰ,ਜਿਲਾ ਪ੍ਰਧਾਨ ਗੁਰਬਚਨ ਸਿੰਘ ਚੱਬਾ, ਰਣਜੀਤ ਸਿੰਘ ਕਲੇਰਬਾਲਾ, ਲਖਵਿੰਦਰ ਸਿੰਘ ਵਰਿਆਮ ਨੰਗਲ, ਸਤਨਾਮ ਸਿੰਘ ਸਠਿਆਲਾ ਦੀ ਪ੍ਰਧਾਨਗੀ ਹੇਠ ਵਿਸ਼ਾਲ ਇੱਕਠ ਕੀਤਾ ਗਿਆ।
ਵਿਸ਼ਾਲ ਇੱਕਠ ਨੂੰ ਸੰਬੋਧਨ ਕਰਦਿਆਂ ਜਿਲਾ ਪ੍ਰੈਸ ਸਕੱਤਰ ਜਰਮਨਜੀਤ ਸਿੰਘ ਬੰਡਾਲਾ, ਮੁਖਤਾਰ ਸਿੰੰਘ ਭੰਗਵਾਂ, ਹਰਭਿੰਦਰ ਸਿੰਘ ਭਲਾਈਪੁਰ, ਚਰਨ ਸਿੰਘ ਕਲੇਰ ਘੁਮਾਣ, ਸਵਿੰਦਰ ਸਿੰਘ ਰੂਪੋਵਾਲੀ ਨੇ ਪੰਜਾਬ ਸਰਕਾਰ ਤੇ ਜਿਲਾ ਪ੍ਰਸ਼ਾਸ਼ਨ ਦੀ ਸਖਤ ਸ਼ਬਦਾਂ ਚ ਨਿਖੇਦੀ ਕਰਦਿਆਂ ਕਿਹਾ ਕਿ ਬਲਾਕ ਤਰਸਿਕਾ ਨਾਲ ਸਬੰਧਿਤ ਮਸਲੇ ਤੇ ਕਿਸਾਨਾਂ ਮਜ਼ਦੂਰਾਂ ਦੇ ਭਖਦੇ ਮਸਲਿਆਂ ਦੇ ਹੱਲ ਜਿਵੇਂ ਪਿੰਡ ਕਲੇਰਬਾਲਾ ਦੀ ਫਿਰਨੀ ਤੇ ਨਾਲੇ ਦਾ ਹੱਲ ਕਰਨਾਂ, ਤਹਿਸੀਲ ਤਰਸਿੱਕਾ ਵਿੱਚ ਫੈਲਿਆ ਭ੍ਰਿਸ਼ਟਾਚਾਰ ਬੰਦ ਕਰਨ, ਕਿਸਾਨਾਂ ਨੂੰ ਲਿਮਟ ਬਣਾਉਣ, ਰਜਿਸਟਰੀਆਂ ਕਰਵਾਉਣ, ਜਮੀਨਾਂ ਦੇ ਤਬਾਦਲੇ ਕਰਵਾਉਣ, ਜਾਤੀ ਸਬੰਧੀ ਸਰਟੀਫਿਕੇਟ ਬਣਵਾਉਣ, ਫਰਦ ਲੈਣ ਵੈਲੇ ਖਜਲ ਖੁਆਰੀ ਬੰਦ ਕਰਨਾਂ, ਪਟਵਾਰੀਆਂ, ਕਾਨੂੰਗੋਆਂ ਵੱਲੋਂ ਕੀਤੀ ਜਾਂਦੀ ਲੁੱਟ ਬੰਦ ਕਰਕੇ ਆਪਣੇ ਕੈਬਨਾਂ ਵਿੱਚ ਬੈਠਣਾ, ਕੈਬਨਾਂ ਦੇ ਬਾਹਰ ਮੋਬਾਇਲ ਨੰਬਰ ਲਿਖਣੇ,  ਮਨਰੇਗਾ ਮਜ਼ਦੂਰੀ ਦੇ ਬਕਾਇਆ ਪੈਸੇ ਦੇਣੇ ਤੇ ਜਾਬ ਕਾਰਡ ਮਜ਼ਦੂਰਾਂ ਨੂੰ ਦੇਣੇ, ਪਿੰਡਾਂ ਵਿੱਚ ਲੈਟਰੀਨਾਂ ਦੇ ਪੁੱਟੇ ਟੋਇਆਂ ਲਈ ਪੈਸੇ ਦੇ ਕੇ ਕੰਮ ਮੁਕੰਮਲ ਕਰਨੇ,ਛੱਪੜਾਂ ਦੀ ਸਫਾਈ ਤੇ ਪਾਣੀ ਦੀ ਨਿਕਾਸੀ ਦੇ ਪੱਕੇ ਪ੍ਰਬੰਧ ਕਰਨੇ,ਗਲੀਆਂ ਨਾਲੀਆਂ ਦੀ ਮੁਰੰਮਤ,ਗਾਜਰਬੂਟੀ ਦੀ ਨਰੇਗਾ ਰਾਹੀਂ ਸਫਾਈ ਕਰਵਾਉਣੀ ਆਦਿ ਮੰਗਾਂ ਪ੍ਰਤੀ ਪੰਜਾਬ ਸਰਕਾਰ ਤੇ ਜਿਲਾ ਪ੍ਰਸ਼ਾਸ਼ਨ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ।
ਧਰਨੇ ਦੌਰਾਨ ਮਤੇ ਪਾਸ ਕਰਕੇ ਮੰਗ ਕੀਤੀ ਕਿ ਇਸ ਬੀ.ਡੀ.ਪੀ.ਓ ਅਧੀਨ ਪੰਚਾਇਤਾਂ ਵਿੱਚ ਵੱਡੀ ਪੱਧਰ ਤੇ ਹੋਏ ਭ੍ਰਿਰਸ਼ਟਾਚਾਰ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ, ਕੈਪਟਨ ਸਰਕਾਰ ਵਾਅਦੇ ਮੁਤਾਬਕ ਸਮੁੱਚਾ ਕਰਜਾ ਮੁਆਫ ਕਰੇ, ਕੇਂਦਰ ਵੱਲੌਂ ਲਿਆਂਦਾ ਜਾ ਰਿਹਾ ਮੇਕ ਇਨ ਇੰਡੀਆ ਦੇ ਨਾਂ ਤੇ ਕਾਰਪੋਰੇਟ ਘਰਾਣਿਆਂ ਦਾ ਕਬਜਾ ਕਰਵਾਉਣ ਲਈ ਨਿੱਜੀ ਤੇ ਜਨਤਕ ਭਾਈਵਾਲੀ (ਪੀ.ਪੀ.ਪੀ) ਮੋਡ ਤੇ ਇੱਕ ਕੰਪਨੀ ਨੂੰ 500 ਤੋਂ 1000 ਏਕੜ ਦੇ ਫਾਰਮ ਬਣਾ ਕੇ ਦੇਣ, ਨਿੱਜੀ ਤੇ ਜਨਤਕ ਜਾਇਦਾਦ ਨੁਕਸਾਨ ਰੋਕੂ ਕਾਲਾ ਕਾਨੂੰਨ ਬਿੱਲ 2014 ਤੇ ਪਕੋਕਾ ਕਾਨੂੰਨ ਤੇ ਕਿਸਾਨ ਵਿਰੋਧੀ ਫੈਸਲੇ ਵਾਪਸ ਲਏ ਜਾਣ।ਮੰਨੀ ਮੰਗ ਮੁਤਾਬਕ ਸ਼ਹੀਦ ਕਿਸਾਨਾਂ ਦੇ ਪ੍ਰੀਵਾਰਾਂ ਨੂੰ ਨੌਕਰੀ, ਆਰਥਿਕ ਤੰਗੀ ਜਾਂ ਕਰਜੇ ਕਾਰਨ ਖੁਦਕੁਸ਼ੀਆਂ ਕਰ ਚੁੱਕੇ ਕਿਸਾਨਾਂ ਮਜ਼ਦੂਰਾਂ ਦੇ ਪ੍ਰੀਵਾਰਾਂ ਨੂੰ 10-10 ਲੱਖ ਦਾ ਮੁਆਵਜਾ ਤੇ ਬੁੱਟਰ ਸਿਵੀਆ ਗੰਨਾਂ ਮਿੱਲ ਵੱਲੋਂ ਕਿਸਾਨਾਂ ਦੀ ਪੇਮੈਂਟ 14 ਦਿਨਾਂ ਦੀ ਥਾਂ ਮਹੀਨੇ ਬਾਅਦ ਵੀ ਨਹੀ ਦਿੱਤੀ ਜਾ ਰਹੀ ਜੋ ਨਿਯਮਾਂ ਮੁਤਾਬਕ 14 ਦਿਨ ਵਿੱਚ ਦਿੱਤੀ ਜਾਵੇ।
ਪ੍ਰਸ਼ਾਸ਼ਨ ਦੀ ਢਿੱਲਮੱਠ ਨੂੰ ਦੇਖਦਿਆਂ ਜਥੇਬੰਦੀ ਵੱਲੋਂ ਰੇਲਾਂ ਰੋਕਣ ਦੇ ਕੀਤੇ ਫੈਸਲੇ ਦੇ ਐਲਾਨ ਤੋਂ ਝੁਕਦਿਆਂ ਐਸ.ਡੀ.ਐਮ ਬਾਬਾ ਬਕਾਲਾ ਨੇ ਕਿਸਾਨ ਆਗੂਆਂ ਨਾਲ ਮੀਟਿੰਗ ਕਰਕੇ ਆਪਣੇ ਪੱਧਰ ਦੀਆਂ ਮੰਗਾਂ ਹੱਲ ਕਰਨ ਤੇ ਸਰਕਾਰ ਪੱਧਰ ਦੀਆਂ ਮੰਗਾਂ ਉਪਰ ਲਿਖ ਕੇ ਭੇਜਣ ਦਾ ਧਰਨੇ ਦੌਰਾਂਨ ਕਿਸਾਨਾਂ ਮਜ਼ਦੂਰਾਂ ਦੇ ਇਕੱਠ ਵਿੱਚ ਵਿਸ਼ਵਾਸ਼ ਦਿਵਾ ਕੇ ਧਰਨਾਂ ਸਮਾਪਤ ਕਰਵਾਇਆ ਅਤੇ ਨਾਇਬ ਤਹਿਸੀਲਦਾਰ ਮੈਡਮ ਰੌਬਿਨਜੀਤ ਕੌਰ ਨਾਲ ਸਬੰਧਿਤ ਮਸਲਿਆਂ ਪ੍ਰਤੀ 29 ਜਨਵਰੀ ਨੂੰ ਮੀਟਿੰਗ ਕਰਵਾਉਣ ਦਾ ਭਰੋਸਾ ਵੀ ਦਿੱਤਾ।
ਇਸ ਮੌਕੇ ਕਰਮ ਸਿੰਘ ਬਲਸਰਾਂ, ਭੁਪਿੰਦਰ ਸਿੰਘ ਬੁਤਾਲਾ, ਮੁਖਬੈਨ ਸਿੰਘ ਜੋਧਾਨਗਰੀ, ਪ੍ਰੇਮ ਕੁਮਾਰ ਸਿੰਘ ਮਹਿਤਾ, ਸੁਖਦੇਵ ਸਿੰਘ, ਤਰਸੇਮ ਸਿੰਘ ਚਾਟੀਵਿੰਡ, ਹੀਰਾ ਸਿੰਘ ਰਸੂਲਪੁਰ, ਕੇਵਲ ਸਿੰਘ,ਦਿਆਲ ਸਿੰਘ ਮੱਤੇਵਾਲ, ਪ੍ਰਗਟ ਸਿੰਘ, ਸਵਰਨ ਸਿੰਘ ਨੰਗਲੀ,ਰਣਧੀਰ ਸਿੰਘ ਬੁੱਟਰ, ਬਲਵਿੰਦਰ ਸਿੰਘ ਸੈਦੁਕੇ, ਕਸ਼ਮੀਰ ਸਿੰਘ ਵੇਗੇਵਾਲ, ਕੁਲਦੀਪ ਸਿੰਘ ਦਾਦੁਪੁਰ, ਮਲਕੀਤ ਸਿੰਘ, ਹਰਦੇਵ ਸਿੰਘ ਕਾਲੇਕੇ, ਗੁਰਦੇਵ ਸਿੰਘ ਵਰਪਾਲ, ਪਿਆਰ ਸਿੰਘ ਪੰਡੋਰੀ, ਅਵਤਾਰ ਸਿੰਘ ਵੰਨਚੜੀ, ਟੇਕ ਸਿੰਘ ਝੰਡੇ, ਸ਼ਿੰਦਾ ਸਿੰਘ ਚੰਨਣਕੇ, ਪਲਵਿੰਦਰ ਸਿੰਘ ਉਦੋਕੇ, ਅਵਤਾਰ ਸਿੰਘ ਬੱਗਾ, ਸਰੂਪ ਸਿੰਘ ਸੈਦੋਲੇਹਲ, ਜਸਵਿੰਦਰ ਸਿੰਘ ਭੋਏਵਾਲ, ਨਿਸ਼ਾਨ ਸ਼ਿੰਘ, ਕੁਲਦੀਪ ਸਿੰਘ ਚੱਬਾ, ਕੁਲਦੀਪ ਸਿੰਘ ਬਾਸਰਕੇ ਰਾਜਵਿੰਦਰ ਸਿੰਘ ਬੋਧ ਆਦਿ ਆਗੂ ਵੀ ਹਾਜਰ ਸਨ।

Check Also

ਔਰਤਾਂ ਦੇ ਮੁਫ਼ਤ ਸਫਰ `ਤੇ ਪੰਜਾਬ ਸਰਕਾਰ ਨੇ ਖਰਚੇ 2042 ਕਰੋੜ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 23 ਮਾਰਚ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …

Leave a Reply