ਅੰਮ੍ਰਿਤਸਰ, 23 ਜਨਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਖ਼ਾਲਸਾ ਕਾਲਜ ਦੇ ਕਾਮਰਸ ਵਿਭਾਗ ਦੇ 4 ਵਿਦਿਆਰਥੀ ਮਲਟੀਨੈਸ਼ਨਲ ਕੰਪਨੀ
ਐਮੇਜ਼ੋਨ ’ਚ ਚੁਣੇ ਗਏ।ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਉਕਤ ਚੁਣੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੰਦਿਆ ਦੱਸਿਆ ਕਿ ਕੰਪਨੀ ਵੱਲੋਂ ਉਨ੍ਹਾਂ ਨੂੰ 2.8 ਲੱਖ ਦਾ ਸੈਲਰੀ ਪੈਕੇਜ਼ ਦਿੱਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਐਮੇਜ਼ੋਨ ਵਰਗੀ ਨਾਮੀ ਕੰਪਨੀ ’ਚ ਵਿਦਿਆਰਥੀਆਂ ਦਾ ਚੁਣੇ ਜਾਣਾ ਬੜੀ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਇਹ ਪਲੇਸਮੈਂਟ ਸੈਲ ਦੀ ਅਣਥਕ ਮਿਹਨਤ ਦਾ ਨਤੀਜਾ ਹੈ, ਜੋ ਕਿ ਵਿਦਿਆਰਥੀਆਂ ਨੂੰ ਮਲਟੀਨੈਸ਼ਨਲ ਕੰਪਨੀਆਂ ਦੀਆਂ ਜਰੂਰਤਾਂ ਦੇ ਹਿਸਾਬ ਨਾਲ ਤਿਆਰ ਕਰ ਰਿਹਾ ਹੈ। ਇਸ ਮੌਕੇ ਪਲੇਸਮੈਂਟ ਸੈਲ ਦੇ ਡਾਇਰੈਕਟਰ ਪ੍ਰੋ: ਹਰਭਜਨ ਸਿੰਘ ਨੇ ਕਿਹਾ ਕਿ ਅਜੋਕੇ ਸਮੇਂ ’ਚ ਇੰਟਰਵਿਊ ’ਚ ਜਾਣ ਤੋਂ ਪਹਿਲਾਂ ਟ੍ਰੇਨਿੰਗ ਦਾ ਬਹੁਤ ਮਹੱਤਵ ਹੈ ਅਤੇ ਪ੍ਰਿੰ: ਡਾ. ਮਹਿਲ ਸਿੰਘ ਦੀ ਹੱਲ੍ਹਾਸ਼ੇਰੀ ਨਾਲ ਟ੍ਰੇਨਿੰਗ ਅਤੇ ਪਲੇਸਮੈਂਟ ਸੈਲ ਵਿਦਿਆਰਥੀਆਂ ਨੂੰ ਸਮੇਂ ਦਾ ਹਾਣੀ ਬਣਾ ਰਿਹਾ ਹੈ ਤਾਂ ਕਿ ਉਹ ਆਪਣੇ ਕੈਰੀਅਰ ਦੇ ਸਿਖ਼ਰ ਤੱਕ ਪਹੁੰਚ ਸਕਣ।
ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ’ਚ ਹੋਰ ਨੈਸ਼ਨਲ ਅਤੇ ਮਲਟੀਨੈਸ਼ਨਲ ਕੰਪਨੀਆਂ ਕਾਲਜ ’ਚ ਪਲੇਸਮੈਂਟ ਲਈ ਆਉਣਗੀਆਂ। ਇਸ ਮੌਕੇ ਪ੍ਰੋ: ਜੇ. ਐਸ. ਅਰੋੜਾ ਮੁੱਖੀ ਕਾਮਰਸ ਵਿਭਾਗ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਇਸ ਮੌਕੇ ਪ੍ਰੋ: ਸੁਖਪੁਨੀਤ ਕੌਰ, ਪ੍ਰੋ: ਪੂਨਮਜੀਤ ਕੌਰ, ਪ੍ਰੋ: ਸਿਖ਼ਾ ਅਤੇ ਪ੍ਰੋ: ਪੂਨਮ ਸ਼ਰਮਾ ਨੇ ਇਹ ਪਲੇਸਮੈਂਟ ਕਰਵਾਉਣ ’ਚ ਮੁੱਖ ਭੂਮਿਕਾ ਨਿਭਾਈ।
Check Also
ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ ’ਤੇ ਆਧਾਰਿਤ ਦਸਤਾਵੇਜ਼ੀ ਫਿਲਮ ਨੂੰ ਮਿਲਿਆ ਭਰਵਾਂ ਹੁੰਗਾਰਾ
ਅੰਮ੍ਰਿਤਸਰ, 23 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ …
Punjab Post Daily Online Newspaper & Print Media