ਨਵੀਂ ਦਿੱਲੀ, 24 ਜਨਵਰੀ (ਪੰਜਾਬ ਪੋਸਟ ਬਿਊਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਜਪ ਜਾਪ ਸੇਵਾ ਟਰੱਸਟ ਵਲੋਂ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਵਸ ਨੂੰ ਸਮਰਪਿਤ ਵਿਸ਼ੇਸ਼ ਦਸਤਾਰ ਸਜਾਉਣ ਪ੍ਰਤਿਯੋਗਤਾ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਰਾਣਾ ਪਰਮਜੀਤ ਸਿੰਘ, ਚੇਅਰਮੈਨ ਧਰਮ ਪ੍ਰਚਾਰ ਕਮੇਟੀ (ਦਿ.ਸਿ.ਗੁ ਪ੍ਰਬੰਧਕ ਕਮੇਟੀ) ਨੇ ਦਸਿਆ ਕਿ 26 ਜਨਵਰੀ ਸ਼ੁਕਰਵਾਰ (13 ਮਾਘ, ਸੰਮਤ ਨਾਨਕਸ਼ਾਹੀ 549) ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤਕ ਗੁ. ਬੰਗਲਾ ਸਾਹਿਬ ਸਥਿਤ ਸਰੋਵਰ ਦੀ ਪਰਿਕ੍ਰਮਾ ਵਿੱਚ ਹੋ ਰਹੀ ਇਸ ਪ੍ਰਤੀਯੋਗਤਾ ਵਿੱਚ ਦਿੱਲੀ ਤੇ ਐਨ.ਸੀ.ਆਰ ਵਾਸੀ ਬੱਚੇ ਤੇ ਨੌਜਵਾਨ ਚਾਰ ਗਰੁਪਾਂ- (6 ਤੋਂ 12, 13 ਤੋਂ 18, 19 ਤੋਂ 30 ਅਤੇ 30 ਸਾਲ ਤੋਂ ਵੱਧ) ਵਿੱਚ ਹਿਸਾ ਲੈ ਸਕਦੇ ਹਨ।ਦੁਮਾਲੇ ਦੀ ਪ੍ਰਤੀਯੋਗਤਾ ਕੇਵਲ 6 ਤੋਂ 18 ਵਰ੍ਹਿਆਂ ਦੀਆਂ ਬੱਚੀਆਂ ਹੀ ਲਈ ਹੋਵੇਗੀ।ਇਸ ਪ੍ਰਤਿਯੋਗਤਾ ਵਿੱਚ ਪਹਿਲਾ 11,000, ਦੂਸਰਾ 7,100 ਅਤੇ ਤੀਸਰਾ 5,100 ਰੁਪਏ ਅਤੇ ਸਭ ਹਿੱਸਾ ਲੈਣ ਵਾਲੇ ਵਾਲਿਆਂ ਨੂੰ 6,000 ਤਕ ਦੇ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ।ਇਸ ਸੰਬੰਧੀ ਜਾਰੀ ਆਪਣੇ ਬਿਆਨ ਵਿੱਚ ਰਾਣਾ ਨੇ ਦਾਅਵਾ ਕੀਤਾ ਕਿ ਸਿੱਖ ਨੌਜਵਾਨਾਂ ਵਿੱਚ ਦਸਤਾਰ ਸਜਾਉਣ ਦੀ ਰੁਚੀ ਨੂੰ ਉਤਸਾਹਿਤ ਕਰਨ ਲਈ ਇਹ ਪ੍ਰਤਿਯੋਗਤਾ ਸ਼ੁਰੂ ਕੀਤੀ ਗਈ ਹੈ, ਜਿਸ ਦੇ ਨਤੀਜੇ ਬਹੁਤ ਹੀ ਉਤਸਾਹਜਨਕ ਸਾਹਮਣੇ ਆ ਰਹੇ ਹਨ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media