Friday, July 24, 2026

ਆਪੇ ਬਣੇ ਬਾਬੇ ਨੇ ਭੂਤ ਪ੍ਰੇਤ ਦੇ ਨਾਮ `ਤੇ ਮੰਦਬੁੱਧੀ ਲੜਕੇ ਨੂੰ ਕੁੱਟ-ਕੁੱਟ ਕੇ ਕੀਤਾ ਅਧਮੋਇਆ

PPN2401201812ਚੌਂਕ ਮਹਿਤਾ, (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ) – ਪਿੰਡ ਅਕਾਲਗੜ੍ਹ ਢਪੱਈਆਂ ਦੇ ਇੱਕ ਗਰੀਬ ਪਰਿਵਾਰ ਦੇ ਲੜਕੇ ਜੋ ਬੋਲ ਨਹੀਂ ਸਕਦਾ ਨੂੰ ਆਪੇ ਬਣੇ ਬਾਬੇ ਨੇ ਭੂੂਤ ਪ੍ਰੇਤ ਦੀ ਰੂਹ ਹੋਣ ਦੇ ਨਾਮ `ਤੇ ਇੰਨ੍ਹਾਂ ਜਿਆਦਾ ਕੁੱਟਿਆ ਕਿ ਉਹ ਸਰਕਾਰੀ ਹਸਪਤਾਲ ਵਿੱਚ ਜਿੰਦਗੀ ਮੌਤ ਦੀ ਜੰਗ ਲੜ ਰਿਹਾ।ਪੀੜਿਤ ਪਰਿਵਾਰਕ ਮੈਂਬਰਾਂ ਕੁਲਦੀਪ ਸਿੰਘ ਤੇ ਬਲਕਾਰ ਸਿੰਘ ਨੇ ਸਮਾਜ ਸੇਵੀ ਸੰਸਥਾ ਕ੍ਰਾਂਤੀਕਾਰੀ ਤਰਕਸ਼ੀਲ ਲੋੋਕ ਚੇਤਨਾ ਲਹਿਰ ਦੇ ਪ੍ਰਧਾਨ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਦੀ ਹਾਜ਼ਰੀ ਵਿੱਚ ਦੱਸਿਆ ਕਿ ਉਨਾਂ ਦਾ ਪੁੱਤਰ ਬਲਜਿੰਦਰ ਸਿੰਘ ਜੋ ਮਾਨਸਿਕ ਤੌਰ ਤੇ ਠੀਕ ਨਹੀਂ ਸੀ ਤੇ ਲੋਕਾਂ ਦੇ ਸੁਣੇ ਸੁਣਾਏ ਮਹਿਤਾ-ਅੰਮ੍ਰਿਤਸਰ ਰੋਡ ਡੱਡੂਆਣਾ ਨੇੜੇ ਆਪੇ ਬਣੇ ਬਾਬੇ (ਜਿਸ ਨੇ ਕੈਂਸ਼ਰ, ਏਡਜ਼, ਰਸੋਲੀਆਂ ਤੇ ਹੋਰ ਹਰ ਤਰ੍ਹਾਂ ਦੀ ਬਿਮਾਰੀਆਂ ਠੀਕ ਕਰਨ ਦਾ ਦਾਅਵਾ ਕਰਦਿਆਂ ਕਈ ਬੋਰਡ ਤੇ ਹੋਰਡਿੰਗ ਲਾਏ ਸਨ) ਕੋਲ ਕੋਲ ਖੜਿਆ, ਪਰ ਬਾਬੇ ਨੇ ਇਸ ਲੜਕੇ `ਤੇ ਅਣਮਨੁੱਖੀ ਤਸ਼ੱਦਦ ਕਰਦਿਆਂ ਉਸ ਨੂੰ ਅਧਮੋਇਆ ਕਰ ਦਿੱਤਾ ਤਾਂ ਉਹ ਉਸ ਨੂੰ ਤੁਰੰਤ ਸਰਕਾਰੀ ਹਸਪਤਾਲ ਤਰਸਿੱਕਾ ਲੈ ਕੇ ਆਏ, ਪਰ ਤਰਸਿੱਕਾ ਹਸਪਤਾਲ ਵਾਲਿਆਂ ਹਾਲਾਤ ਨਾਜ਼ੁੁਕ ਹੋਣ ਕਾਰਣ ਲੜਕੇ ਨੂੰ ਗੁਰੂ ਨਾਨਕ ਹਸਪਤਾਲ ਰੈਫਰ ਕਰ ਦਿੱਤਾ।ਜਿਥੇ ਉਹ ਜੀਵਨ ਮੌਤ ਦੀ ਲੜਾਈ ਲੜ ਰਿਹਾ ਹੈ।
ਪ੍ਰਿੰਸੀਪਲ ਤਰਸਿੱਕਾ ਨੇ ਕਿਹਾ ਕਿ ਇਹ ਬਾਬਾ ਪਹਿਲਾਂ ਸੁਨਾਰ ਦਾ ਕੰਮ ਕਰਦਾ ਸੀ ਤੇ ਕਾਰੋਬਾਰ ਵਿੱਚ ਕਾਫੀ ਘਾਟਾ ਪੈਣ ਕਾਰਣ, ਗਲਤ ਕੰਮਾਂ ਦਾ ਸ਼ਿਕਾਰ ਹੋ ਗਿਆ ਤੇ ਪਿੱਛਲੇ ਕੁੱਝ ਸਮੇਂ ਤੋ ਅੰਮ੍ਰਿਤ ਛੱਕ ਕੇ, ਵੱਡੇ-ਵੱਡੇ ਹੋਰਡਿੰਗ ਲਗਾ ਕੇ ਹਰ ਤਰ੍ਹਾਂ ਦੀਆਂ ਬਿਮਾਰੀਆਂ ਦੇ ਠੀਕ ਕਰਨ ਦੇ ਦਾਅਵੇ ਕਰ ਰਿਹਾ ਸੀ।ਉਨਾਂ ਕਿਹਾ ਕਿ ਇਸ ਬਾਬੇ ਖਿਲਾਫ਼ ਪ੍ਰਸ਼ਾਸਨ ਦੀ ਸਹਾਇਤਾ ਨਾਲ ਸ਼ਖਤ ਐਕਸ਼ਨ ਲਿਆ ਜਾਵੇਗਾ।ਇਸੇ ਦੌਰਾਨ ਪ੍ਰਿੰਸੀਪਲ ਤਰਸਿੱਕਾ ਨੇ ਸ੍ਰੋਮਣੀ ਕਮੇਟੀ, ਦਮਦਮੀ ਟਕਸਾਲ ਚੌਕ ਮਹਿਤਾ ਤੇ ਹੋਰ ਧਾਰਮਿਕ ਜੱਥੇਬੰਦੀਆਂ ਨੂੰ ਵੀ ਸਾਹਮਣੇ ਆਉਣ ਦੀ ਅਪੀਲ ਕੀਤੀ ਹੈ।

Check Also

ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ ’ਤੇ ਆਧਾਰਿਤ ਦਸਤਾਵੇਜ਼ੀ ਫਿਲਮ ਨੂੰ ਮਿਲਿਆ ਭਰਵਾਂ ਹੁੰਗਾਰਾ

ਅੰਮ੍ਰਿਤਸਰ, 23 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ …

Leave a Reply