ਅੰਮ੍ਰਿਤਸਰ, 25 ਜਨਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ) – ਦਿਨ-ਰਾਤ ਡਿਊਟੀ ਕਰਦੇ ਪੁਲਿਸ ਕਰਮਚਾਰੀਆਂ ਲਈ ਕਮਿਸ਼ਨਰ ਪੁਲਿਸ ਵਲੋਂ ਵਧੀਆ ਤੇ
ਸ਼ਲਾਘਾਯੋਗ ਉਪਰਾਲਾ ਕਰਦਿਆਂ ਆਪਣੇ ਅਧੀਨ ਤਾਇਨਾਤ ਸਮੂਹ ਗਜਟਿਡ ਅਫ਼ਸਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਭਰ ਸਰਦੀ ਵਿੱਚ ਰਾਤ ਦੇ ਸਮੇਂ ਡਿਊਟੀ ਕਰ ਰਹੇ ਕਰਮਚਾਰੀਆਂ ਨੂੰ ਚਾਹ ਬਿਸਕੁੱਟਾਂ ਦਾ ਲੰਗਰ ਛਕਾਇਆ ਜਾਵੇ।ਤਸਵੀਰ ਵਿੱਚ ਇਹਨਾਂ ਹਦਾਇਤਾਂ ਮੁਤਾਬਿਕ ਰਾਤ ਦੇ ਸਮੇਂ ਡਿਊਟੀ `ਤੇ ਤਾਇਨਾਤ ਪੁਲਿਸ ਕਰਮਚਾਰੀਆਂ ਨੂੰ ਚੈਕਿੰਗ ਦੌਰਾਨ ਏ.ਸੀ.ਪੀ ਮਨਜੀਤ ਸਿੰਘ ਅਤੇ ਏ.ਸੀ.ਪੀ ਪ੍ਰਭਜੋਤ ਸਿੰਘ ਵਿਰਕ ਵਲੋਂ ਚਾਹ ਦਾ ਲੰਗਰ ਛਕਾਊਂਦੇ ਹੋਏ।ਸਮੂਹ ਕਰਮਚਾਰੀਆਂ ਅਤੇ ਸਮੁੱਚੇ ਸ਼ਹਿਰ ਵਾਸੀਆਂ ਵਲੋਂ ਕਮਿਸ਼ਨਰ ਪੁਲਿਸ ਦੇ ਕੀਤੇ ਜਾ ਰਹੇ ਇਸ ਉਪਰਾਲੇ ਦੀ ਪ੍ਰਸੰ਼ਸਾਂ ਕੀਤੀ ਜਾ ਰਹੀ ਹੈ।
Check Also
ਕੈਬਨਿਟ ਮੰਤਰੀ ਈ.ਟੀ.ਓ ਨੇ ਰੱਖਿਆ ਕਾਲੇਕੇ-ਰਮਾਣਾ ਚੱਕ ਸੜਕ ਦੇ ਨਵੀਨੀਕਰਨ ਕਾਰਜ਼ ਦਾ ਨੀਂਹ ਪੱਥਰ
ਅੰਮ੍ਰਿਤਸਰ, 21 ਜੁਲਾਈ: ਪੰਜਾਬ ਦੇ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ …
Punjab Post Daily Online Newspaper & Print Media