ਅੰਮ੍ਰਿਤਸਰ, 25 ਜਨਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ) – ਪੰਜਾਬੀ ਫਿਲਮ ‘ਭਗਤ ਸਿੰਘ ਦੀ ਉਡੀਕ’ ਦੇ ਕਲਾਕਾਰਾਂ ਦੀ ਟੀਮ ਅੱਜ ਪ੍ਰਮੋਸ਼ਨ ਲਈ ਗੁਰੂ ਨਗਰੀ
ਪਹੁੰਚੀ। 2 ਫਰਵਰੀ ਨੂੰ ਰਲੀਜ਼ ਹੋ ਰਹੀ ਬੱਬਰ ਗਿੱਲ ਦੀ ਲਿਖੀ ਕਹਾਣੀ `ਤੇ ਬਣੀ ਫਿਲਮ ਵਿੱਚ ਪਹਿਲੀ ਵਾਰ ਮੁੱਖ ਕਿਰਦਾਰ ਨਿਭਾਅ ਰਹੇ ‘ਅਰਸ਼ ਚਾਵਲਾ’ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਫਿਲਮ ਵਿਚ ਉਨਾਂ ਨੇ ਫਤਿਹ ਦਾ ਕਿਰਦਾਰ ਨਿਭਾਇਆ ਹੈ, ਜੋ ਬੁਰਾਈਆਂ ਦੇ ਖ਼ਿਲਾਫ਼ ਖੜ੍ਹਾ ਹੁੰਦਾ ਹੈ ਅਤੇ ਆਪਣੀ ਭੈਣ ਦਾ ਬਦਲਾ ਲੈਂਦਾ ਹੈ।ਡਾਇਰੈਕਟਰ ਸ਼ਿਵਮ ਸ਼ਰਮਾ ਨੇ ਕਿਹਾ ਕਿ ਇਹ ਫਿਲਮ ਪੰਜਾਬ `ਚ ਨਸ਼ਿਆਂ ਖਿਲਾਫ ਚੱਲ ਰਹੀ ਜੰਗ ਨੂੰ ਇੱਕ ਕਦਮ ਅੱਗੇ ਲੈ ਕੇ ਜਾਵੇਗੀ।ਫਿਲਮ ਦੇ ਪ੍ਰੋਡਿਊਸਰ ਵੀਰੇਂਦਰ ਸਿੰਘ ਕਾਲੜਾ ਅਤੇ ਅਵਿਜੀਤ ਸਿੰਘ ਕਾਲੜਾ ਨੇ ਕਿਹਾ ਕਿ ਉਡੀਕ ਸਮਾਜ ਦੀ ਉਸ ਸੋਚ ਨੂੰ ਦਰਸਾਉਂਦੀ ਹੈ।ਪਰ ਇਹ ਸਮਝਣਾ ਜਰੂਰੀ ਹੈ ਕਿ ਨੌਜਵਾਨ ਪੀੜੀ ਕੋਲ ‘ਭਗਤ ਸਿੰਘ’ ਵਾਂਗ ਤਾਕਤ ਹੈ, ਜਿਸ ਨੇ ਕ੍ਰਾਂਤੀਕਾਰੀ ਗਤੀਵਿਧੀਆਂ ਨਾਲ ਭਾਰਤ ਨੂੰ ਆਜ਼ਾਦ ਕਰਵਾਇਆ।
‘ਭਗਤ ਸਿੰਘ ਦੀ ਉਡੀਕ’ ਫਿਲਮ ਨੂੰ ਨਿਰਦੇਸ਼ਨ ‘ਸ਼ਿਵਮ ਸ਼ਰਮਾ’ ਨੇ ਦਿੱਤਾ ਹੈ।ਖੁਸ਼ੀ ਮਲਹੋਤਰਾ’ ਅਤੇ ‘ਸੁਰਭੀ ਸਿੰਗਲਾ’ ਦੀ ਇਸ ਫਿਲਮ ਵਿੱਚ ਪੰਜਾਬੀ ਫਿਲਮਾਂ ਦੇ ਉਘੇ ਕਲਾਕਾਰ ਬੀ.ਐਨ ਸ਼ਰਮਾ, ਮਲਕੀਤ ਰੌਣੀ, ਸਰਦਾਰ ਸੋਹੀ, ਗੁਰਪ੍ਰੀਤ ਭੰਗੂ ਅਤੇ ਜੈਸੇਵ ਮਾਨ’ ਵੀ ਆਪਣੀ ਅਦਾਕਾਰੀ ਦੇ ਜੌਹਰ ਦਿਖਾਉਣਗੇ।ਫਿਲਮ ਵੀਰੇਂਦਰ ਸਿੰਘ ਕਾਲੜਾ ਅਤੇ ਅਵੀਜੀਤ ਸਿੰਘ ਕਾਲੜਾ ਵਲੋਂ ਐਗਜੀਕਿਊਟਿਵ ਪ੍ਰੋਡਿਊਸਰ ‘ਦਿਲਬਾਗ ਚਾਵਲਾ’ ਨਾਲ ਮਿਲ ਕੇ ਬਣਾਈ ਗਈ ਹੈ।ਈਸ਼ਵਰ ਹਾਊਸ ਐਨਟਰਟੈਨਮੈਂਟ ਅਤੇ ਐਮਪੇਰੋਰ ਮੀਡਿਆ ਤੇ ਐਨਟਰਟੈਨਮੈਂਟ ਦੀ ਪੇਸ਼ਕਸ਼ ਇਸ ਫਿਲਮ ਦੇ ਸੰਗੀਤਕਾਰ ਡੀ.ਜੇ ਨਰੇਂਦਰ ਹਨ ਅਤੇ ‘ਯੈਲੋ ਮਿਊਜ਼ਿਕ ਬੈਨਰ’ ਵਲੋਂ ਫਿਲਮ ਨੂੰ ਸੰਗੀਤ ਦਿੱਤਾ ਹੈ ਅਤੇ ਗਾਣੇ ਬੱਬਰ ਗਿੱਲ ਦੇ ਹਨ।
Check Also
`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ
ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …
Punjab Post Daily Online Newspaper & Print Media