ਧੂਰੀ, 25 ਜਨਵਰੀ (ਪੰਜਾਬ ਪੋਸਟ- ਪਰਵੀਨ ਗਰਗ) – ਅੱਜ ਡੇਰਾ ਬਾਬਾ ਚੇਤਨ ਮੂਨੀ ਜੀ ਪੀਰ ਬਾਬਾ ਲਾਲਾਂ ਵਾਲਾ ਬੇਨੜਾ ਗੇਟ ਧੂਰੀ ਪਿੰਡ ਵਿਖੇ ਸ੍ਰੀ ਸ੍ਰੀ 108
ਬਾਬਾ ਚੇਤਨ ਮੁਨੀ ਜੀ ਦੀ 40ਵੀਂ ਬਰਸੀ ਮਨਾਈ।ਜਿਸ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ, ਇਸ ਮੌਕੇ ਸਮੂਹ ਡੇਰਾ ਕਮੇਟੀ ਦੇ ਮੈਂਬਰਾਂ ਨੇ ਦੱਸਿਆ ਕਿ ਲਾਲਾਂ ਵਾਲੇ ਪੀਰਾਂ ਦਾ ਇਹ ਡੇਰਾ 50 ਸਾਲ ਪੁਰਾਣਾ ਹੈ।ਇਥੇ ਜਿਹੜੇ ਵੀ ਲੋਕ ਆਪਣੀ ਸੱਚੀ ਸਰਧਾ ਨਾਲ ਆ ਕੇ ਪੀਰਾਂ ਤੋਂ ਜੋ ਵੀ ਮੰਗਦੇ ਹਨ। ਉਹਨਾਂ ਦੀ ਹਰ ਇੱਛਾ ਪੂਰੀ ਹੁੰਦੀ ਹੈ।ਉਹਨਾਂ ਇਹ ਵੀ ਕਿਹਾ ਕਿ ਬਾਬਾ ਚੇਤਨ ਮੁਨੀ ਜੀ ਦੀ ਬਰਸੀ ਹਰ ਸਾਲ ਬੜੀ ਧੂਮ-ਧਾਮ ਨਾਲ ਮਨਾਈ ਜਾਂਦੀ ਹੈ।ਇਸ ਮੌਕੇ ਐਸ.ਜੀ.ਪੀ.ਸੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੋਂਗੋਵਾਲ ਦੇ ਪੁੱਤਰ ਗੁਰਪ੍ਰੀਤ ਸਿੰਘ ਨੇ ਵੀ ਹਾਜਰੀ ਲਗਾਈ।ਸਬਜ਼ੀ-ਪੂਰੀ, ਕੜਾਹ ਪ੍ਰਸ਼ਾਦ ਅਤੇ ਚੋਲਾਂ ਦਾ ਅਟੁੱਟ ਲੰਗਰ ਵੀ ਵਰਤਾਇਆ ਗਿਆ।ਕਮੇਟੀ ਮੈਬਰਾਂ ਨੇ ਸ਼ਹਿਰ ਵਾਸੀਆਂ ਦੇ ਸਹਿਯੋਗ ਲਈ ਉਨ੍ਹਾਂ ਦਾ ਧੰਨਵਾਦ ਵੀ ਕੀਤਾ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media