ਪਠਾਨਕੋਟ, 25 ਜਨਵਰੀ (ਪੰਜਾਬ ਪੋਸਟ ਬਿਊਰੋ) – 69ਵੇਂ ਗਣਤੰਤਰ ਦਿਵਸ ਦਾ ਰਾਜ ਪੱਧਰੀ ਸਮਾਰੋਹ ਮਲਟੀਪਰਪਜ ਸਪੋਰਟਸ ਸਟੇਡੀਅਮ ਲਮੀਨੀ ਦੀ ਗਰਾਊਡ ਵਿਖੇ ਮਨਾਇਆ ਜਾ ਰਿਹਾ ਹੈ।ਇਸ ਰਾਜ ਪੱਧਰੀ ਸਮਾਰੋਹ ਦੀਆਂ ਸਾਰੀਆ ਤਿਆਰੀਆਂ ਮੁਕੰਮਲ ਕਰ ਲਈਆ ਗਈਆ ਹਨ।ਇਹ ਪ੍ਰਗਟਾਵਾ ਸ੍ਰੀਮਤੀ ਨੀਲਿਮਾ ਆਈ.ਏ.ਐਸ ਡਿਪਟੀ ਕਮਿਸਨਰ ਪਠਾਨਕੋਟ ਨੇ ਸਮਾਰੋਹ ਸਥਾਨ ਦਾ ਦੋਰਾ ਕਰਨ ਤੋਂ ਬਾਅਦ ਕੀਤਾ।
ਉਨਾ ਦੱਸਿਆ ਕਿ ਮੁੱਖ ਮਹਿਮਾਨ ਪੰਜਾਬ ਵੀ.ਪੀ ਸਿੰਘ ਬਦਨੌਰ ਰਾਜਪਾਲ ਅੱਜ ਰਣਜੀਤ ਸਾਗਰ ਡੈਮ `ਤੇ ਪਹੁੰੁਚ ਚੁੱਕੇ ਹਨ।ਜਿਥੇ ਉਨਾ ਨੂੰ ਪੰਜਾਬ ਪੁਲਿਸ ਦੀ ਟੁਕੜੀ ਵਲੋਂ ਗਾਰਡ ਆਫ ਆਨਰ ਦਿੱਤਾ ਗਿਆ।ਇਸ ਉਪਰੰਤ ਵੀ.ਪੀ ਸਿੰਘ ਬਦਨੌਰ ਰਾਜਪਾਲ ਪੰਜਾਬ ਨੇ ਡੈਮ `ਤੇ ਬਣੀ ਸ਼ਹੀਦੀ ਯਾਦਗਾਰ ਤੇ ਫੁਲਮਾਲਾ ਅਰਪਿਤ ਕਰਕੇ ਸਰਧਾਂਜਲੀ ਭੇਟ ਕੀਤੀ।ਰਾਜਪਾਲ ਨੇ ਰੈਸਟ ਹਾਊਸ ਵਿਖੇ ਪਹੁੰਚਣ ਤੋਂ ਪਹਿਲਾ ਰਣਜੀਤ ਸਾਗਰ ਡੈਮ ਸਾਗਰ ਦਾ ਦੋਰਾ ਵੀ ਕੀਤਾ।
ਡਿਪਟੀ ਕਮਿਸਨਰ ਨੇ ਦਸਿਆ ਕਿ ਗਣਤੰਤਰ ਦਿਵਸ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।ਉਨਾ ਦਸਿਆ ਕਿ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਦੋ ਗੇਟ ਬਣਾਏ ਗਏ ਹਨ।ਸਟੇਡੀਅਮ ਦੇ ਖੱਬੇ ਪਾਸੇ ਆਮ ਲੋਕਾਂ, ਬੱਚਿਆਂ ਅਤੇ ਪ੍ਰੈਸ ਅਤੇ ਸੱਜੇ ਪਾਸੇ ਅਧਿਕਾਰੀਆਂ ਦੇ ਬੈਠਣ ਦੀ ਵਿਵਸਥਾ ਕੀਤੀ ਗਈ ਹੈ।
Check Also
ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ ਵਲੋਂ ਵਪਾਰ ਮਿਲਣੀ ਦਾ ਆਯੋਜਨ
ਵਿਧਾਇਕ ਗੁਪਤਾ ਨੇ ਸੁਣੀਆਂ ਵਪਾਰੀਆਂ ਦੀਆਂ ਸਮੱਸਿਆਵਾਂ ਅੰਮ੍ਰਿਤਸਰ, 22 ਜੂਨ (ਜਗਦੀਪ ਸਿੰਘ) – ਪੰਜਾਬ ਸਟੇਟ …
Punjab Post Daily Online Newspaper & Print Media