ਅੰਮ੍ਰਿਤਸਰ, 27 ਜਨਵਰੀ (ਪੰਜਾਬ ਪੋਸਟ- ਸੰਧੂ) – ਪੰਥ ਪ੍ਰਸਿੱਧ ਢਾਡੀ ਕੁਲਵੰਤ ਸਿੰਘ ਪੰਡੌਰੀ ਵੜੈਚ ਨੂੰ ਉਸ ਵੇਲੇ ਗਹਿਰਾ ਸਦਮਾ ਪੁੱਜਾ ਜਦੋਂ ਉਨ੍ਹਾਂ ਦੇ ਪਿਤਾ ਬਾਪੂ ਹਰਨਾਮ ਸਿੰਘ ਪੰਡੌਰੀ ਵੜੈਚ (92) ਇਸ ਫਾਨੀ ਸੰਸਾਰ ਤੋਂ ਕੂਚ ਕਰ ਗਏ।ਇਸ ਦੁੱਖ ਦੀ ਘੜੀ ਵਿੱਚ ਕਈ ਢਾਡੀ, ਰਾਗੀ ਤੇ ਕਵਿਸ਼ਰੀ ਜੱਥਿਆਂ ਤੋਂ ਇਲਾਵਾ ਕਈ ਰਾਜਨੀਤਿਕ, ਧਾਰਮਿਕ ਤੇ ਸਮਾਜ ਸੇਵੀ ਸੰਗਠਨਾਂ ਦੇ ਅਹੁੱਦੇਦਾਰਾਂ ਤੇ ਮੈਂਬਰਾਂ ਦੇ ਵੱਲੋਂ ਪੰਡੌਰੀ ਵੜੈਚ ਪਰਿਵਾਰ ਦੇ ਨਾਲ ਦੁੱਖ ਦਾ ਇਜ਼ਹਾਰ ਕੀਤਾ ਗਿਆ ਹੈ।ਪੀੜ੍ਹਤ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਵਾਲਿਆਂ ਵਿੱਚ ਢਾਡੀ ਬਲਦੇਵ ਸਿੰਘ, ਸਾਰੰਗੀ ਮਾਸਟਰ ਹੀਰਾ ਸਿੰਘ ਪੰਡੌਰੀ ਵੜੈਚ, ਢਾਡੀ ਨਿਰਮਲ ਸਿੰਘ ਜੇਠੂਵਾਲ, ਢਾਡੀ ਜਗਜੀਤ ਸਿੰਘ, ਟੇਲਰ ਸੁਖਦੇਵ ਸਿੰਘ ਵੜੈਚ, ਜੋਧਪੁਰ ਮੁੜ ਵਸੇਬਾ ਕਮੇਟੀ ਦੇ ਸਰਕਦਾ ਅਹੁੱਦੇਦਾਰ ਤੇ ਅਕਾਲੀ ਆਗੂ ਜਥੇਦਾਰ ਬਲਵਿੰਦਰ ਸਿੰਘ ਜੇਠੂਵਾਲ ਆਦਿ ਦੇ ਨਾਮ ਵਰਨਣਯੋਗ ਹਨ।
ਦੱਸਣਯੋਗ ਹੈ ਕਿ ਬਾਪੂ ਸਵ. ਬਾਪੂ ਹਰਨਾਮ ਸਿੰਘ ਵੜੈਚ ਸ਼ੁਰੂ ਤੋਂ ਹੀ ਧਾਰਮਿਕ ਬਿਰਤੀ ਵਾਲੇ ਹੋਣ ਦੇ ਨਾਲ-ਨਾਲ ਬਹੁਤ ਵੱਡੇ ਸਮਾਜ ਸੇਵਕ ਹਨ।ਉਨ੍ਹਾਂ ਨੇ ਜਿਥੇ ਸਮਾਜ-ਸੁਧਾਰਕ ਕੰਮਾਂ ਵਿੱਚ ਵੱਧ ਚੜ੍ਹੇ ਕੇ ਹਿੱਸਾ ਪਾਇਆ।ਉਨ੍ਹਾਂ ਦੇ ਫਰਜ਼ੰਦ ਤੇ ਪੰਥ ਪ੍ਰਸਿੱਧ ਢਾਡੀ ਕੁਲਵੰਤ ਸਿੰਘ ਪੰਡੌਰੀ ਵੜੈਚ ਸਿੱਖ ਧਰਮ ਤੇ ਕੌਮ ਦੀ ਸੇਵਾ ਨਿਭਾਅ ਰਹੇ ਹਨ।
ਢਾਡੀ ਕੁਲਵੰਤ ਸਿੰਘ ਪੰਡੌਰੀ ਨੇ ਦੱਸਿਆ ਕਿ ਸਵ. ਬਾਪੂ ਹਰਨਾਮ ਸਿੰਘ ਨਮਿਤ ਰਖਵਾਏ ਗਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇ ਭੋਗ ਮਿਤੀ 29 ਜਨਵਰੀ ਦਿਨ ਸੋਮਵਾਰ ਨੂੰ ਉਨ੍ਹਾਂ ਦੇ ਗ੍ਰਹਿ ਪਾਉਣ ਉਪਰੰਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਦੁਪਹਿਰ 12.00 ਤੋਂ 2.00 ਵਜੇ ਤੱਕ ਗੁਰਦੁਆਰਾ ਸ਼ਹੀਦ ਬਾਬਾ ਬੁਖਾਰੀ ਜੀ ਗੰਡਾ ਸਿੰਘ ਵਾਲਾ ਮਜੀਠਾ ਰੋਡ ਅੰਮ੍ਰਿਤਸਰ ਵਿਖੇ ਹੋਵੇਗਾ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media