Tuesday, July 21, 2026

ਗਣਤੰਤਰ ਦਿਵਸ `ਤੇ ਰਿਲੇਅ ਰੇਸ ਤੇ ਕਬੱਡੀ ਦਾ ਨੁਮਾਇਸ਼ੀ ਮੈਚ ਕਰਵਾਇਆ ਗਿਆ

PPN2701201817ਅੰਮ੍ਰਿਤਸਰ, 27 ਜਨਵਰੀ (ਪੰਜਾਬ ਪੋਸਟ- ਮਨਜੀਤ ਸਿੰਘ) – ਪੰਜਾਬ ਸਰਕਾਰ ਦੇ ਵੱਲੋਂ ਨਸ਼ਿਆ ਦੇ ਕੋਰਾਹੇ ਪਈ ਨੋਜਵਾਨੀ ਨੂੰ ਸਹੀਂ ਦਿਸ਼ਾ ਦੇਣ ਦੇ ਮੰਤਵ ਨਾਲ ਸ਼ੁਰੂ ਕੀਤੇ ਗਏ ਵੱਖ-ਵੱਖ ਖੇਡ ਮੁਕਾਬਲਿਆਂ ਦੇ ਸਿਲਸਿਲੇ ਦੇ ਚੱਲਦਿਆਂ ਪੰਜਾਬ ਖੇਡ ਵਿਭਾਗ ਅਤੇ ਜਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਜਿਲ੍ਹਾ ਸਪੋਰਟਸ ਦਫਤਰ ਦੇ ਵਲੋਂ ਗਣਤੰਤਰ ਦਿਵਸ ਦੇ ਸ਼ੁੱਭ ਅਵਸਰ ਦੇ ਗੁਰੂ ਨਾਨਕ ਸਟੇਡੀਅਮ ਵਿਖੇ ਰਿਲੇਅ ਰੇਸਿਜ਼ ਅਤੇ ਇੱਕ ਕਬੱਡੀ ਗੇਮ ਦਾ ਪ੍ਰਦਸ਼ਨੀ ਮੈਚ ਦਾ ਆਯੋਜਨ ਕੀਤਾ ਗਿਆ।ਇਹ ਜਾਣਕਾਰੀ ਦਿੰਦਆ ਗੁਰਲਾਲ ਸਿੰਘ ਰਿਆੜ, ਜਿਲ੍ਹਾ ਸਪੋਰਟਸ ਅਫਸਰ ਨੇ ਦੱਸਿਆ ਕਿ ਸਰਕਾਰੀ ਸੀਨੀ. ਸੈਕੰ ਸਕੂਲ ਰਈਆ ਤੇ ਸਰਕਾਰੀ ਹਾਈ ਸਕੂਲ ਕਾਲ੍ਹੇ ਦੀਆ ਟੀਮਾਂ ਦੇ ਵਿਚਕਾਰ ਮੁਕਾਬਲਾ ਕਰਵਾਇਆ ਗਿਆ।ਇਸ ਸੰਘਰਸ਼ਪੂਰਨ ਤੇ ਦਿਲਚਸਪ ਪ੍ਰਦਸ਼ਨੀ ਮੈਚ ਦੇ ਦੋਰਾਨ ਸਰਕਾਰੀ ਹਾਈ ਸਕੂਲ ਕਾਲ੍ਹੇ ਅੰਮ੍ਰਿਤਸਰ ਦੀ ਟੀਮ ਆਪਣੀ ਵਿਰੋਧੀ ਸਰਕਾਰੀ ਸੀਨੀ. ਸੈਕੰ. ਸਕੂਲ ਰਹੀਆਂ ਦੀ ਟੀਮ ਨੂੰ 30 ਦੇ ਮੁਕਾਬਲੇ 42 ਅੰਕਾਂ ਦੇ ਫਰਕ ਨਾਲ ਹਰਾਕੇ ਜੇਤੂ ਰਹੀ।
ਰਿਲੇਅ ਰੇਸ ਵਿੱਚ ਪਹਿਲੇ ਸਥਾਨ `ਤੇ ਖਾਲਸਾ ਸੀਨੀ. ਸੈਕੰ. ਸਕੂਲ ਦੀ ਟੀਮ, ਦੂਜੇ ਸਥਾਨ ਤੇ ਹਰਕ੍ਰਿਸ਼ਨ ਪਬਲਿਕ ਸਕੂਲ ਦੀ ਟੀਮ ਅਤੇ ਤੀਜੇ ਸਥਾਨ ਤੇ ਖਾਲਸਾ ਪਬਲਿਕ ਸਕੂਲ ਦੀ ਟੀਮ ਰਹੀ ਜੇਤੂਆਂ ਨੂੰ ਸਪੋਰਟਸ ਕਿੱਟਾਂ ਅਤੇ ਮੈਡਲ  ਵੰਡਣ ਦੀ ਰਸਮ ਜਿਲ੍ਹਾ ਸਪੋਰਟਸ ਅਫਸਰ, ਗੁਰਲਾਲ ਸਿੰਘ ਰਿਆੜ ਅਤੇ ਬਲਵਿੰਦਰ ਸਿੰਘ ਏ.ਈ.ਓ (ਸਪੋਰਟਸ) ਨੇ ਸਾਂਝੇ ਤੌਰ ਤੇ ਅਦਾ  ਕੀਤੀ।ਜਿਲ੍ਹਾ ਸਪੋਰਟਸ ਅਫਸਰ ਵਲੋਂ ਕਿਹਾ ਗਿਆ ਕਿ ਖੇਡ ਵਿਭਾਗ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਖੇਡ ਖੇਤਰ ਨੂੰ ਹੋਰ ਵੀ ਉਤਸਾਹਿਤ ਤੇ ਚੁਸਤ ਫੁਰਤ ਬਣਾਉਣ ਲਈ ਵਚਨਬਧ ਹੈ ਤੇ ਇਸ ਦੇ ਪ੍ਰਚਾਰ ਤੇ ਪਸਾਰ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ।ਖੇਡ ਪ੍ਰਤੀਯੋਗਿਤਾ ਵੀ ਇਸੇ ਸਿਲਸਿਲੇ ਦਾ ਹਿੱਸਾ ਹੈ।
ਇਸ ਮੋਕੇ ਤੇ ਸਿੱਖਿਆ ਵਿਭਾਗ ਵਲੋਂ ਏ.ਈ.ਓ (ਸਪੋਰਟਸ) ਬਲਵਿੰਦਰ ਸਿੰਘ, ਸੀਨੀਅਰ ਸਹਾਇਕ ਗੁਰਿੰਦਰ ਸਿੰਘ ਹੁੰਦਲ, ਕਲਰਕ ਨੇਹਾ ਚਾਵਲਾ, ਸਟੈਨੋ ਟਾਈਪਸਿਟ ਮਿਸ ਨੀਲਮ, ਇੰਦਰਵੀਰ ਸਿੰਘ, ਜੂਨੀਅਰ ਸਾਫਟਬਾਲ ਕੋਚ, ਵਿਨੋਦ ਸਾਂਗਵਾਨ, ਜੂਨੀਅਰ ਤੈਰਾਕੀ ਕੋਚ, ਮਿਸ. ਨੀਤੂ ਜੂਨੀਅਰ ਕਬੱਡੀ ਕੋਚ, ਜਸਪ੍ਰੀਤ ਸਿੰਘ ਜੂਨੀਅਰ ਬਾਕਸਿੰਗ ਕੋਚ, ਸਿਮਰਜੀਤ ਸਿੰਘ ਜੂਨੀਅਰ ਸਾਈਕਲਿੰਗ ਕੋਚ, ਅਕਾਸ਼ਦੀਪ ਸਿੰਘ ਜੂਨੀਅਰ ਜਿਮਨਾਸਟਿਕ ਕੋਚ, ਜਸਵੰਤ ਸਿੰਘ ਢਿਲੋਂ ਹੈਂਡਬਾਲ ਕੋਚ, ਬਲਬੀਰ ਸਿੰਘ ਜਿਮਨਾਸਟਿਕ ਕੋਚ, ਅਸ਼ੋਕ ਕੁਮਾਰ, ਟੇਬਲ ਟੈਨਿਸ ਕੋਚ, ਸ਼੍ਰੀਮਤੀ ਰਜਨੀ ਸੈਣੀ ਜਿਮਨਾਸਟਿਕ ਕੋਚ, ਸ਼੍ਰੀਮਤੀ ਕੁਲਦੀਪ ਕੋਰ ਕਬੱਡੀ ਕੋਚ, ਪਦਾਰਥ ਸਿੰਘ, ਕੁਸ਼ਤੀ ਕੋਚ, ਕਰਨ ਸ਼ਰਮਾ ਕੁਸ਼ਤੀ ਕੋਚ, ਹਰਭਜਨ ਸਿੰਘ ਵੇਟ ਲਿਫਟਿੰਗ ਕੋਚ, ਬਲਜਿੰਦਰ ਸਿੰਘ ਹਾਕੀ ਕੋਚ ਅਤੇ ਸਿਖਿਆ ਵਿਭਾਗ ਦੇ ਖੇਡ ਅਧਿਆਪਕ ਸ਼ਾਮਲ ਸਨ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਜਾ ਰਹੇ ਮੀਰੀ ਪੀਰੀ ਖ਼ਾਲਸਾ ਮਾਰਚ ਸਬੰਧੀ ਐਡਵੋਕੇਟ ਧਾਮੀ ਵਲੋਂ ਇਕੱਤਰਤਾ

ਅੰਮ੍ਰਿਤਸਰ, 20 ਜੁਲਾਈ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ …

Leave a Reply