Tuesday, March 17, 2026

ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਸ਼ਰਧਾ ਨਾਲ ਮਨਾਇਆ ਗਿਆ

ਜੰਡਿਆਲਾ ਗੁਰੂ, 28 ਜਨਵਰੀ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਦਾ ਜਨਮ ਦਿਹਾੜਾ ਬਾਬਾ ਰਾਮ ਸਿੰਘ PPN2801201804ਟਰਾਂਸਪੋਰਟ ਵਾਲੇ ਤਜਿੰਦਰ ਸਿੰਘ ਚੰਦੀ ਵਲੋਂ ਨਿੱਜਰਪੁਰਾ ਟੋਲ ਪਲਾਜ਼ਾ ਵਿਖੇ ਹਰ ਸਾਲ ਦੀ ਤਰਾਂ ਬੜੀ ਹੀ ਸ਼਼ਰਧਾ ਨਾਲ ਮਨਾਇਆਂ ਗਿਆ।ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ।ਉਪਰੰਤ ਰਾਗੀ ਜਥੇ ਭਾਈ ਅੰਗਰੇਜ਼ ਸਿੰਘ ਨੇ ਕੀਰਤਨ ਰਾਹੀਂ ਇਲਾਹੀ ਬਾਣੀ ਦਾ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਢਾਡੀ ਜਥਿਆਂ ਨੇ ਬਾਬਾ ਦੀਪ ਸਿੰਘ ਦੀ ਜੀਵਨੀ ਬਾਰੇ ਚਾਨਣਾ ਪਾਇਆ।ਇਸ ਮੌਕੇ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਬਾਦਲ ਡਾਕਟਰ ਦਲਬੀਰ ਸਿੰਘ ਵੇਰਕਾ, ਆਮ ਆਦਮੀ ਪਾਰਟੀ ਹਲਕਾ ਜੰਡਿਆਲਾ ਗੁਰੂ ਦੇ ਇੰਚਾਰਜ ਸਾਬਕਾ ਈ.ਟੀ.ਓ ਹਰਭਜਨ ਸਿੰਘ, ਬਿਕਰਮ ਸਿੰਘ ਕੋਟਲਾ ਐਸ.ਜੀ.ਪੀ.ਸੀ ਮੈਬਰ, ਸਵਿੰਦਰ ਸਿੰਘ ਚੰਦੀ, ਨਵਤੇਜ ਸਿੰਘ ਚੰਦੀ, ਅਮਨ ਢੋਟ, ਜਸਪਾਲ ਸਿੰਘ ਬੱਬੂ ਕੌਂਸਲਰ, ਅਵਤਾਰ ਸਿੰਘ ਕਾਲਾ ਕੌਂਸਲਰ, ਤੇਜਪਾਲ ਹੁੰਦਲ, ਪਰੀਕਸ਼ਤ ਸ਼ਰਮਾ, ਸਰਬਜੀਤ ਡਿੰਪੀ, ਨਰੇਸ਼ ਪਾਠਕ, ਕੁੰਦਨ ਸਿੰਘ, ਸੰਤ ਸਰੂਪ ਸਿੰਘ, ਅਤਰੀ ਮੁਨੀ ਧਵਨ, ਮਨਦੀਪ ਢੋਟ, ਰਾਜਾ ਆਦਿ ਹਾਜਿਰ ਸਨ।ਇਸ ਮੌਕੇ ਕੇਕ ਵੀ ਕੱਟਿਆ ਗਿਆ ਅਤੇ ਗੁਰੂ ਕੇ਼ ਲੰਗਰ ਅਟੁੱਟ ਵਰਤੇ।

Check Also

ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …

Leave a Reply