ਬਠਿੰਡਾ, 28 ਜਨਵਰੀ (ਅਵਤਾਰ ਸਿੰਘ ਕੈਂਥ- ਜਸਵਿੰਦਰ ਸਿੰਘ ਜੱਸੀ) – ਸਿਹਤ ਵਿਭਾਗ ਬਠਿੰਡਾ ਵਲੋਂ ਕੌਮੀ ਪਲਸ ਪੋਲਿਓ ਮੁਹਿੰਮ ਦੀ ਸ਼ੁਰੂਆਤ ਅਰਬਨ
ਪੀ.ਐਚ.ਸੀ ਬੇਅੰਤ ਨਗਰ ਤੋਂ ਡਿਪਟੀ ਕਮਿਸ਼ਨਰ ਦੀਪਵਰਾ ਲਾਕਰਾ ਵਲੋਂ 0 ਤੋਂ 5 ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾ ਕੇ ਕੀਤੀ ਗਈ।ਸਿਵਲ ਸਰਜਨ ਬਠਿੰਡਾ ਡਾ: ਹਰੀ ਨਰਾਇਣ ਸਿੰਘ, ਜ਼ਿਲ੍ਹਾ ਟੀਕਾਕਰਨ ਅਫਸਰ ਡਾ: ਕੁੰਦਨ ਕੁਮਾਰ ਪਾਲ, ਡੀ.ਐਮ.ਸੀ ਡਾ: ਐਸ.ਐਸ.ਰੁਮਾਣਾ, ਜ਼ਿਲ੍ਹਾ ਮਾਸ ਮੀਡੀਆ ਅਫਸਰ ਜਗਤਾਰ ਸਿੰਘ ਬਰਾੜ, ਡਾ: ਗਗਨਦੀਪ ਧਾਲੀਵਾਲ, ਡਾ: ਪੈਮਲ ਬਾਂਸਲ ਅਤੇ 0 ਤੋਂ 5 ਸਾਲ ਦੇ ਲਗਭਗ 70 ਬੱਚੇ ਹਾਜ਼ਰ ਸਨ।ਸਿਵਲ ਸਰਜਨ ਨੇ ਜਾਣਕਾਰੀ ਦਿੰਦੀਆ ਦੱਸਿਆ ਕਿ ਜ਼ਿਲ੍ਹਾ ਬਠਿੰਡਾ ਦੇ 0 ਤੋਂ 5 ਸਾਲ ਤੱਕ ਦੀ ਉਮਰ ਦੇ ਕੁੱਲ 1,53,649 ਬੱਚਿਆਂ ਨੂੰ ਕਵਰ ਕਰਨ ਲਈ 698 ਪੋਲਿਓ ਬੂਥ, 33 ਟਰਾਂਜਿਟ ਪੋਲਿਓ ਬੂਥ, 29 ਮੁਬਾਇਲ ਟੀਮਾਂ, 1247 ਘਰ ਤੋਂ ਘਰ ਦੀਆਂ ਟੀਮਾਂ ਦਾ ਗਠਨ ਕੀਤਾ ਗਿਆ ਹੈ।ਮੁਹਿੰਮ ਨੂੰ ਸਫਲ ਬਣਾਉਣ ਲਈ 2395 ਵਰਕਰ ਲਗਾਏ ਗਏ ਹਨ।ਉਹਨਾਂ ਅਪੀਲ ਕੀਤੀ ਕਿ 0 ਤੋਂ 5 ਸਾਲ ਤੱਕ ਦੇ ਬੱਚਿਆਂ ਨੂੰ ਪੋਲਿਓ ਬੂੰਦਾਂ ਜਰੂਰ ਪਿਲਾਓ।ਭਾਵੇਂ ਬੱਚਾ ਬਿਮਾਰ ਹੋਵੇ, ਭਾਵੇ ਦਸਤ ਲੱਗੇ ਹੋਣ ਭਾਵੇ ਰੁਟੀਨ ਦੀਆਂ ਖੁਰਾਕਾਂ ਲਈਆਂ ਹੋਣ ਤਾਂ ਵੀ ਇਸ ਮੁਹਿੰਮ ਦੋਰਾਨ ਬੱਚੇ ਨੂੰ ਇਹ ਪੋਲੀਓ ਦੀਆਂ ਬੂੰਦਾਂ ਜਰੂਰ ਪਿਲਾਈਆਂ ਜਾਣ। ਇਸ ਮੌਕੇ ਪ੍ਰੇਜੈਕਸਨਿਸਟ ਕੇਵਲ ਕਿ੍ਰਸਨ ਸਰਮਾ, ਐਸ.ਆਈ, ਰਛਪਾਲ ਸਿੰਘ, ਹਰਜੀਤ ਸਿੰਘ ਸਮੂਹ ਪੈਰਾ ਮੈਡੀਕਲ ਸਟਾਫ ਅਤੇ ਜਗਦੀਸ਼ ਰਾਮ ਹਾਜ਼ਰ ਸਨ।
Check Also
ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ
ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …
Punjab Post Daily Online Newspaper & Print Media