Tuesday, November 24, 2026

ਸ਼ਹੀਦ ਬਾਬਾ ਦੀਪ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਲੰਗਰ ਲਗਾਇਆ

ਬਠਿੰਡਾ, 28 ਜਨਵਰੀ (ਅਵਤਾਰ ਸਿੰਘ ਕੈਂਥ- ਜਸਵਿੰਦਰ ਸਿੰਘ ਜੱਸੀ) – ਧੰਨ ਧੰਨ ਸ਼ਹੀਦ ਬਾਬਾ ਦੀਪ ਸਿੰਘ ਦੇ ਪ੍ਰਕਾਸ਼ ਦਿਵਸ ਅਤੇ ਮਾਘੀ ਲੋਹੜੀ ਨੂੰ ਸਮਰਪਿਤ PPN2801201806ਮਹੁੱਲਾ ਨਿਵਾਸੀਆਂ ਨੇ ਕਿਲ੍ਹਾ ਰੋਡ ’ਤੇ ਛੋਲੇ ਪੁਰੀਆਂ ਦਾ ਲੰਗਰ ਲਗਾਇਆ ਗਿਆ।ਕਿਲ੍ਹਾ ਰੋਡ ਮਹੁੱਲਾ ਤੇਲੀਆਂ ਵਾਲਾ ਰਹਿਣ ਵਾਲੇ ਸਮੂਹ ਨਿਵਾਸੀਆਂ ਵਲੋਂ ਲੰਗਰ ਤਿਆਰ ਕਰਨ ਅਤੇ ਵਰਤਾਉਣ ’ਚ ਭਾਗ ਲਿਆ ਗਿਆ।ਇਸ ਮੌਕੇ  ਭਾਈ ਘਨੱਈਆ ਸੇਵਕ ਦਲ, ਭਾਈ ਰਣਜੀਤ ਗੱਤਕਾ ਅਖਾੜਾ, ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਮੈਂਬਰਾਂ ਨੇ ਸ਼ੁਭ ਕੰਮ ’ਚ ਭਾਗ ਲਿਆ।ਗੁਰਇੰਦਰ ਸਿੰਘ ਬੱਬੂ, ਪਿ੍ਰਤਪਾਲ ਸਿੰਘ ਪਾਲੀ, ਪ੍ਰੀਤਮ ਸਿੰਘ ਸਾਹਨੀ, ਗੁਰਿੰਦਰਜੀਤ ਸਿੰਘ ਡਿੰਪੀ, ਸੁਖਬੀਰ ਸਿੰਘ ਆਦਿ ਮੈਂਬਰਾਂ ਵਲੋਂ ਵੱਧ ਚੜ੍ਹ ਕੇ ਭਾਗ ਲਿਆ।ਲੰਗਰ ਵਰਤਾਉਣ ਤੋਂ ਵਾਹਿਗੁਰੂ ਅੱਗੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …

Leave a Reply