Friday, March 20, 2026

ਹਰਫ਼ ਕਾਲਜ ਦੇ 20 ਖਿਡਾਰੀਆਂ ਦਾ ਐਸ.ਡੀ.ਐਮ ਵਲੋਂ ਸਨਮਾਨ

ਮਾਲੇਰਕੋਟਲਾ, 30 ਜਨਵਰੀ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਸਬ ਡਵੀਜਨਲ ਪੱਧਰ ਤੇ ਮਨਾਏ ਗਏ ਗਣਤੰਤਰ ਦਿਵਸ ਸਮਾਗਮ ਮੌਕੇ ਮਾਲੇਰਕੋਟਲਾ PPN3001201805ਪ੍ਰਸ਼ਾਸਨ ਵੱਲੋਂ ਹਰਫ਼ ਕਾਲਜ, ਮਾਲੇਰਕੋਟਲਾ ਦੇ 20 ਖਿਡਾਰੀਆਂ ਨੂੰ ਵੱਖ ਵੱਖ ਖੇਡਾਂ ਵਿੱਚ ਉਹਨਾਂ ਦੀਆਂ ਪ੍ਰਾਪਤੀਆਂ ਦੇ ਆਧਾਰ ਤੇ ਮਾਲੇਰਕੋਟਲਾ ਦੇ ਐਸ.ਡੀ.ਐਮ ਡਾ. ਪ੍ਰੀਤੀ ਯਾਦਵ, ਆਈ.ਏ.ਐਸ ਨੇ ਆਪਣੇ ਕਰ ਕਮਲਾਂ ਨਾਲ ਵਿਸ਼ੇਸ਼ ਸਰਟਿਫ਼ੀਕੇਟ ਦੇ ਕੇ ਸਨਮਾਨਤ ਕੀਤਾ।ਹਰਫ਼ ਕਾਲਜ, ਮਾਲੇਰਕੋਟਲਾ ਦੇ ਇਹਨਾਂ ਖਿਡਾਰੀਆਂ ਵਿੱਚ ਬੈਡਮਿੰਟਨ (ਮਹਿਲਾ) ਦੀਆਂ ਅਮਨਜੋਤ ਕੌਰ, ਅਨਮ ਚੌਹਾਨ, ਤਾਨੀਆ, ਸ਼ਹਿਨੀਲਾ, ਅਨਮੋਲ ਅਤੇ ਬਾਲ ਬੈਡਮਿੰਟਨ ਵਿੱਚ ਵੀਰਪਾਲ ਕੌਰ ਸ਼ਾਮਲ ਹਨ।ਬਾਲ ਬੈਡਮਿੰਟਨ (ਪੁਰਸ਼) ਖੇਤਰ ਦੇ ਅਕਰਮ ਖਾਨ, ਮੁਹੰਮਦ ਰਫ਼ੀ, ਮੁਹੰਮਦ ਯਾਮੀਨ, ਹਰਜੀਤ ਸਿੰਘ, ਮੁਹੰਮਦ ਅਨਵਰ, ਆਸਫ਼ ਸਲੀ0 ਅਬਦਾਲੀ, ਮੁਹੰਮਦ ਆਜ਼ਮ, ਮੁਸ਼ਤਾਕ ਮੁਹੰਮਦ, ਜਤਿੰਦਰਪਾਲ ਸਿੰਘ, ਰਾਹੁਲ ਸ਼ਰਮਾ ਸ਼ਾਮਲ ਹਨ। ਇਹਨਾਂ ਤੋਂ ਇਲਾਵਾ ਰੈਸਲਿੰਗ (ਕੁਸ਼ਤੀ) ਦੇ ਖੇਤਰ ਵਿੱਚ ਮੁਹੰੰਮਦ ਅਫ਼ਨਾਨ, ਮੁਹੰੰਮਦ ਆਮਿਰ, ਮੁਹੰਮਦ ਅਜ਼ਹਰੁਦੀਨ, ਮੁਹੰਮਦ ਸਾਹਿਲ ਨੂੰ ਵੀ ਸਨਮਾਨਤ ਕੀਤਾ ਗਿਆ।ਇਸ ਸਫ਼ਲਤਾ ਅਤੇ ਸਨਮਾਨ ਲਈ ਹਰਫ਼ ਕਾਲਜ ਦੇ ਚੇਅਰਮੈਨ ਅਮਜਦ ਅਲੀ ਨੇ ਸਮੂਹ ਵਿਦਿਆਰਥੀਆਂ, ਮਾਪਿਆਂ, ਕਾਲਜ ਦੇ ਪਿ੍ਰੰਸੀਪਲ ਅਤੇ ਅਧਿਆਪਕਾਂ ਵਿਸ਼ੇਸ਼ ਤੌਰ ਤੇ ਮੈਡਮ ਸ਼ਕੂਰਾਂ ਬੇਗਮ ਅਤੇ ਪ੍ਰੋ. ਬਲਤੇਜ ਸਿੰਘ ਨੂੰ ਵਧਾਈ ਦਿੱਤੀ ਹੈ ਅਤੇ ਆਸ ਪ੍ਰਗਟਾਈ ਕਿ ਆਉਣ ਵਾਲੇ ਸਮੇਂ ਵਿੱਚ ਵੀ ਖਿਡਾਰੀ ਇਸੇ ਪ੍ਰਕਾਰ ਸ਼ਲਾਘਾਯੋਗ ਪ੍ਰਾਪਤੀਆਂ ਕਰਣਗੇ।ਉਨ੍ਹਾਂ ਕਿਹਾ ਕਿ ਇਸ ਕਾਲਜ ਦੀ ਸਥਾਪਨਾ ਦਾ ਮਨੋਰਥ ਅਨੁਸ਼ਾਸਨ ਭਰਪੂਰ ਵਿਦਿਅਕ ਵਾਤਾਵਰਣ ਵਿੱਚ ਵਧੀਆ ਵਿਦਿਆਰਥੀਆਂ ਅਤੇ ਚੰਗੇ ਖਿਡਾਰੀਆਂ ਦੀ ਸਿਰਜਣਾ ਕਰਨਾ ਹੈ ਤਾਂ ਜੋ ਉਹ ਇਸ ਦੇਸ਼ ਦੇ ਚੰਗੇ ਨਾਗਰਿਕ ਸਿੱਧ ਹੋ ਸਕਣ।ਉਨ੍ਹਾਂ ਕਿਹਾ ਕਿ ਅਜਿਹੇ ਖਿਡਾਰੀਆਂ ਨੂੰ ਕਾਲਜ ਵੱਲੋਂ ਵੱਧ ਤੋਂ ਵੱਧ ਪ੍ਰੋਤਸਾਹਣ ਦਿੱਤਾ ਜਾਂਦਾ ਹੈ।ਇਹਨਾਂ ਖਿਡਾਰੀਆਂ ਨੂੰ ਮੈਡਮ ਫ਼ਿਰਦੌਸ ਅਮਜਦ, ਸੋਹਰਾਬ ਅਮਜਦ, ਸ਼੍ਰੀਮਤੀ ਜ਼ੇਬਾ ਸੋਹਰਾਬ, ਮਿਸ ਮਹਿਨਾਜ਼ ਅਮਜਦ, ਮੈਡਮ ਜ਼ੋਹਰਾ ਸੱਤਾਰ, ਪ੍ਰੋ. ਅਮਰਜੀਤ ਸਿੰਘ ਅਤੇ ਕਾਲਜ ਦੇ ਸਮੂਹ ਸਟਾਫ਼ ਨੇ ਵੀ ਵਧਾਈ ਦਿੱਤੀ ਹੈ।ਕਾਲਜ ਦੇ ਡਾਇਰੈਕਟਰ/ਪ੍ਰਿੰਸੀਪਲ ਪ੍ਰੋ. ਇਰਸ਼ਾਦ ਅਹਿਮਦ ਖ਼ਾਨ ਨੇ ਵੀ ਵਿਦਿਆਰਥੀਆਂ ਮਾਪਿਆਂ ਅਤੇ ਅਧਿਆਪਕਾਂ ਨੂੰ ਇਸ ਸਨਮਾਨ ਲਈ ਵਧਾਈ ਦਿੱਤੀ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply