ਬਠਿੰਡਾ, 2 ਫਰਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸ਼ਹਿਰ ਦੇ ਸਿੰਚਾਈ ਵਿਭਾਗ ਦਫਤਰ ਕਾਰਜਕਾਰੀ ਇੰਜੀਨੀਅਰ ਕੈਨਾਲ
ਲਾਈਨਿੰਗ ਮੰਡਲ ਨੰ: 2, ਵਿਖੇ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੀ ਸ੍ਰੀਮਤੀ ਸੁਰਿੰਦਰ ਕੌਰ ਸੀਨੀਅਰ ਸਹਾਇਕ ਨੂੰ ਸੇਵਾ ਮੁਕਤੀ ਸਮੇਂ ਅਧਿਕਾਰੀਆਂ ਅਤੇ ਮੁਲਾਜ਼ਮਾਂ ਵਲੋਂ ਮਾਨਯੋਗ ਕਾਰਜਕਾਰੀ ਇੰਜੀਨੀਅਰ ਸਤਿੰਦਰ ਪਾਲ ਦੀ ਅਗਵਾਈ ਵਿੱਚ ਸ਼ਾਨਦਾਰ ਵਿਦਾਇਗੀ ਪਾਰਟੀ ਦਿੱਤੀ ਗਈ।ਸਮੂਹ ਸਟਾਫ ਵਲੋਂ ਸ੍ਰੀਮਤੀ ਸੁਰਿੰਦਰ ਕੌਰ ਅਤੇ ਉਹਨਾਂ ਦੇ ਹਮਸਫ਼ਰ ਪ੍ਰਧਾਨ ਦਲੀਪ ਸਿੰਘ ਸਿੱਧੂ ਦਾ ਯਾਦਗਾਰੀ ਸਨਮਾਨ ਚਿੰਨ੍ਹ ਨਾਲ ਸਨਮਾਨ ਕਰਕੇ ਪ੍ਰਸੰਸਾ ਪੱਤਰ ਵੀ ਦਿੱਤਾ ਗਿਆ।
ਇਸ ਮੌਕੇ ਉਚੇਚੇ ਤੌਰ `ਤੇ ਆਸਟ੍ਰੇਲੀਆ ਤੋਂ ਪਹੁੰਚੇ, ਉਹਨਾਂ ਦੇ ਬੇਟੇ ਰਮਨਦੀਪ ਸਿੰਘ ਸਿੱਧੂ, ਨੂੰਹ ਵੀਰਪਾਲ ਕੌਰ, ਬੇਟੇ ਅਮਨਦੀਪ ਸਿੰਘ ਸਿੱਧੂ ਅਤੇ ਮੈਡਮ ਦੇ ਹਮਸਫਰ ਪ੍ਰਧਾਨ ਦਲੀਪ ਸਿੰਘ ਸਿੱਧੂ ਵਲੋਂ ਵੀ ਮਾਣ-ਸਨਮਾਨ ਕੀਤਾ ਗਿਆ।ਕਾਰਜਕਾਰੀ ਇੰਜੀਨੀਅਰ ਸਤਿੰਤਰ ਪਾਲ, ਬਲਦੇਵ ਸਿੰਘ ਪ੍ਰਧਾਨ, ਕੁਲਵੰਤ ਸਿੰਘ ਸੁਪਰਡੈਂਟ, ਅਸ਼ੋਕ ਅਰੋੜਾ ਸੀਨੀਅਰ ਸਹਾਇਕ, ਗੁਰਮੇਲ ਸਿੰਘ, ਗੁਰਮੇਲ ਸਿੰਘ, ਜਗੀਰ ਢਪਾਲੀ, ਬੇਟੇ ਅਮਨਦੀਪ ਸਿੰਘ ਆਦਿ ਬੁਲਾਰਿਆਂ ਨੇ ਸੇਵਾ ਮੁਕਤ ਹੋ ਰਹੀ ਮੁਲਾਜ਼ਮ ਦੇ ਜੀਵਨ ’ਤੇ ਉਨ੍ਹਾਂ ਵੱਲੋਂ ਮਹਿਕਮੇ ਵਿਚ ਨਿਭਾਈਆਂ ਸਾਢੇ 34 ਸਾਲ ਬੇਦਾਗ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਆਖਿਾਆ ਕਿ ਮੈਡਮ ਸੁਰਿੰਦਰ ਕੌਰ ਨੇ ਪੂਰੀ ਮਿਹਨਤ, ਤਨਦੇਹੀ ਅਤੇ ਇਮਾਨਦਾਰੀ ਨਾਲ ਆਪਣੀ ਡਿਉਟੀ ਨਿਭਾਈ।ਸ੍ਰੀਮਤੀ ਸੁਰਿੰਦਰ ਕੌਰ ਦੇ ਹਮਸਫ਼ਰ ਪ੍ਰਧਾਨ ਦਲੀਪ ਸਿੰਘ ਨੇ ਕਿਹਾ ਕਿ ਉਹ ਸਮੂਹ ਸਟਾਫ ਵਲੋਂ ਮਿਲੇ ਪਿਆਰ ਸਤਿਕਾਰ ਨੂੰ ਹਮੇਸ਼ਾਂ ਯਾਦ ਰੱਖਣਗੇ।ਜਗੀਰ ਢਪਾਲੀ ਨੇ ਸਟੇਜ ਸੰਚਾਲਣ ਦੀ ਜ਼ਿੰਮੇਵਾਰੀ’ ਨਿਭਾਉਂਦਿਆਂ `ਵਧਾਈਆਂ ਸੇਵਾ ਮੁਕਤੀ `ਤੇ ਮੈਡਮ ਸੁਰਿੰਦਰ ਜੀ’- ਟੋਟਕਿਆਂ ਰਾਹੀਂ ਆਪਣੇ ਗੀਤਕਾਰੀ ਵਾਲੇ ਅੰਦਾਜ਼ ਵਿੱਚ ਵਧਾਈ ਦਿੱਤੀ ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media