ਜੰਡਿਆਲਾ ਗੁਰੂ, 3 ਫਰਵਰੀ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਨਸ਼ਿਆਂ ਖਿਲਾਫ ਖਬਰਾਂ ਲਾਉਣ ਵਾਲੇ ਪੱਤਰਕਾਰਾਂ ਨੂੰ ਜੰਡਿਆਲਾ ਪੁਲਿਸ ਚੌਂਕੀ ਵਿੱਚ ਨਾ ਵੜਣ ਦੀ ਹਦਾਇਤ ਕਰਨ ਵਾਲੇ ਪੁਲਿਸ ਅਫਸਰ ਖਿਲਾਫ ਪ੍ਰੈਸ ਕੱਲਬ ਜੰਡਿਆਲਾ ਵਲੋਂ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ।
ਜੰਡਿਆਲਾ ਪ੍ਰੈਸ ਕਲੱਬ ਪ੍ਰਧਾਨ ਵਰਿੰਦਰ ਸਿੰਘ ਮਲਹੋਤਰਾ ਨੇ ਦੱਸਿਆ ਕਿ ਅੱਜ ਸ਼ਾਮ ਜਦ ਉਹ ਪੱਤਰਕਾਰ ਮਦਨ ਮੋਹਨ ਨਾਲ ਪੁਲਿਸ ਚੌਂਕੀ ਜੰਡਿਆਲਾ ਗੁਰੂ ਗਏ ਤਾਂ ਸਾਹਮਣੇ ਬੈਠੇ ਚੌਂਕੀ ਇੰਚਾਰਜ ਸਬ ਇੰਸਪੈਕਟਰ ਲਖਬੀਰ ਸਿੰਘ ਨੇ ਤਲਖੀ ਨਾਲ ਅਪਮਾਨਜਨਕ ਸ਼ਬਦਾਵਲੀ ਵਰਤਦੇ ਹੋਏ ਹੁਕਮ ਚਾੜ੍ਹ ਦਿੱਤਾ ਕਿ ਅਗਰ ਤੁਸੀਂ ਨਸ਼ੇ ਦੇ ਸਮਗਲਰਾਂ ਸਬੰਧੀ ਖਬਰਾਂ ਲਗਾਈਆਂ ਤਾਂ ਤੁਹਾਡੇ ਕਲੱਬ ਦਾ ਕੋਈ ਵੀ ਬੰਦਾ ਚੌਂਕੀ ਨਾ ਵੜੇ।
ਇਸ ਤੋਂ ਖਫਾ ਹੋਏ ਜੰਡਿਆਲਾ ਪ੍ਰੈਸ ਕਲੱਬ ਦੇ ਸਮੂਹ ਪੱਤਰਕਾਰ ਭਾਈਚਾਰੇ ਵਲੋਂ ਚੇਅਰਮੈਨ ਸੁਰਿੰਦਰ ਅਰੋੜਾ ਅਤੇ ਕੁਲਦੀਪ ਸਿੰਘ ਭੁੱਲਰ ਮੀਤ ਪ੍ਰਧਾਨ ਦੀ ਅਗਵਾਈ ਹੇਠ ਸਬ ਇੰਸਪੈਕਟਰ ਲਖਬੀਰ ਸਿੰਘ ਦੀ ਅਪਮਾਨਜਨਕ ਸ਼ਬਦਾਵਲੀ ਦੇ ਖਿਲਾਫ ਪੁਲਿਸ ਚੌਂਕੀ ਦੇ ਬਾਹਰ ਜੋਰਦਾਰ ਪ੍ਰਦਰਸ਼ਨ ਕੀਤਾ ਗਿਆ।ਮੌਕੇ `ਤੇ ਪਹੁੰਚੇ ਐਸ.ਐਚ.ਓ ਹਰਸੰਦੀਪ ਸਿੰਘ ਨੇ ਲਿਖਤੀ ਸ਼ਿਕਾਇਤ ਲੈਣ ਤੋਂ ਬਾਅਦ ਕਿਹਾ ਕਿ ਇਹ ਮਸਲਾ ਡੀ.ਐਸ.ਪੀ ਜੰਡਿਆਲਾ ਗੁਰਪ੍ਰਤਾਪ ਸਿੰਘ ਸਹੋਤਾ ਦੇ ਧਿਆਨ ਵਿਚ ਲਿਆਉਣ ਤੋਂ ਬਾਅਦ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਥੇ ਇਹ ਦੱਸਣਯੋਗ ਹੈ ਕਿ ਬੀਤੇ ਕੱਲ੍ਹ ਵਰਿੰਦਰ ਸਿੰਘ ਮਲਹੋਤਰਾ ਵਲੋਂ ਬੀਤੇ ਦਿਨੀ ਇਕ ਮੁਹੱਲੇ ਵਿਚ ਨਸ਼ਾ ਬੰਦ ਨਾ ਹੋਣ ਸਬੰਧੀ ਖਬਰ ਲਗਾਈ ਸੀ।
Check Also
ਖ਼ਾਲਸਾ ਕਾਲਜ ਵੱਲੋਂ ਤਿਰੰਗਾ ਰੈਲੀ, ਰਾਸ਼ਟਰੀ ਝੰਡੇ-ਤਿਰੰਗੇ ਦੀ ਮਹੱਤਤਾ ਪ੍ਰਤੀ ਕੀਤਾ ਜਾਗਰੂਕ
ਅੰਮ੍ਰਿਤਸਰ, 21 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖ਼ਾਲਸਾ ਕਾਲਜ ਵਿਖੇ ਦੇਸ਼-ਵਿਆਪੀ ‘ਹਰ ਘਰ ਤਿਰੰਗਾ’ ਮੁਹਿੰਮ ਤਹਿਤ …
Punjab Post Daily Online Newspaper & Print Media