Sunday, September 20, 2026

ਸ਼ਹਿਬਾਜ਼ ਸੰਧੂ ਦੀ ਪਹਿਲੀ ਬਰਸੀ ਨੂੰ ਸਮਰਪਿਤ ਫੁੱਟਬਾਲ ਪ੍ਰਦਰਸ਼ਨੀ ਮੈਚ ਕਰਵਾਇਆ

ਅੰਮ੍ਰਿਤਸਰ, 3 ਫਰਵਰੀ (ਪੰਜਾਬ ਪੋਸਟ- ਸੰਧੂ) – ਗੁਰੂ ਨਾਨਕ ਸਟੇਡੀਅਮ ਦੇ ਫੁੱਟਬਾਲ ਮੈਦਾਨ `ਚ ਸ਼ਹਿਬਾਜ਼ ਸਿੰਘ ਸੰਧੂ ਸਪੋਰਟਸ ਐਂਡ ਕਲਚਰਲ ਕਲੱਬ ਵੱਲੋਂ PPN0302201819ਪਹਿਲਾਂ ਸ਼ਹਿਬਾਜ਼ ਸਿੰਘ ਸੰਧੂ ਯਾਦਗਾਰੀ ਫੁੱਟਬਾਲ ਦਾ ਪ੍ਰਦਰਸ਼ਨੀ ਮੈਚ ਕਰਵਾਇਆ ਗਿਆ।ਲੜਕਿਆਂ ਦੇ ਅੰਡਰ 17 ਉਮਰ ਵਰਗ `ਚ ਕਰਵਾਇਆ ਗਿਆ ਇਹ ਪ੍ਰਦਰਸ਼ਨੀ ਫੁੱਟਬਾਲ ਮੈਚ ਖਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਅਤੇ ਖਾਲਸਾ ਕਾਲਜ ਪਬਲਿਕ ਸਕੂਲ ਦੀਆਂ ਟੀਮਾਂ ਵਿਚਾਲੇ ਖੇਡਿਆ ਗਿਆ।ਬੇਹਦ ਸੰਘਰਸ਼ਪੂਰਨ ਇਸ ਮੈਚ `ਚ ਖਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਟੀਮ 4-3 ਨਾਲ ਜਿੱਤ ਦਰਜ਼ ਕੀਤੀ।ਸ਼ਹਿਬਾਜ਼ ਸਿੰਘ ਸੰਧੂ ਦੇ ਪਰਿਵਾਰਕ ਮੈਂਬਰਾਂ ਵੱਲੋਂ ਜੇਤੂ ਟੀਮ ਦੇ ਖਿਡਾਰੀਆਂ ਨੂੰ ਮੈਡਲ ਪ੍ਰਦਾਨ ਕੀਤੇ ਗਏ।
ਇਸ ਮੌਕੇ ਜ਼ਿਲਾ ਖੇਡ ਅਫਸਰ ਗੁਰਲਾਲ ਸਿੰਘ ਰਿਆੜ, ਸ਼ਹਿਬਾਜ਼ ਸਿੰਘ ਸੰਧੂ ਦੇ ਨਾਨਾ ਨਾਨੀ ਬਲਬੀਰ ਸਿੰਘ ਢਿੱਲੋਂ ਤੇ ਸ੍ਰੀਮਤੀ ਦਲਬੀਰ ਕੌਰ, ਮਾਤਾ-ਪਿਤਾ ਕਰਨਬੀਰ ਸਿੰਘ ਸੰਧੂ ਅਤੇ ਵਰਿੰਦਰ ਕੌਰ ਸੰਧੂ, ਗੁਰਿੰਦਰ ਸਿੰਘ ਹੁੰਦਲ, ਰਮਨਪ੍ਰੀਤ ਹੁੰਦਲ, ਰਣਜੀਤ ਸਿੰਘ ਨਿੱਜਰ, ਪਲਵਿੰਦਰ ਕੌਰ ਨਿੱਜਰ, ਯੁਵਰਾਜ ਸਿੰਘ ਸੰਧੂ, ਫੁੱਟਬਾਲ ਕੋਚ ਦਲਜੀਤ ਸਿੰਘ, ਜ਼ਿਲਾ ਕੋਚ ਜਸਵੰਤ ਸਿੰਘ ਢਿੱਲੋਂ, ਹਰਜਿੰਦਰ ਸਿੰਘ ਸ਼ੈਲੀ ਆਦਿ ਮੌਜੂਦ ਸਨ।

Check Also

ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ

ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …

Leave a Reply