ਅੰਮ੍ਰਿਤਸਰ, 5 ਫਰਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ) – ਪਬਲਿਕ ਅਤੇ ਕਮਰਚਾਰੀਆਂ ਦੇ ਬੈਠਣ ਲਈ ਜਗ੍ਹਾ ਦੇ ਸਹੀ ਪ੍ਰਬੰਧ ਨੂੰ ਦੇਖਦਿਆਂ ਥਾਣੇ ਅਤੇ ਚੌਕੀਆਂ
ਦੀਆਂ ਇਮਾਰਤਾਂ ਦੀ ਉਸਾਰੀ ਤੇ ਸਹੀ ਰੱਖ-ਰਖਾਵ ਤਹਿਤ ਪੁਲਿਸ ਚੌਕੀ ਰਾਣੀ ਕਾ ਬਾਗ ਦੀ ਇਮਾਰਤ ਨੂੰ ਸਹੀ ਢੰਗ ਨਾਲ ਬਣਾਇਆ ਗਿਆ ਹੈ।ਜਿਸ ਵਿੱਚ ਦਫ਼ਤਰ ਕਰਮਚਾਰੀਆਂ ਲਈ ਬੈਰਕ, ਚੌਕੀ ਦੀ ਚਾਰਦਵਾਰੀ ਅਤੇ ਪਬਲਿਕ ਦੇ ਬੈਠਣ ਲਈ ਵਿਜ਼ਟਰ ਹਾਲ ਬਣਾਇਆ ਗਿਆ।ਇਸ ਦਾ ਉਦਘਾਟਨ ਏ.ਡੀ.ਪੀ ਸਿਟੀ-2 ਲਖਬੀਰ ਸਿੰਘ,ਪੀ.ਪੀ.ਐਸ ਵਲੋ ਕੀਤਾ ਗਿਆ ਅਤੇ ਚੌਕੀ ਵਿੱਚ ਪੁਲਿਸ ਪਬਲਿਕ ਮੀਟਿੰਗ ਵੀ ਕੀਤੀ ਗਈ।ਮੀਟਿੰਗ ਵਿੱਚ ਇਲਾਕੇ ਦੇ ਮੋਹਤਬਰ ਵਿਅਕਤੀ ਤੋਂ ਇਲਾਵਾ ਏ.ਸੀ.ਪੀ ਪੱਛਮੀ ਵਿਸ਼ਾਲਜੀਤ ਸਿੰਘ, ਜਸਪ੍ਰੀਤ ਸਿੰਘ ਪੀ.ਪੀ.ਐਸ, ਮੁੱਖ ਅਫ਼ਸਰ ਥਾਣਾ ਕੈਂਟ ਇੰਸ: ਪ੍ਰਵੇਸ ਚੋਪੜਾ ਅਤੇ ਏ.ਐਸ.ਆਈ ਸ਼ਾਮ ਸੁੰਦਰ ਇੰਚਾਂਰਜ ਪੁਲਿਸ ਚੌਕੀ ਰਾਣੀ ਕਾ ਬਾਗ ਸਮੇਤ ਸਮੂਹ ਕਰਮਚਾਰੀ ਹਾਜਰ ਸਨ। ਇਸ ਮੀਟਿੰਗ ਦੌਰਾਨ ਮੋਹਤਬਰ ਵਿਅਕਤੀਆਂ ਵਲੋਂ ਪੁਲਿਸ ਦੇ ਇਸ ਸੁਚੱਜੇ ਕੰਮ ਦੀ ਸ਼ਲਾਘਾ ਕੀਤੀ ਗਈ ਅਤੇ ਪੁਲਿਸ ਨੂੰ ਹਰ ਤਰ੍ਹਾਂ ਦੇ ਸਹਿਯੋਗ ਦੇਣ ਦਾ ਵਾਅਦਾ ਕੀਤਾ।
Check Also
26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’
ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …
Punjab Post Daily Online Newspaper & Print Media