Sunday, September 27, 2026

ਆਦਰਸ਼ ਸਕੂਲ ਨੰਦਗੜ੍ਹ ਵਿਖੇ ਅੰਤਰ-ਸਦਨ ਖੇਡ ਮੁਕਾਬਲੇ ਕਰਵਾਏ

ਨੀਲਾ ਸਦਨ ਬਣਿਆ ਓਵਰਆਲ ਚੈਪੀਅਨ

PPN05020201805ਬਠਿੰਡਾ, 5 ਫਰਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਨੰਦਗੜ੍ਹ ਵਿਖੇ ਪ੍ਰਿੰਸੀਪਲ ਅਮਨਦੀਪ ਕੌਰ ਦੀ ਗਤੀਸ਼ੀਲ ਦਿਸ਼ਾ-ਨਿਰਦੇਸ਼ਨਾ, ਡੀ.ਪੀ.ਈ ਗੁਰਜੀਤ ਸਿੰਘ ਭੀਟੀਵਾਲਾ ਅਤੇ ਲੈਕਚਰਾਰ ਕੰਵਲਜੀਤ ਕੌਰ ਦੀ ਯੋਗ ਅਗਵਾਈ ‘ਚ ਸਕੂਲ ਦੇ ਖਿਡਾਰੀਆਂ (ਲੜਕਿਆਂ) ਦਰਮਿਆਨ ਇੱਕ ਰੋਜ਼ਾ ਅੰਤਰ ਸਦਨ ਖੇਡ ਮੁਕਾਬਲੇ ਕਰਵਾਏ ਗਏ।ਛੇਵੀਂ ਤੋਂ ਨੌਵੀਂ ਦੇ ਖਿਡਾਰੀ ਵਰਗ ‘ਚੋਂ 100 ਮੀਟਰ ਦੌੜ ਲਾ ਕੇ ਪੀਲ਼ੇ ਸਦਨ ਦੇ ਮਨਿੰਦਰ ਸਿੰਘ ਨੇ ਪਹਿਲਾ, ਨੀਲੇ ਸਦਨ ਦੇ ਮਨਜਿੰਦਰ ਸਿੰਘ ਨੇ ਦੂਜਾ ਅਤੇ ਲਾਲ ਸਦਨ ਦੇ ਕਮਲਪ੍ਰੀਤ ਸਿੰਘ ਨੇ ਤੀਜਾ ਸਥਾਨ ਹਾਸਿਲ ਕੀਤਾ।ਦਸਵੀਂ ਤੋਂ ਬਾਰ੍ਹਵੀਂ ਜਮਾਤ ਦੇ ਖਿਡਾਰੀਆਂ ‘ਚੋਂ 100 ਮੀਟਰ ਦੌੜ ਲਾ ਕੇ ਸੁਖਵੀਰ ਸਿੰਘ ਨੀਲਾ ਸਦਨ, ਪਰਮਿੰਦਰ ਸਿੰਘ ਹਰਾ ਸਦਨ ਅਤੇ ਚਰਨ ਸਿੰਘ ਲਾਲ ਸਦਨ ਨੇ ਕਰਮਵਾਰ ਪਹਿਲਾ, ਦੂਜਾ ਅਤੇ ਤੀਜਾ ਥਾਂ ਪ੍ਰਾਪਤ ਕੀਤਾ।ਇਸ ਪ੍ਰਕਾਰ ਪਹਿਲੇ ਵਰਗ ਦੇ ਖਿਡਾਰੀਆਂ ਨੇ 400 ਮੀਟਰ ਦੌੜ ਲਾ ਕੇ ਨੀਲੇ ਸਦਨ ਦੇ ਮਨਜਿੰਦਰ ਸਿੰਘ ਨੇ ਪਹਿਲੀ, ਪੀਲ਼ੇ ਸਦਨ ਦੇ ਮਨਿੰਦਰ ਸਿੰਘ ਨੇ ਦੂਜੀ, ਜਦੋਂ ਕਿ ਲਾਲ ਸਦਨ ਦੇ ਸੁਖਬੀਰ ਸਿੰਘ ਨੇ ਤੀਜੀ ਜਗ੍ਹਾ ਮੱਲੀ। 400 ਮੀਟਰ ਦੌੜ ਲਾਉਣ ਦੇ ਮੁਕਾਬਲੇ ‘ਚੋਂ ਦੱਸਵੀਂ ਤੋਂ ਬਾਰ੍ਹਵੀਂ ਜਮਾਤਾਂ ਦੇ ਖਿਡਾਰੀਆਂ ‘ਚੋਂ ਪਹਿਲਾ, ਦੂਜਾ ਅਤੇ ਤੀਜਾ ਸਥਾਨ ਲੜੀਵਾਰ ਗੁਰਜੀਤ ਸਿੰਘ ਤੇ ਮਨਜੀਤ ਸਿੰਘ (ਦੋਵੇਂ ਹਰਾ ਸਦਨ) ਅਤੇ ਲਵਜੀਤ ਸਿੰਘ ਪੀਲ਼ੇ ਸਦਨ ਨੇ ਪ੍ਰਾਪਤ ਕੀਤਾ।ਨੌਵੀਂ ਤੋਂ ਬਾਰਵ੍ਹੀਂ ਜਮਾਤਾਂ ਦੀ 400 ਮੀਟਰ ਰਿਲੇਅ ਦੌੜ ‘ਚੋਂ ਨੀਲੇ ਸਦਨ ਦੇ ਹੋਣਹਾਰ ਦੌੜਾਕਾਂ ਨੇ ਪਹਿਲਾ, ਹਰੇ ਸਦਨ ਨੇ ਦੂਜਾ ਅਤੇ ਲਾਲ ਸਦਨ ਨੇ ਤੀਜਾ ਸਥਾਨ ਮੱਲਿਆ।
ਇਸੇ ਪ੍ਰਕਾਰ ਦੀ ਦੌੜ ‘ਚੋਂ ਜੂਨੀਅਰ ਅਥਲੀਟਾਂ ਲਾਲ, ਪੀਲ਼ਾ ਅਤੇ ਹਰਾ ਸਦਨ ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਜੇ ਸਥਾਨ ‘ਤੇ ਰਹੇ।ਜ਼ੋਰ-ਅਜਮਾਈ ਦੀ ਖੇਡ ਰੱਸਾ-ਖਿੱਚਣ ਦੇ ਰੌਚਕ ਮੁਕਾਬਿਲਆਂ ‘ਚੋਂ ਨੀਲੇ ਸਦਨ ਨੇ ਬਾਜ਼ੀ ਮਾਰੀ।ਸਭ ਤੋਂ ਵੱਧ ਅੰਕ ਹਾਸਿਲ ਕਰ ਕੇ ਨੀਲੇ ਸਦਨ ਨੇ ਓਵਰਆਲ ਟਰਾਫ਼ੀ ‘ਤੇ ਕਬਜ਼ਾ ਕੀਤਾ ਅਤੇ ਹਰਾ ਸਦਨ ਦੂਜੇ ਸਥਾਨ ‘ਤੇ ਰਿਹਾ।ਪ੍ਰਿੰੰਸੀਪਲ ਅਮਨਦੀਪ ਕੌਰ ਨੇ ਜੇਤੂਆਂ ਨੂੰ ਇਨਾਮ ਤਕਸੀਮ ਕੀਤੇ।ਉਹਨਾਂ ਨੇ ਜੇਤੂ ਖਿਡਾਰੀਆਂ ਤੇ ਚੈਪੀਅਨ ਬਣੇ ਨੀਲੇ ਸਦਨ ਦੇ ਅਧਿਆਕਾਂ ਲੈਕਚਰਾਰ ਤਰਸੇਮ ਸਿੰਘ ਬੁੱਟਰ, ਲੈਕਚਰਾਰ ਪਰਗਟ ਸਿੰਘ, ਲੈਕਚਰਾਰ ਅੰਮ੍ਰਿਤਪਾਲ ਕੌਰ, ਮੈਡਮ ਜਗਮੀਤ ਕੌਰ ਨੂੰ ਮੁਬਾਰਕਬਾਦ ਦਿੱੱਤੀ।
ਮੰਚ ਦਾ ਸੰਚਾਲਨ ਲੈਕਚਰਾਰ ਤਰਸੇਮ ਸਿੰਘ ਬੁੱਟਰ ਅਤੇ ਗੁਰਜੀਤ ਸਿੰਘ ਭੀਟੀਵਾਲਾ ਨੇ ਸਾਂਝੇ ਤੌਰ ‘ਤੇ ਬਾਖ਼ੂਬੀ ਕੀਤਾ।ਰਿਕਾਰਡ ਰੱਖਣ ਦਾ ਕੰਮ ਭੁਪਿੰਦਰ ਕੁਮਾਰ ਖੰਨਾ, ਕੰਵਲਜੀਤ ਕੌਰ ਅਤੇ ਮੈਡਮ ਸਤਨਾਮ ਕੌਰ ਨੇ ਕੀਤਾ।

Check Also

ਟੀ.ਸੀ.ਐਸ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 134 ਇੰਜੀਨੀਅਰਿੰਗ ਵਿਦਿਆਰਥੀਆਂ ਨੂੰ ਦਿੱਤੀਆਂ ਨੌਕਰੀਆਂ

ਅੰਮ੍ਰਿਤਸਰ, 25 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟੋਰੇਟ ਆਫ ਪਲੇਸਮੈਂਟ …

Leave a Reply