Monday, September 28, 2026

ਨੌਜਵਾਨ ਵਲੋਂ ਆਤਮ ਹੱਤਿਆ

ਬਠਿੰਡਾ, 5 ਫਰਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਥਾਨਕ ਸ਼ਹਿਰ ਦੇ ਸ਼ਹੀਦ ਭਗਤ ਸਿੰਘ ਨਗਰ ਦੇ ਰਹਿਣ ਵਾਲੇ ਨੌਜਵਾਨ ਰਾਜੇਸ਼ ਕੁਮਾਰ ਪੁੱਤਰ ਜੀਵਨ ਕੁਮਾਰ ਵੱਲੋਂ ਮਾਨਸਿਕ ਸਥਿਤੀ ਵਿੱਚ ਭੇਦ ਭਰੀ ਹਾਲਤ ’ਚ ਆਤਮ ਹੱਤਿਆ ਕਰਨ ਦਾ ਸਮਾਚਾਰ ਮਿਲਿਆ ਹੈ।ਬੀਤੇ ਇਕ ਦੋ ਦਿਨਾਂ ਤੋਂ ਨੋਜਵਾਨ ਦੇ ਘਰ ਨਾ ਆਉਣ ਕਾਰਨ ਪਰਿਵਾਰਕ ਮੈਂਬਰ ਕਾਫ਼ੀ ਪ੍ਰੇਸ਼ਾਨ ਸਨ ਉਹਨਾਂ ਨੇ ਥਾਣਾ ਵਰਧਮਾਨ ਚੌਂਕ ਮਾਮਲਾ ਦਰਜ ਵੀ ਕਰਵਾਇਆ ਸੀ ਕਿ ਨੌਜਵਾਨ ਲਾਪਤਾ ਹੈ।ਪ੍ਰੰਤੂ ਨੌਜਵਾਨ ਘਰ ਦੇ ਤੀਜੀ ਮੰਜਿਲ ’ਤੇ ਬਣੇ ਕਮਰੇ ਵਿੱਚ ਪੱਖੇ ਨਾਲ ਲਟਕ ਕੇ ਆਤਮ ਹੱਤਿਆ ਕਰ ਚੁੱਕਿਆ ਸੀ। ਘਟਨਾ ਦੀ ਸੂਚਨਾ ਮਿਲਣ ਮੌਕੇ ਸ਼ਹਿਰ ਦੀ ਸਮਾਜ ਸੇਵਾ ਸੰਸਥਾ ਦੇ ਮੈਂਬਰਾਂ ਅਤੇ ਵਰਧਮਾਨ ਚੌਂਕ ਦੀ ਪੁਲਿਸ ਪਾਰਟੀ ਨੇ ਮੌਕੇ ’ਤੇ ਜਾ ਕੇ ਪੁਲਿਸ ਕਾਰਵਾਈ ਤੋਂ ਬਾਅਦ ਸਿਵਲ ਹਸਪਤਾਲ ਪੋਸਟ ਮਾਰਟਮ ਲਈ ਪਹੰੁਚਾਇਆ।ਪੁਲਿਸ ਵਲੋਂ ਪਰਿਵਾਰਕ ਮੈਂਬਰਾਂ ਦੇ ਕਹਿਣ ਮੁਤਾਬਿਕ ਕਰ ਦਿੱਤਬਣਦੀ ਕਾਰਵਾਈ ਕੀਤੀ ਗਈ ਹੈ।

Check Also

ਵਿਧਾਇਕਾ ਜੀਵਨ ਜੋਤ ਕੌਰ ਨੇ ਘਰ-ਘਰ ਜਾ ਕੇ ਭਲਾਈ ਸਕੀਮਾਂ ਬਾਰੇ ਕੀਤਾ ਜਾਗਰੂਕ

ਅੰਮ੍ਰਿਤਸਰ, 26 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …

Leave a Reply