ਅੰਮ੍ਰਿਤਸਰ 6 ਫਰਵਰੀ (ਪੰਜਾਬ ਪੋਸਟ- ਮਨਜੀਤ ਸਿੰਘ) – ਕਰਨਲ ਅਮਰਬੀਰ ਸਿੰਘ ਚਾਹਲ (ਰਿਟਾ.) ਜਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ 52 ਕੋਰਟ ਰੋਡ
ਵਲੋਂ ਦਿੱਤੀ ਜਾਣਕਾਰੀ ਅਨੁਸਾਰ ਇਸ ਸੈਂਟਰ ਵਿਖੇ 120 ਘੰਟੇ ਦਾ ਆਈ.ਐਸ.ਓ ਸਰਟੀਫਾਇਡ ਬੇਸਿਕ ਕੰਪਿਊਟਰ ਕੋਰਸ ਚਲਾਇਆ ਜਾ ਰਿਹਾ ਹੈ, ਜੋ ਕਿ ਹਰ ਸਰਕਾਰੀ ਨੌਕਰੀ ਲਈ ਜ਼ਰੂਰੀ ਹੈ। ਬੇਸਿਕ ਕੰਪਿਊਟਰ ਕੋਰਸ ਦੀਆਂ ਕਲਾਸਾਂ ਲਈ ਦਾਖਲਾ 8 ਫਰਵਰੀ ਤੋਂ ਸ਼ੁਰੂ ਹੈ।ਉਨ੍ਹਾਂ ਦੱਸਿਆ ਕਿ ਪੂਰੇ ਕੋਰਸ ਦੌਰਾਨ ਐਸ.ਸੀ ਅਤੇ ਸਾਬਕਾ ਸੈਨਿਕਾਂ ਦੇ ਬੱਚਿਆਂ ਦੀ ਫੀਸ 300/- ਰੁਪਏ ਅਤੇ ਆਮ ਸਿਵਿਲੀਅਨ ਦੇ ਬੱਚਿਆਂ ਦੀ ਫੀਸ 600/-ਰੁਪਏ ਹੈ।ਇਸ ਸਬੰਧੀ ਵਧੇਰੇ ਜਾਣਕਾਰੀ ਦਫ਼ਤਰੀ ਸਮੇਂ ਵਿੱਚ ਆ ਕੇ ਮਿਲਿਆ ਜਾ ਸਕਦਾ ਹੈ ਜਾਂ ਦਫ਼ਤਰ ਦੇ ਫੋਨ ਨੰ 0183-2212103, 9988403755, 9781227899 ਤੇ ਸੰਪਰਕ ਕਰ ਸਕਦੇ ਹਨ।
Check Also
ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਵੱਲੋਂ ਹਲਕਾ ਅੰਮ੍ਰਿਤਸਰ ਪੱਛਮੀ ਵਿੱਚ ‘ਮਾਨ ਦਾ ਮੁਨਾਫ਼ਾ’ ਮੁਹਿੰਮ
ਅੰਮ੍ਰਿਤਸਰ, 24 ਸਤੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ …
Punjab Post Daily Online Newspaper & Print Media