Monday, April 13, 2026

ਸਿਲੰਡਰ ਚੋਰ ਵਾਰਦਾਤ `ਚ ਵਰਤੀ ਐਕਟਿਵਾ ਸਕੂਟੀ ਸਮੇਤ ਕਾਬੂ

ਅੰਮ੍ਰਿਤਸਰ, 8 ਫਰਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ) – ਥਾਣਾ ਸਦਰ ਦੀ ਪੁਲਿਸ ਨੇ ਘਰ ਵਿੱਚ ਦਾਖਲ ਹੋ ਕੇ ਗੈਸ ਸਿਲੰਡਰ ਚੋਰੀ ਕਰਨ ਵਾਲੇ ਵਿਅਕਤੀ ਨੂੰ PPN0802201801ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।ਥਾਣਾ ਮੁਖੀ ਇੰਸਪੈਕਟਰ ਸੁਖਬੀਰ ਸਿੰਘ ਨੇ ਦੱਸਿਆ ਹੈ ਕਿ ਅਸ਼ਵਨੀ ਕੁਮਾਰ ਦੇ ਘਰ ਸਕੂਟਰੀ `ਤੇ ਸਵਾਰ ਹੋ ਕੇ ਆਏ ਇੱਕ ਅਣਪਛਾਤੇ ਵਿਅਕਤੀ ਨੇ ਸਿਲੰਡਰ ਚੋਰੀ ਕੀਤਾ ਸੀ ਅਤੇ ਇਹ ਵਾਰਦਾਤ ਸੀ.ਸੀ.ਟੀ.ਵੀ ਕੈਮਰੇ ਵਿੱਚ ਦਰਜ ਹੋ ਗਈ ਸੀ।ਉਨਾਂ ਕਿਹਾ ਕਿ ਵਾਰਦਾਤ ਸਬੰਧੀ 26 ਜਨਵਰੀ 2018 ਨੂੰ ਆਈ.ਪੀ.ਸੀ ਦੀ ਧਾਰਾ 454, 380 ਤਹਿਤ ਕੇਸ ਦਰਜ ਕੀਤਾ ਗਿਆ ਸੀ।ਸੀ.ਸੀ.ਟੀ.ਵੀ ਫੁਟੇਜ਼ ਦੇ ਅਧਾਰ `ਤੇ ਮਜੀਠਾ ਰੋਡ ਪੁਲਿਸ ਪਾਰਟੀ ਦੇ ਇੰਚਾਰਜ ਏ.ਐਸ.ਆਈ ਨਿਸ਼ਾਨ ਸਿੰਘ ਨੇ ਨੂਰ ਮੁਹੰਮਦ ਪੁਤਰ ਅਮਾਨਤ ਮਸੀਹ ਵਾਸੀ ਨਵੀਂ ਅਬਾਦੀ ਧਾਰੀਵਾਲ ਜਿਲਾ ਗੁਰਦਾਸਪੁਰ ਹਾਲ ਵਾਸੀ ਕੁਆਟਰ ਨੰਬਰ 28, ਏ.ਐਸ.ਆਈ ਕਲੋਨੀ ਮਜੀਠਾ ਰੋਡ ਨੂੰ ਗ੍ਰਿਫਤਾਰ ਕੀਤਾ ਹੈ।ਉਨਾਂ ਕਿਹਾ ਕਿ ਕਥਿਤ ਦੋਸ਼ੀ ਪਾਸੋਂ ਗੈਸ ਸਿਲੰਡਰ ਤੇ ਵਾਰਦਾਤ ਸਮੇਂ ਵਰਤੀ ਐਕਟਿਵਾ ਟੀ.ਵੀ.ਐਸ ਜੁਪੀਟਰ ਸਕੂਟੀ ਬਰਾਮਦ ਕਰ ਕੇ ਮਾਨਯੋਗ ਅਦਾਲਤ `ਚ ਪੇਸ਼ ਕਰ ਕਰਨ ਉਪਰੰਤ ਪੁਲਿਸ ਰਿਮਾਂਡ ਹਾਸਲ ਕਰ ਕੇ ਪੁੱਛਗਿਛ ਕੀਤੀ ਜਾ ਰਹੀ ਹੈ।

Check Also

ਸੂਬਾ ਸਰਕਾਰ ਵੱਲੋਂ 6000 ਖੇਡ ਸੇਟਡੀਅਮ ਹੋਰ ਬਣਾਏ ਜਾਣਗੇ – ਖ਼ਜ਼ਾਨਾ ਮੰਤਰੀ ਚੀਮਾ

ਅੰਮ੍ਰਿਤਸਰ, 12 ਅਪ੍ਰੈਲ (ਸੁਖਬੀਰ ਸਿੰਘ) – ਪੰਜਾਬ ਦੇ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਐਲਾਨ …

Leave a Reply