ਜੰਡਿਆਲਾ ਗੁਰੂ, 8 ਫਰਵਰੀ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਹਲਕਾ ਵਿਧਾਇਕ ਨੇ ਸਰਕਾਰੀ ਸਕੂਲ ਲੜਕੇ ਅਤੇ ਐਲੀਮੈਂਟਰੀ ਸਕੂਲ ਦਾ ਦੌਰਾ ਕੀਤਾ
ਅਤੇ ਸਕੂਲਾਂ ਦੀ ਖਸਤਾ ਹਾਲਤ ਸਬੰਧੀ ਮੌਕੇ `ਤੇ ਸਬੰਧਤ ਵਿਭਾਗ ਨੂੰ ਰਿਪੋਰਟ ਤਿਆਰ ਕਰਨ ਨੂੰ ਕਿਹਾ ਤਾਂ ਜੋ ਸਕੂਲ ਦੀ ਮਾੜੀ ਹਾਲਤ ਵਿਚ ਜਲਦ ਤੋਂ ਜਲਦ ਸੁਧਾਰ ਕੀਤਾ ਜਾਵੇ।ਉਹਨਾਂ ਨੇ ਕਿਹਾ ਕਿ ਇਹਨਾਂ ਸਕੂਲਾਂ ਵਿਚ ਦੇਸ਼ ਦਾ ਭਵਿੱਖ ਸਿੱਖਿਆ ਲੈਣ ਆਉਂਦਾ ਹੈ।ਪੱਤਰਕਾਰਾਂ ਨਾਲ ਗੱਲਬਾਤ ਦੋਰਾਨ ਉਹਨਾਂ ਕਿਹਾ ਕਿ ਅਗਰ ਅਸੀਂ ਚੰਗੀ ਤਰ੍ਹਾਂ ਪੜ ਲਿਖ ਨਹੀਂ ਸਕਾਂਗੇ ਤਾਂ ਦੇਸ਼ ਦਾ ਭਵਿੱਖ ਧੁੰਦਲਾ ਹੋ ਜਾਵੇਗਾ।ਇਸ ਮੌਕੇ ਉਹਨਾਂ ਨਾਲ ਭੁਪਿੰਦਰ ਸਿੰਘ ਹੈਪੀ ਕੋਂਸਲਰ, ਕੁਲਵਿੰਦਰ ਸਿੰਘ ਕਿੰਦਾ, ਨਿਰਮਲ ਸਿੰਘ ਲਾਹੌਰੀਆ ਸਾਬਕਾ ਮੀਤ ਪ੍ਰਧਾਨ, ਆਸ਼ੂ ਵਿਨਾਇਕ ਯੂਥ ਕਾਂਗਰਸੀ ਆਗੂ, ਚਰਨਜੀਤ ਸਿੰਘ ਟੀਟੂ, ਪ੍ਰੀਤਇੰਦਰ ਸਿੰਘ ਮਾਨ, ਜਗਤਾਰ ਸਿੰਘ ਕਾਰਜਸਾਧਕ ਅਫਸਰ, ਜਸਇੰਦਰ ਸਿੰਘ ਨਿਜੀ ਸਹਾਇਕ, ਸੰਜੀਵ ਕੁਮਾਰ ਲਵਲੀ, ਹਰਦੇਵ ਸਿੰਘ ਸੱਭਰਵਾਲ, ਸੁਰਿੰਦਰ ਕੁਮਾਰ ਆਦਿ ਹਾਜਰ ਸਨ ।
Check Also
ਨਗਰ ਪੰਚਾਇਤ ਰਈਆ ਦੀ ਪਹਿਲੀ ਜਨਰਲ ਹਾਊਸ ਮੀਟਿੰਗ ਸੰਪਨ
1 ਕਰੋੜ 6 ਲੱਖ ਦੇ ਵਿਕਾਸ ਕਾਰਜ਼ਾਂ ਨੂੰ ਹਰੀ ਝੰਡੀ ਰਈਆ, 30 ਜੁਲਾਈ (ਪੰਜਾਬ ਪੋਸਟ …
Punjab Post Daily Online Newspaper & Print Media