Wednesday, November 4, 2026

ਰੈਡ ਰਿਬਨ ਦੀ ਮਹੱਤਤਾ ਬਾਰੇੇ ਕਰਵਾਇਆ ਸੈਮੀਨਾਰ

ਬਠਿੰਡਾ, 10 ਫਰਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਥਾਨਕ ਰਾਜਿੰਦਰਾ ਕਾਲਜ ਦੇ ਵਿਹੜੇ ’ਚ ਰੈੱਡ ਰੀਬਨ ਕਲੱਬ ਅਤੇ ਐਨ PPN1002201810ਐਸ.ਐਸ ਵਿਭਾਗ ਵੱਲੋਂ ਰੈੱਡ ਰੀਬਨ ਦੀ ਮਹੱਤਤਾ ਵਿਸ਼ੇ ਤੇ ਪ੍ਰੋ. ਸੁਲਤਾਨ ਸਿੰਘ, ਪ੍ਰੋ. ਬਲਵੀਰ ਕੌਰ ਗਿੱਲ, ਪ੍ਰੋ. ਹਰਜੀਤ ਕੌਰ ਅਤੇ ਪ੍ਰੋ. ਬਲਜਿੰਦਰ ਸਿੰਘ ਦੀ ਅਗਵਾਈ `ਚ ਸੈਮੀਨਾਰ ਕਰਵਾਇਆ ਗਿਆ।ਇਸ ਸੈਮੀਨਾਰ ਵਿੱਚ ਮੱਖ ਮਹਿਮਾਨ ਕੁਲਵਿੰਦਰ ਅਸਿਸਟੈਂਟ ਡਾਇਰੈਕਟਰ ਯੁਵਕ ਭਲਾਈ ਨੇ ਵਲੰਟੀਅਰਜ਼ ਨੂੰ ਰੈਡ ਰਿਬਨ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।ਪ੍ਰਿੰਸੀਪਲ ਮੁਕੇਸ਼ ਅਗਰਵਾਲ ਨੇ ਵਲੰਟੀਅਰਾਂ ਨੂੰ ਕੌਮੀ ਸੇਵਾ ਯੋਜਨਾ ਬਾਰੇ ਦੱਸਿਆ ਤੇ ਮੁੱਖ ਮਹਿਮਾਨ ਨੂੰ ਸਨਮਾਨ ਚਿੰਨ੍ਹ ਨਾਲ ਸਨਮਾਨਿਤ ਕੀਤਾ।ਪ੍ਰੋ. ਕਮਲੇਸ਼ ਰਾਣੀ ਨੇ ਮੁੱਖ ਮਹਿਮਾਨ ਦਾ ਧੰਨਵਾਦ ਕੀਤਾ। ਇਸ ਮੌਕੇ ਪ੍ਰੋ. ਸੁਰਜੀਤ ਸਿੰਘ, ਪ੍ਰੋ.ਜਗਜੀਵਨ ਕੌਰ, ਪ੍ਰੋ. ਅਮਨਦੀਪ ਕੌਰ, ਪ੍ਰੋ. ਨਿਰਲੇਪ ਕੌਰ ਅਤੇ ਪ੍ਰੋ. ਹਰਦੀਪ ਕੌਰ ਹਾਜ਼ਰ ਰਹੇ।

Check Also

ਖਾਲਸਾ ਕਾਲਜ ਵਿਖੇ ‘ਕਲਾਕਿ੍ਰਤੀ’ ਦੋ ਰੋਜ਼ਾ ਦੀਵਾਲੀ ਪ੍ਰਦਰਸ਼ਨੀ ਲਗਾਈ ਗਈ

ਅੰਮ੍ਰਿਤਸਰ, 4 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ)- ਖਾਲਸਾ ਕਾਲਜ ਦੇ ਫੈਸ਼ਨ ਡਿਜ਼ਾਈਨਿੰਗ ਵਿਭਾਗ ਵਲੋਂ ਦੋ ਰੋਜ਼ਾ …

Leave a Reply