ਬਠਿੰਡਾ, 11 ਫਰਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਬਾਬਾ ਫ਼ਰੀਦ ਕਾਲਜ ਦੇ ਬੀ.ਐਸ.ਸੀ
(ਸੀ.ਐਸ.ਐਮ), ਬੀ.ਐਸ.ਸੀ (ਸੀ.ਐਸ), ਬੀ.ਐਸ.ਸੀ ( ਨਾਨ-ਮੈਡੀਕਲ) ਅਤੇ ਬੀ.ਸੀ.ਏ ਛੇਵਾਂ ਸਮੈਸਟਰ ਦੇ ਵਿਦਿਆਰਥੀਆਂ ਲਈ ਆਈ.ਟੀ.ਖੇਤਰ ਦੀ ਸਭ ਤੋਂ ਮੋਹਰੀ ਵਿਸ਼ਵ ਪ੍ਰਸਿੱਧ ਕੰਪਨੀ ਇਨਫੋਸਿਸ ਦੀ ਪਲੇਸਮੈਂਟ ਡਰਾਈਵ ਆਯੋਜਿਤ ਕਰਵਾਈ ਗਈ।ਪਲੇਸਮੇਂਟ ਡਰਾਈਵ ਦੌਰਾਨ ਵਿਦਿਆਰਥੀਆਂ ਦੀ ਤਕਨੀਕੀ ਮੁਹਾਰਤ ਨੂੰ ਜਾਚਣ ਲਈ ਇਨਫੋਸਿਸ ਦੇ ਅਧਿਕਾਰੀਆਂ ਨੇ ਪਹਿਲੇ ਗੇੜ ’ਚ ਕੰਪਨੀ ਦੇ ਵੱਖ-ਵੱਖ ਅਹੁੱਦਿਆਂ ਲਈ ਵਿਦਿਆਰਥੀਆਂ ਦਾ ਆਨ ਲਾਈਨ ਟੈਸਟ ਲਿਆ।ਸੰਸਥਾ ਦੇ ਵਿਦਿਆਰਥੀਆਂ ਨੇ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਆਪਣੀ ਯੋਗਤਾ ਅਤੇ ਹੁਨਰ ਦਾ ਚੰਗਾ ਪ੍ਰਦਰਸ਼ਨ ਕੀਤਾ।ਚੋਣ ਪ੍ਰਕਿਰਿਆ ਦੇ ਆਖਰੀ ਗੇੜ ਦੌਰਾਨ ਕੰਪਨੀ ਦੇ ਅਧਿਕਾਰੀਆਂ ਵਲੋਂ ਵਿਦਿਆਰਥੀਆਂ ਦੀ ਪਰਸਨਲ ਇੰਟਰਵਿਊ ਕੀਤੀ ਗਈ।ਇਨਫੋਸਿਸ ਕੰਪਨੀ ਦੇ ਅਧਿਕਾਰੀ ਆਈ.ਟੀ ਜਗਤ ਵਿੱਚ ਹੋ ਰਹੀਆਂ ਨਵੀਨ ਤਬਦੀਲੀਆਂ ਬਾਰੇ ਵਿਦਿਆਰਥੀਆਂ ਦੀ ਜਾਣਕਾਰੀ ਅਤੇ ਬੋਲ ਚਾਲ ਦੀ ਭਾਸ਼ਾ ਤੋਂ ਬਹੁਤ ਪ੍ਰਭਾਵਿਤ ਹੋਏ।ਜਿਸ ਦੇ ਸਿੱਟੇ ਵਜੋਂ ਬਾਬਾ ਫ਼ਰੀਦ ਕਾਲਜ ਦੇ 4 ਵਿਦਿਆਰਥੀਆਂ ਜਿਨ੍ਹਾਂ ਵਿੱਚ ਰਿਤਿਕ ਧਵਨ, ਮਨਦੀਪ ਕੌਰ, ਕਮਲਜੀਤ ਕੌਰ ਅਤੇ ਪੰਕਜ ਕੁਮਾਰ ਸ਼ਾਮਲ ਹਨ, ਨੂੰ ਇਨਫੋਸਿਸ ਕੰਪਨੀ ਵੱਲੋਂ ਨੌਕਰੀ ਲਈ ਚੁਣ ਲਿਆ। ਦੱਸਣਯੋਗ ਹੈ ਕਿ ਇਨਫੋਸਿਸ ਕੰਪਨੀ ਆਈ.ਟੀ ਖੇਤਰ ਦੀ ਸਭ ਤੋ ਮੋਹਰੀ ਕੰਪਨੀ ਹੈ ਜੋ ਤਕਨਾਲੋਜੀ, ਕੰਸਲਟੈਂਸੀ ਅਤੇ ਆਊਟ ਸੋਰਸਿੰਗ ਵਰਗੀਆਂ ਸੇਵਾਵਾਂ ਪ੍ਰਦਾਨ ਕਰਦੀ ਹੈ ਅਤੇ ਜਿਸ ਦੇ ਵਿਸ਼ਵ ਭਰ ਵਿੱਚ 73 ਸੇਲ ਅਤੇ ਮਾਰਕੀਟਿੰਗ ਦੇ ਦਫ਼ਤਰ ਅਤੇ 93 ਵਿਕਾਸ ਕੇਂਦਰ ਸਥਾਪਿਤ ਹਨ।8.25 ਬਿਲੀਅਨ ਯੂ. ਐਸ. ਡਾਲਰ ਦੇ ਕਾਰੋਬਾਰ ਵਾਲੀ ਇਸ ਕੰਪਨੀ ਦਾ ਵਪਾਰ 50 ਦੇਸ਼ਾਂ ਵਿੱਚ ਫੈਲਿਆ ਹੋਇਆ ਹੈ ਅਤੇ ਇਸ ਦੇ 1 ਲੱਖ 99 ਹਜ਼ਾਰ ਤੋਂ ਵਧੇਰੇ ਕਰਮਚਾਰੀ ਹਨ।
ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਚੁਣੇ ਗਏ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਸੰਸਥਾ ਦੇ ਟਰੇਨਿੰਗ ਐਂਡ ਪਲੇਸਮੇਂਟ ਵਿਭਾਗ ਦੇ ਸਾਰਥਿਕ ਯਤਨਾਂ ਸਲਾਘਾ ਕਰਦਿਆਂ ਕਿਹਾ ਕਿ ਇੰਸਟੀਚਿਊਟ ਵਿਖੇ ਉਦਯੋਗਾਂ ਦੀਆਂ ਲੋੜਾਂ ਅਨੁਸਾਰ ਵਿਦਿਆਰਥੀਆਂ ਨੂੰ ਮੁਹਾਰਤ ਪ੍ਰਦਾਨ ਕਰਨ ਲਈ 20 ਕਰੋੜ ਦੀ ਮੁੱਢਲੀ ਲਾਗਤ ਵਾਲਾ ਭਾਰਤ ਵਿੱਚ ਆਪਣੀ ਕਿਸਮ ਦਾ ਪਹਿਲਾ ਉਚ ਪੱਧਰ ਦਾ ਸਕੂਲ ਆਫ਼ ਸਕਿੱਲ ਡਿਵੈਲਪਮੈਂਟ ਕੇਂਦਰ ਸਥਾਪਿਤ ਕੀਤਾ ਜਾ ਰਿਹਾ ਹੈ, ਜਿਸ ਨਾਲ ਯਕੀਨਨ ਸੰਸਥਾ ਦੇ ਵਿਦਿਆਰਥੀਆਂ ਨੂੰ ਇਨਫੋਸਿਸ ਵਾਂਗ ਹੋਰ ਖੇਤਰਾਂ ਦੀਆਂ ਵੀ ਵੱਡੀਆਂ ਵੱਡੀਆਂ ਕੰਪਨੀਆਂ ਵਿੱਚ ਰੁਜ਼ਗਾਰ ਦੇ ਭਰਪੂਰ ਮੌਕੇ ਪ੍ਰਦਾਨ ਹੋਣਗੇ।
Check Also
ਆਰ.ਆਰ.ਆਰ ਕੰਪਨੀ ਨਾਲ ਠੋਸ ਕਚਰਾ ਇਕੱਠਾ ਕਰਨ ਸਬੰਧੀ ਸਮੀਖਿਆ ਮੀਟਿੰਗ
ਅੰਮ੍ਰਿਤਸਰ, 30 ਜਨਵਰੀ (ਜਗਦੀਪ ਸਿੰਘ) – ਕਮਿਸ਼ਨਰ, ਨਗਰ ਨਿਗਮ ਬਿਕਰਮਜੀਤ ਸਿੰਘ ਸ਼ੇਰਗਿੱਲ ਦੇ ਨਿਰਦੇਸ਼ਾਂ ਅਨੁਸਾਰ …
Punjab Post Daily Online Newspaper & Print Media