Saturday, August 15, 2026

ਗੁਰਦੁਆਰਾ ਭਾਈ ਜਗਤਾ ਜੀ ਵਿਖੇ ਫਿਜ਼ੀਓਥਰੈਪੀ ਸੈਂਟਰ ਦਾ ਨੀਂਹ ਪੱਥਰ ਰੱਖਿਆ

ਬਠਿੰਡਾ, 13 ਫਰਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਥਾਨਕ ਸ਼ਹਿਰ ਦੇ ਗੁਰਦੁਆਰਾ ਸਾਹਿਬ ਭਾਈ PPN1302201801ਜਗਤਾ ਜੀ ਵਿਖੇ ਮਹੰਤ ਕਾਹਨ ਸਿੰਘ ਸੇਵਾ ਪੰਥੀ ਗੋਨਿਆਣਾ ਮੰਡੀ ਦੀ ਸਰਪ੍ਰਸਤੀ ਹੇਠ‘‘ਰੋਗੀ ਕਾ ਪ੍ਰਭ ਖੰਡਹੁ ਰੋਗੁ’’ ਦੇ ਮੁੱਖ ਵਾਕ ਅਨੁਸਾਰ ਸਵ: ਗਿਆਨ ਚੰਦ ਕੁਮਾਰ (ਅਨੁਦਾਨੀ: ਸ੍ਰੀਮਤੀ ਦੁਰਗਾ ਦੇਵੀ ਕੁਮਾਰ ਚੈਰੀਟੇਬਲ ਟਰੱਸਟ ਮੁਬੰਈ) ਦੀ ਪਾਵਨ ਯਾਦ ਵਿੱਚ ਉਹਨਾਂ ਦੇ ਪਰਿਵਾਰ ਵੱਲੋਂ ਗੁਰਦੁਆਰਾ ਸਾਹਿਬ ਭਾਈ ਜਗਤਾ ਜੀ ਵਿਖੇ ਫਿਜ਼ੀਓਥਰੈਪੀ ਸੈਂਟਰ ਖੋਲਣ ਲਈ ਮਾਇਆ ਦਾਨ ਕੀਤੀ ਗਈ।ਜਿਸ ਦਾ ਨੀਂਹ ਪੱਥਰ ਪਹਿਲਾਂ ਬਠਿੰਡਾ ਜੋਨ ਦੇ ਆਈ.ਜੀ ਐਂਮ.ਐਸ. ਛੀਨਾ (ਆਈ.ਜੀ.ਪੀ) ਵਲੋਂ ਰੱਖਿਆ ਜਾਣਾ ਸੀ, ਪ੍ਰੰਤੂ ਉਹ ਡਿਊਟੀ ਦੇ ਕਾਰਨ ਪਹੰੁਚ ਨਹੀ ਸਕੇ, ਸੋ ਇਸ ਦਾ ਉਦਘਾਟਨ ਮਹੰਤ ਕਾਹਨ ਸਿੰਘ ਸੇਵਾ ਪੰਥੀ ਵਲੋਂ ਹੀ ਕੀਤਾ ਗਿਆ।
ਇਸ ਮੌਕੇ ਸ਼ਹਿਰ ਦੇ ਪਤਵੰਤੇ ਸੱਜਣਾਂ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਅਮਰ ਸਿੰਘ, ਮਨਹੋਰ ਸਿੰਘ ਸਕੱਤਰ, ਪ੍ਰੇਮ ਸਿੰਘ,  ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਮੈਂਬਰ ਅਵਤਾਰ ਸਿੰਘ, ਚਰਨਜੀਤ ਸਿੰਘ,  ਗੁਰਦਰਸ਼ਨ ਸਿੰਘ, ਰਾਗੀ ਤਰਸੇਮ ਸਿੰਘ ਹਰਰਾਏਪੁਰ ਵਾਲੇ, ਜੋਗਿੰਦਰ ਸਿੰਘ ਸਾਗਰ, ਜਗਮੋਹਨ ਸਿੰਘ ਮੱਕੜ, ਪ੍ਰੀਤਮ ਸਿੰਘ ਸਾਹਨੀ, ਅਮਰਜੀਤ ਮਿੱਤਲ, ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ, ਰਜਿੰਦਰ ਸਿੰਘ ਸਿੱਧੂ ਕੌਸਲਰ, ਮਾਸਟਰ ਹਰਮੰਦਰ ਸਿੰਘ ਕੌਸ਼ਲਰ ਰਾਜੂ ਸਰਾਂ, ਸ਼ਹਿਰੀ ਪ੍ਰਧਾਨ ਸੁਧੀਰ ਕੁਮਾਰ ਆਦਿ ਹਾਜ਼ਰ ਸਨ।

Check Also

ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ 6.50 ਲੱਖ ਬੂਟੇ ਲਗਾਉਣ ਦੀ ਮੁਹਿੰਮ ਜਾਰੀ

ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ)¸-  ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ …

Leave a Reply