
ਬਠਿੰਡਾ, 1 ਅਗਸਤ (ਜਸਵਿੰਦਰ ਸਿੰਘ ਜੱਸੀ) – ਸਥਾਨਕ ਸ੍ਰੋਮਣੀ ਅਕਾਲੀ ਦਲ ਦੇ ਐਸ ਜੀ ਪੀ ਸੀ ਮੈਂਬਰ ਅਮਰੀਕ ਸਿੰਘ ਕੋਟਸ਼ਮੀਰ ਦੇ ਉਪਰਾਲੇ ਕਾਰਨ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਵਲੋਂ ਕੈਂਸਰ ਪ੍ਰੀੜਤਾ ਦੀ ਸਹਾਇਤਾ ਕਰਨ ਲਈ ਕੈਂਸਰ ਮਰੀਜ਼ ਦੇ ਮਰਨ ਉਪਰੰਤ ਵਿੱਤੀ ਸਹਾਇਤਾ ਦਿੱਤੀ ਗਈ। ਇਸ ਵਿੱਤੀ ਸਹਾਇਤਾ ਵੰਡਣ ਦੀ ਅਗਵਾਈ ਦਿਹਾਤੀ ਐਮ ਐਲ ਏ ਦਰਸ਼ਨ ਸਿੰਘ ਵਲੋਂ ਕੀਤੀ ਗਈ। ਇਸ ਮੌਕੇ ਪੀੜਤ ਪਰਿਵਾਰਾਂ ਦੇ ਮੁਖੀ ਮੇਜਰ ਸਿੰਘ ਦਿਉਣ, ਮੇਜਰ ਸਿੰਘ ਅਕਾਲ ਝਰਾਣੀ, ਬੀਬੀ ਅੰਗਰੇਜ਼ ਕੌਰ ਫੁੱਲੋਮਿੱਠੀ, ਮਨਪ੍ਰੀਤ ਸਿੰਘ ਮੀਆ ਪਿੰਡ ਵਾਲਿਆਂ ਨੂੰ 20-20 ਹਜ਼ਾਰ ਰੁਪਏ ਦੇ ਚੈਂਕ ਵੰਡਣ ਮੌਕੇ ਐਸ ਜੀ ਪੀ ਸੀ ਮੈਂਬਰ ਬੱਲੂਆਣਾ ਅਮਰੀਕ ਸਿੰਘ ਕੋਟਸ਼ਮੀਰ, ਹਰਚਰਨ ਸਿੰਘ , ਮਲਕੀਤ ਸਿੰਘ ਪੀਟਰ ਬੱਲੂਆਣਾ ਜਿਲ੍ਹਾ ਪ੍ਰੀਸ਼ਦ ਮੈਂਬਰ, ਕੁਲਦੀਪ ਸਿੰਘ ਬੱਲੂਆਣਾ, ਬੱਬ ਪੰਚ ਅਤੇ ਭੋਲਾ ਸਿੰਘ ਦਿਉਣ ਕੌਮੀ ਜਨਰਲ ਸਕੱਤਰ ਅਕਾਲੀ ਦਲ ਬਾਦਲ ਦਿਹਾਤੀ ਵੀ ਹਾਜ਼ਰ ਸਨ।
Check Also
ਭਗਵੰਤ ਮਾਨ ਸਰਕਾਰ ਵੱਲੋਂ ਅੰਮ੍ਰਿਤਸਰ ਵਿੱਚ ਬਿਹਤਰ ਸਵੱਛਤਾ ਸੇਵਾਵਾਂ ਯਕੀਨੀ ਬਣਾਉਣ ਲਈ 60 ਐਮ.ਐਲ.ਡੀ ਸੀਵਰੇਜ ਟ੍ਰੀਟਮੈਂਟ ਪਲਾਂਟ ਨੂੰ ਮਨਜ਼ੂਰੀ
ਚੰਡੀਗੜ੍ਹ, 6ਅਗਸਤ:(ਪੰਜਾਬ ਪੋਸਟ ਬਿਊਰੋ) – ਸਾਲਾਂ ਤੋਂ ਅੰਮ੍ਰਿਤਸਰ ਦਾ ਸੀਵਰੇਜ ਸਿਸਟਮ ਇਸ ਪਵਿੱਤਰ ਸ਼ਹਿਰ ਦੀਆਂ …
Punjab Post Daily Online Newspaper & Print Media