Saturday, October 10, 2026

ਗੁਪਤੇਸ਼ਵਰ ਸ਼ਿਵਾਲਾ ਮੰਦਿਰ ਵਿਖੇ ਸ਼ਿਵਰਾਤਰੀ ਮੌਕੇ ਹਵਨ ਯੱਗ ਕਰਵਾਇਆ

ਪੱਟੀ, 14 ਫਰਵਰੀ (ਪੰਜਾਬ ਪੋਸਟ- ਅਵਤਾਰ ਸਿੰਘ) – ਗੁਪਤੇਸ਼ਵਰ ਸ਼ਿਵਾਲਾ ਮੰਦਿਰ ਵਿਖੇ ਮਹਾਂ ਸ਼ਿਵਰਾਤਰੀ ਧੂਮ ਧਾਮ ਨਾਲ ਮਨਾਈ PPN1402201803ਗਈ। ਮੰਦਿਰ ਵਿਚ ਹਵਨ ਯੱਗ ਕਰਵਇਆ ਗਿਆ।ਨਗਰ ਕੌਸਲ ਪੱਟੀ ਦੇ ਪ੍ਰਧਾਨ ਸੁਰਿੰਦਰ ਕੁਮਾਰ ਸ਼ਿੰਦਾ ਤੇ ਪ੍ਰਿੰ: ਰਜਿੰਦਰ ਕੁਮਾਰ ਸ਼ਰਮਾ ਮੁੱਖ ਮਹਿਮਾਨ ਸਨ।ਹਵਨ ਯੱਗ ਤੋਂ ਬਾਅਦ ਸ਼ਾਂਤੀ ਪਾਠ ਕੀਤਾ ਗਿਆ।ਪ੍ਰਧਾਨ ਸੁਰਿੰਦਰ ਕੁਮਾਰ ਨੇ ਤੇ ਪ੍ਰਿੰ: ਰਜਿੰਦਰ ਸ਼ਰਮਾ ਨੇ ਕਿਹਾ ਭਗਵਾਨ ਭੋਲੇ ਸ਼ੰਕਰ ਦੀ ਅਰਾਧਨਾ ਕਰਨ ਨਾਲ ਸਭ ਕੰਮ ਸਫਲ ਸਿੱਧ ਹੁੰਦੇ ਹਨ।ਮੰਦਿਰ ਕਮੇਟੀ ਵਲੋਂ ਆਏ ਮਹਿਮਾਨਾਂ ਦਾ ਸਨਮਾਨ ਕੀਤਾ ਗਿਆ।ਸੰਗਤਾਂ ਲਈ ਅਤੁੱਟ ਲੰਗਰ ਭੰਡਾਰਾ ਵਰਤਿਆ ।ਇਸ ਮੌਕੇ ਕਮਲ ਕੁਮਾਰ ਨੀਟੂ ਪ੍ਰਧਾਨ, ਸ਼ਸ਼ੀ ਭੂਸਣ, ਜਤਿੰਦਰ ਕੁਮਾਰ, ਬਲਦਿੰਵਰ ਦੇਵਾ, ਜਤਿੰਦਰ ਕੁਮਾਰ ਰਾਜਾ, ਅਕਾਸ਼ ਬੇਦੀ, ਸੁਦੇਸ਼ ਸਾਸ਼ਤਰੀ, ਵਿਜੇ ਕੁਮਾਰ, ਦਵਿੰਦਰ ਕੁਮਾਰ, ਡਿੰਪਲ ਕੁਮਾਰ ਆਦਿ ਹੋਰ ਹਾਜ਼ਰ ਸਨ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply