ਪਾਪੀਆਂ ਨੂੰ ਦੰਡ ਮਿਲੇ ਇਹ ਹੁਣ ਆਵਾਜ਼ੇ ਖਲਕ ਹੈ – ਜੀ.ਕੇ
ਨਵੀਂ ਦਿੱਲੀ, 14 ਫਰਵਰੀ (ਪੰਜਾਬ ਪੋਸਟ ਬਿਊਰੋ) – 1984 ਸਿੱਖ ਕਤਲੇਆਮ ਦੇ ਦੋਸ਼ੀਆਂ ਖਿਲਾਫ਼ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ
ਕਮੇਟੀ ਵੱਲੋਂ ਲਗਾਏ ਗਏ ਮੋਰਚੇ ਦੀ ਕਾਮਯਾਬੀ ਲਈ ਦਿੱਲੀ ਦੇ ਗੱਤਕਾ ਖਿਡਾਰੀਆਂ ਨੇ ਅਰਦਾਸ ਕੀਤੀ। ਇਸਦੇ ਨਾਲ ਹੀ ਦਿੱਲੀ ਗੱਤਕਾ ਐਸੋਸੀਏਸ਼ਨ ਦੇ ਬੈਨਰ ਹੇਠ ਗੁਰਦੁਆਰਾ ਰਕਾਬਗੰਜ ਸਾਹਿਬ ਤੋਂ ਗੁਰਦੁਆਰਾ ਬੰਗਲਾ ਸਾਹਿਬ ਤਕ ਪੈਦਲ ਮਾਰਚ ਵੀ ਕੱਢਿਆ ਗਿਆ।ਸ਼੍ਰੋਮਣੀ ਅਕਾਲੀ ਦਲ ਅਤੇ ਮਨਜੀਤ ਸਿੰਘ ਜੀ.ਕੇ ਵੱਲੋਂ ਨਿਧੜਕ ਤਰੀਕੇ ਨਾਲ ਕੌਮ ਦੇ ਕਾਤਲਾਂ ਖਿਲਾਫ਼ ਸ਼ੁਰੂ ਕੀਤੀ ਗਈ ਕਾਨੂੰਨੀ ਤੇ ਸਮਾਜਿਕ ਲੜਾਈ ਨੂੰ ਨੈਤਿਕ ਸਮਰਥਨ ਦੇਣ ਲਈ ਅਤੇ ਮੋਰਚੇ ਦੀ ਕਾਮਯਾਬੀ ਲਈ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਅਰਦਾਸ ਵੀ ਹੋਈ।ਗੱਤਕਾ ਐਸੋਸੀਏਸ਼ਨ ਦੇ ਪ੍ਰਧਾਨ ਪਰਮਜੀਤ ਸਿੰਘ ਰਾਣਾ ਅਤੇ ਤੇਗ ਮਾਰਸ਼ਲ ਆਰਟ ਐਕਾਦਮੀ ਦੇ ਜੋਰਾਵਰ ਸਿੰਘ ਨੇ ਕੌਮੀ ਲੜਾਈ ’ਚ ਬੱਚਿਆਂ ਦੀ ਭਾਵਨਾਵਾਂ ਨੂੰ ਜੀ.ਕੇ. ਦੇ ਨਾਲ ਸਾਂਝਾ ਕੀਤਾ। 
ਜੀ.ਕੇ ਨੇ ਕਿਹਾ ਕਿ ਦਿੱਲੀ ਕਮੇਟੀ ਅਤੇ ਅਕਾਲੀ ਦਲ ਕੌਮ ਦੀ ਲੜਾਈ ਲੜ ਰਿਹਾ ਹੈ।ਇਸ ਲਈ ਇਸ ਲੜਾਈ ’ਚ ਹਰ ਸਿੱਖ ਦਾ ਸਮਰਥਨ ਸਾਨੂੰ ਪ੍ਰੇਰਣਾ ਕਰਦਾ ਹੈ।ਜਗਦੀਸ਼ ਟਾਈਟਲਰ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਪੰਜਾਬ ਦੇ ਕਿਸੇ ਚੌਂਕ ਵਿਖੇ ਹੱਥ ’ਚ ਬੋਰਡ ਫੜਕੇ ਬੈਠੇ ਇੱਕਲੇ ਸਿੰਘ ਕੁਲਵੰਤ ਸਿੰਘ ਦੀ ਵਾਇਰਲ ਹੋਈ ਫੋਟੋ ਦਾ ਹਵਾਲਾ ਦਿੰਦੇ ਹੋਏ ਜੀ.ਕੇ ਨੇ ਕਿਹਾ ਕਿ ਜਦੋਂ ਅਸੀ ਹਾਂ ਪੱਖੀ ਸੋਚ ਨੂੰ ਅਪਣਾਵਾਂਗੇ ਤਦ ਹੀ ਇਨਸਾਫ਼ ਦੀ ਪ੍ਰਾਪਤੀ ਹੋਵੇਗੀ। ਇਸ ਸਬੰਧੀ ਉਨ੍ਹਾਂ ਨੇ ਸਿੱਖ ਨੂੰ ਫੋਨ ਕਰਨ ਦੀ ਵੀ ਜਾਣਕਾਰੀ ਦਿੱਤੀ।
ਜੀ.ਕੇ ਦਾ ਮੰਨਣਾ ਹੈ ਕਿ ਪਾਪੀਆਂ ਨੂੰ ਦੰਡ ਮਿਲੇ ਇਹ ਹੁਣ ਆਵਾਜ਼ੇ ਖਲਕ ਹੈ।ਇਸ ਲਈ ਜਦੋਂ ਸਾਰੀ ਕੌਮ ਇਸ ਮਸਲੇ ’ਤੇ ਇੱਕਜੁਟ ਹੋਵੇਗੀ ਤਾਂ ਇਹ ਆਵਾਜ਼ ਖੁਦਾ ਦੀ ਆਵਾਜ਼ ਬਣ ਜਾਵੇਗੀ।ਨੈਤਿਕ ਸਮਰਥਨ ਦੇਣ ਆਏ ਸਾਰੇ ਸਿੱਖਾਂ ਦਾ ਜੀ.ਕੇ ਨੇ ਧੰਨਵਾਦ ਕੀਤਾ।ਇਸ ਮੌਕੇ ਦਿੱਲੀ ਕਮੇਟੀ ਮੈਂਬਰ ਵਿਕਰਮ ਸਿੰਘ ਰੋਹਿਣੀ ਅਤੇ ਪਰਮਜੀਤ ਸਿੰਘ ਚੰਢੋਕ ਵੀ ਮੌਜੂਦ ਸਨ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media