ਸਮਰਾਲਾ, 21 ਫਰਵਰੀ (ਪੰਜਾਬ ਪੋਸਟ- ਕੰਗ) – ਹਿਊਮਨ ਰਾਈਟਸ ਮੰਚ (ਰਜਿ:) ਪੰਜਾਬ ਦੇ ਕੌਮੀ ਪ੍ਰਧਾਨ ਡਾ. ਜਸਵੰਤ ਸਿੰਘ ਖੇੜਾ ਵਲੋਂ
ਉਘੇ ਸਮਾਜ ਸੇਵਕ, ਨਕਸ਼ਾ ਨਵੀਸ ਅਤੇ ਪੰਜਾਬੀ ਦੇ ਨਾਮਾਨਿਗਾਰ ਜਸਪਾਲ ਸਿੰਘ ਢੀਂਡਸਾ ਨੂੰ ਜ਼ਿਲ੍ਹਾ ਲੁਧਿਆਣਾ ਦਾ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।ਨਿਯੁੱਕਤੀ ਮੌਕੇ ਡਾ. ਖੇੜਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਡੀ ਇਹ ਸੰਸਥਾ ਸਮਾਜ ਅੰਦਰ ਫੈਲੀਆਂ ਬੁਰਾਈਆਂ, ਅੱਤਿਆਚਾਰ, ਬੇਨਿਯਮੀਆਂ, ਰਿਸ਼ਵਤਖੋਰੀ, ਜਮ੍ਹਾਂਖੋਰੀ, ਧੱਕੇਸ਼ਾਹੀ, ਅਣਮਨੁੱਖੀ ਵਤੀਰਾ ਅਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਖਿਲਾਫ ਹਰ ਸਮੇਂ ਜੰਗ ਲੜਨ ਵਾਲੀ ਸੰਸਥਾ ਹੈ।ਜੇਕਰ ਕਿਸੇ ਵਿਅਕਤੀ ਨਾਲ ਇਸ ਤਰ੍ਹਾਂ ਦਾ ਧੱਕਾ ਹੁੰਦਾ ਹੈ ਤਾਂ ਸੰਸਥਾ ਉਸ ਦਾ ਪੂਰਨ ਸਹਿਯੋਗ ਕਰੇਗੀ।ਉਨ੍ਹਾਂ ਸਮਰਾਲਾ ਇਲਾਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪ੍ਰਸ਼ਾਸ਼ਨਿਕ ਬੇਨਿਯਮੀਆਂ ਖਿਲਾਫ ਇੱਕਜੁੱਟ ਹੋਣ ਤਾਂ ਜੋ ਸਾਡੇ ਸਮਾਜ ਅੰਦਰੋਂ ਭਿ੍ਰਸ਼ਟਾਚਾਰ ਦਾ ਕੂੜਾ ਹੂੰਝਿਆ ਜਾ ਸਕੇ।ਜਸਪਾਲ ਸਿੰਘ ਢੀਂਡਸਾ ਨੇ ਕਿਹਾ ਕਿ ਉਨਾਂ ਨੂੰ ਹਿਊਮਨ ਰਾਈਟਸ ਮੰਚ ਪੰਜਾਬ ਵਲੋਂ ਜੋ ਜਿੰਮੇਵਾਰੀ ਸੌਂਪੀ ਗਈ ਹੈ, ਉਸ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ।ਇਸ ਮੌਕੇ ਰਾਜਿੰਦਰ ਟੰਡਨ ਚੀਫ ਐਡਵਾਈਜ਼ਰ ਆਰ.ਟੀ.ਆਈ ਸੈਲ ਪੰਜਾਬ, ਸੁਸ਼ੀਲ ਕੁਮਾਰ, ਬਲਵਿੰਦਰ ਸਿੰਘ ਬੰਬ ਸਾਬਕਾ ਸਰਪੰਚ ਬੰਬ, ਦਰਸ਼ਨ ਸਿੰਘ ਆਦਿ ਤੋਂ ਇਲਾਵਾ ਮੰਚ ਦੇ ਹੋਰ ਅਹੁਦੇਦਾਰ ਅਤੇ ਮੈਂਬਰ ਹਾਜਰ ਸਨ।
Check Also
ਖਾਲਸਾ ਯੂਨੀਵਰਸਿਟੀ ਵਲੋਂ ਦੇਬੀ ਮਖਸੂਸਪੁਰੀ ਦਾ ਸ਼ੋਅ ਕਰਵਾਇਆ ਗਿਆ
ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਵਲੋਂ ਆਪਣੀਆਂ ਪ੍ਰਭਾਵਸ਼ਾਲੀ ਕਵਿਤਾਵਾਂ ਅਤੇ ਗੀਤਾਂ …
Punjab Post Daily Online Newspaper & Print Media