Monday, May 25, 2026

ਆਰੀਅਨਜ਼ / ਆਦੇਸ਼ / ਯੂਨੀਵਰਸਲ ਗਰੁੱਪ ਦਾ ਜਾਬ ਫੈਸਟ ਮੋਹਾਲੀ `ਚ ਅੱਜ

ਮੋਹਾਲੀ, 21 ਫਰਵਰੀ (ਪੰਜਾਬ ਪੋਸਟ ਬਿਊਰੋ) – ਆਰੀਅਨਜ਼ ਗਰੁੱਪ ਰਾਜਪੁਰਾ, ਆਦੇਸ਼ ਗਰੁੱਪ ਘੜੂਆਂ ਅਤੇ ਯੂਨੀਵਰਸਲ ਗਰੁੱਪ ਆਫ PPN2102201820ਇੰਸਟੀਚਿਊਸ਼ਨਜ਼ ਲਾਲੜੂ ਦਾ ਜਾਇੰਟ ਮੇਗਾ ਜਾਬ ਫੈਸਟ 22 ਫਰਵਰੀ ਨੂੰ ਪੀਟੀ.ਯੂ ਕੈਂਪਸ ਇੰਡਸਟਰਅਅਲ ਏਰੀਆ ਫੇਜ਼-7 ਮੋਹਾਲੀ ਵਿੱਚ ਲੱਗੇਗਾ।ਪੰਜਾਬ ਸਰਕਾਰ ਨੇ ਜੋ ਵਿਦਿਆਰਥੀ ਹੁਣ ਤੱਕ ਘਰ-ਘਰ ਰੋਜਗਾਰ ਪੋਰਟਲ ਉਤੇ ਰਜਿਸਟਰਡ ਨਹੀਂ ਹੋਏ ਹਨ, ਉਨ੍ਹਾਂ ਨੂੰ ਵੀ ਆਨ ਦ ਸਪਾਟ ਰਜਿਸਟਰੇਸ਼ਨ ਲਈ ਮਨਜ਼ੂਰੀ ਦੇ ਦਿੱਤੀ ਹੈ ਤਾਂਕਿ ਕੋਈ ਵੀ ਇਸ ਮੌਕੇ ਤੋਂ ਵੰਚਿਤ ਨਾ ਰਹੇ।ਪੰਜਾਬ ਦੇ ਤਕਨੀਕੀ ਸ਼ਿਖਿਆ ਮੰਤਰੀ  ਚਰਨਜੀਤ ਚੰਨੀ ਇਸ ਫੈਸਟ ਵਿਚ ਮੁੱਖ ਮਹਿਮਾਨ ਹੋਣਗੇ।ਆਰੀਅਨਜ਼ ਗਰੁੱਪ ਵਲੋਂ ਡਾ. ਅੰਸ਼ੁ ਕਟਾਰੀਆ, ਯੂਨੀਵਰਸਲ ਵਲੋਂ ਡਾ. ਗੁਰਪ੍ਰੀਤ ਸਿੰਘ ਅਤੇ ਆਦੇਸ਼ ਵਲੋਂ ਗੁਰਫਤੇਹ ਸਿੰਘ ਨੇ ਦੱਸਿਆ ਕਿ ਉਤਰੀ ਭਾਰਤ ਦੀਆਂ 25-30 ਕੰਪਨੀਆਂ 500 ਨੌਕਰੀਆਂ ਲਈ ਭਰਤੀ ਕਰਨਗੀਆਂ।

Check Also

ਖ਼ਾਲਸਾ ਕਾਲਜ ਨੇ ਬਾਇਓਟੈਕਨਾਲੋਜੀ ਦੇ ਖੇਤਰ ’ਚ ਪੇਟੈਂਟ ਪ੍ਰਾਪਤ ਕੀਤਾ

ਅੰਮ੍ਰਿਤਸਰ, 24 ਮਈ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਨੇ ਇੱਕ ਵਾਰ ਫ਼ਿਰ ਵਿਗਿਆਨਕ ਡੇਟਾ …

Leave a Reply