Monday, May 25, 2026

ਸਰਕਾਰ ਕੀਤੇ ਵਾਅਦੇ ਅਨੁਸਾਰ ਕੱਚੇ ਟੀਚਰ ਪੱਕੇ ਕਰੇ- ਲਹੌਰੀਆ

ਜੰਡਿਆਲਾ ਗੁਰੂ, 22 ਫਰਵਰੀ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) –  ਐਲੀਮੈਂਟਰੀ ਟੀਚਰਜ ਯੂਨੀਅਨ  ਪੰਜਾਬ ਦੇ ਸੂਬਾ ਪ੍ਰੈਸ ਸਕੱਤਰ Lahoriaਦਲਜੀਤ ਸਿੰਘ ਲਹੌਰੀਆ ਨੇ ਕਿਹਾ ਕਿ ਪੰਜਾਬ ਸਰਕਾਰ 5178 ਅਧਿਆਪਕਾਂ ਨਾਲ ਚਿੱਟੇ ਦਿਨ ਧੱਕਾ ਕਰਨ ਦਾ ਫੁਰਮਾਨ ਜਾਰੀ ਕਰਨ ਦੀਆਂ ਸਕੀਮਾਂ ਬਣਾ ਰਹੀ ਹੈ, ਜੋ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।ਲਹੌਰੀਆ ਨੇ ਕਿਹਾ ਕਿ ਸਰਕਾਰ ਨੇ ਟੈਟ ਪਾਸ ਕਰਕੇ ਤੇ ਟੈਸਟ ਰਾਹੀਂ ਪੇਂਡੂ ਸਹਿਯੋਗੀ ਨਾ ਤੇ ਭਰਤੀ ਕੀਤੇ ਟੀਚਰਾਂ ਨੂੰ ਪਿਛਲੇ ਤਿੰਨ ਸਾਲਾਂ ਤੋਂ ਸਿਰਫ ਛੇ ਹਜ਼ਾਰ ਰੁਪਏ ਪ੍ਰਤੀ ਮਹੀਨਾ ਦਿੱਤਾ ਜਾਂਦਾ ਰਿਹਾ ਹੈ ਹੁਣ ਜਦੋਂ ਉਹਨਾਂ ਦੇ ਆਰਡਰ ਅਨੁਸਾਰ ਉਹਨਾਂ ਨੂੰ ਪੂਰੀ ਤਨਖ਼ਾਹ ਤੇ ਪੱਕਾ ਕਰਨਾ ਹੈ ਤਾਂ ਉਹਨਾਂ ਨੂੰ ਮੁੜ ਤਿੰਨ ਸਾਲ ਲਈ 10000 `ਤੇ ਠੇਕੇ `ਤੇ ਭਰਤੀ ਕਰਨ ਦਾ ਸੋਹਲਾ ਸੁਣਾਇਆ ਜਾ ਰਿਹਾ ਹੈ।ਰਮਸਾ/ ਐਸ.ਐਸ.ਏ ਟੀਚਰਾਂ ਨਾਲ ਵੀ ਸਰਕਾਰ ਇਸੇ ਤਰਾਂ ਕਰਨ ਦੀ ਕੋਸ਼ਿਸ਼ ਵਿਚ ਹੈ ।
ਲਹੌਰੀਆ ਨੇ ਕਿਹਾ ਕਿ ਸਰਵ ਸਿਖਿਆ ਅਭਿਆਨ ਤਹਿਤ ਭਰਤੀ ਕੀਤੇ ਸਰਵਿਸ ਪ੍ਰੋਵਾਈਡਰ, ਐਸ.ਟੀ.ਆਰ, ਈ.ਜੀ.ਐਸ ਆਦਿ ਟੀਚਰਜ ਨੂੰ ਲੰਬੇ ਸਮੇਂ ਤੋਂ ਨਿਗੂਣੀਆਂ ਤਨਖਾਹਾਂ ਦੇ ਕੇ ਰੋਲਿਆ ਜਾ ਰਿਹਾ ਹੈ।ਐਲੀਮੈਂਟਰੀ ਟੀਚਰਜ ਯੂਨੀਅਨ ਪੰਜਾਬ ਇਹਨਾਂ ਦੇ ਹੱਕੀ ਘੋਲ ਦੀ ਪੂਰੀ ਹਮਾਇਤ ਕਰਦੀ ਹੈ।

Check Also

ਖ਼ਾਲਸਾ ਕਾਲਜ ਨੇ ਬਾਇਓਟੈਕਨਾਲੋਜੀ ਦੇ ਖੇਤਰ ’ਚ ਪੇਟੈਂਟ ਪ੍ਰਾਪਤ ਕੀਤਾ

ਅੰਮ੍ਰਿਤਸਰ, 24 ਮਈ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਨੇ ਇੱਕ ਵਾਰ ਫ਼ਿਰ ਵਿਗਿਆਨਕ ਡੇਟਾ …

Leave a Reply