ਸੰਦੌੜ, 22 ਫਰਵਰੀ (ਪੰਜਾਬ ਪੋਸਟ-ਹਰਮਿੰਦਰ ਸਿੰਘ ਭੱਟ) – ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਭਾਰਤ ਫੇਰੀ `ਤੇ ਆਈ
ਕੈਨੇਡਾ ਪਾਰਲੀਮੈਂਟ ਮੈਂਬਰ ਮੈਡਮ ਰੂਬੀ ਸਹੋਤਾ ਕੈਨੇਡਾ ਜੋ ਅਹਿਮਦਗੜ੍ਹ ਨੇੜੇ ਪਿੰਡ ਜੰਡਾਲੀ ਕਲਾਂ ਦੀ ਜੰਮਪਲ ਹੈ ਦਾ ਉੱਘੀ ਸਮਾਜਸੇਵੀ ਸੰਸਥਾ ਰਾਮਗੜ੍ਹੀਆ ਵੈਲਫੇਅਰ ਸੁਸਾਇਟੀ ਵਲੋਂ ਸਨਮਾਨ ਕੀਤਾ ਗਿਆ।ਚੇਅਰਮੈਨ ਗੁਰਦੀਪ ਸਿੰਘ ਧੀਮਾਨ ਐਮ.ਡੀ ਕੇ.ਐਸ ਕੰਬਾਇਨ ਮਲੇਰਕੋਟਲਾ ਦੀ ਅਗਵਾਈ ਵਿੱਚ ਸੰਸਥਾ ਦੇ ਪ੍ਰਧਾਨ ਜਸਵੀਰ ਸਿੰਘ ਜੱਸੀ ਐਮ.ਡੀ ਨਿਊ ਦਸਮੇਸ਼ ਐਗਰੋ ਇੰਡ. ਸ਼ੇਰਗੜ੍ਹ ਚੀਮਾ ਵਲੋਂ ਮੈਡਮ ਰੂਬੀ ਸਹੋਤਾ ਕੈਨੇਡਾ ਨੂੰ ਸੰਖੇਪ ਅਤੇ ਪ੍ਰਭਾਵਸਾਲੀ ਸਨਮਾਨ ਸਮਾਰੋਹ ਦੌਰਾਨ ਸੰਸਥਾ ਦੇ ਅਹੁੱਦੇਦਾਰਾਂ ਨੇ ਸੰੁਦਰ ਟਰਾਫੀ ਅਤੇ ਲੋਈ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਪਾਰਲੀਮੈਂਟ ਮੈਂਬਰ ਮੈਡਮ ਰੂਬੀ ਸਹੋਤਾ ਕੈਨੇਡਾ ਨੇ ਕਿਹਾ ਕਿ ਸੰਸਥਾ ਰਾਮਗੜ੍ਹੀਆ ਵੈਲਫੇਅਰ ਸੁਸਾਇਟੀ ਵੱਲੋਂ ਸਿੱਖਿਆ ਦਾ ਮਿਆਰ ੳੱਚਾ ਚੁੱਕਣ ਲਈ ਪ੍ਰਤੀਬੱਧ ਹੈ ਅਤੇ ਸਕੂਲੀ ਬੱਚਿਆਂ ਲਈ ਕਾਪੀਆਂ, ਪੈਨ , ਬੂੁਟ, ਕੋਟੀਆਂ, ਵਰਦੀਆਂ ਅਤੇ ਫੀਸਾਂ ਦਾ ਪ੍ਰਬੰਧ ਕਰਨਾ ਇੱਕ ਸਲਾਘਾਯੋਗ ਕਦਮ ਹੈ।ਇਸ ਮੌਕੇ ਛਪਾਰ ਗੁੱਗਾ ਮਾੜੀ ਦੇ ਮੱਖ ਸੇਵਾਦਰ ਹੇਪੀ ਬਾਬਾ, ਬਾਬਾ ਚੰਦਨ ਸਰਮਾ ,ਵਿੱਕੀ ਧੀਮਾਨ ਸਮੇਤ ਕਈ ਹਾਜ਼ਰ ਸਨ ।
Check Also
ਅਗਨੀਵੀਰਾਂ ਅਤੇ ਭਾਰਤੀ ਫੌਜ ਦੇ ਜਵਾਨਾਂ ਲਈ ਉਚ ਸਿੱਖਿਆ ਦੇ ਨਵੇਂ ਦਰਵਾਜ਼ੇ ਖੁੱਲ੍ਹੇ
ਅੰਮ੍ਰਿਤਸਰ, 21 ਜੂਨ (ਸੁਖਬੀਰ ਸਿੰਘ ਖੁਰਮਣੀਆਂ) ਵਾਈਸ-ਚਾਂਸਲਰ ਪ੍ਰੋ. (ਡਾ.) ਕਰਮਜੀਤ ਸਿੰਘ ਦੇ ਉੱਚੇ ਵਿਜ਼ਨ, ਦੂਰਅੰਦੇਸ਼ੀ …
Punjab Post Daily Online Newspaper & Print Media