ਅੰਮ੍ਰਿਤਸਰ, 24 ਫਰਵਰੀ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਆਲ ਇੰਡੀਆ ਜੱਸਾ ਸਿੰਘ ਰਾਮਗੜ੍ਹੀਆ ਫੈਡਰੇਸ਼ਨ (ਰਜਿ:) ਦੇ ਪ੍ਰਧਾਨ ਪਿਆਰਾ ਸਿੰਘ ਮਠਾਰੂ ਦੀ ਧਰਮ ਪਤਨੀ ਬੀਬੀ ਭਜਨ ਕੌਰ ਦੇ ਦਿਹਾਂਤ `ਤੇ ਖੁਸ਼ਵਿੰਦਰ ਸਿੰਘ ਸੰਧੂ, ਮਨਜੀਤ ਸਿੰਘ ਮੰਜਿ਼ਲ, ਲਖਬੀਰ ਸਿੰਘ ਘੰਮਣ, ਗਿਆਨ ਸਿੰਘ ਬਮਰਾਹ, ਰਜਿੰਦਰ ਸਿੰਘ ਭੁੱਲਰ, ਹਰਪਾਲ ਸਿੰਘ ਬਮਰਾਹ, ਜਸਵਿੰਦਰ ਸਿੰਘ, ਠੇਕੇਦਾਰ ਜਗਜੀਤ ਸਿੰਘ, ਤਰਲੋਕ ਸਿੰਘ, ਜਸਬੀਰ ਸਿੰਘ ਸੱਗੂ, ਠੇਕੇਦਾਰ ਹਰੀਜਤ ਸਿੰਘ, ਠੇਕੇਦਾਰ ਗੁਰਮੀਤ ਸਿੰਘ, ਹਰਪਿੰਦਰ ਸਿੰਘ ਮਠਾਰੂ, ਧਰਮਪਾਲ ਸਿੰਘ ਬਮਰਾਹ, ਜਗਜੋਧ ਸਿੰਘ, ਚਰਨ ਸਿੰਘ ਬਮਰਾਹ, ਹਰਜਿੰਦਰ ਸਿੰਘ ਬਿੱਲਾ ਆਦਿ ਨੇ ਦੁੱਖ ਦਾ ਪ੍ਰਗਾਟਾਵਾ ਕੀਤਾ ਹੈ।
ਪਰਿਵਾਰ ਤੋਂ ਮਿਲੀ ਸੂਚਨਾ ਅਨੁਸਾਰ ਮਾਤਾ ਭਜਨ ਕੌਰ ਨਮਿਤ ਸਹਿਜਪਾਠ ਦੇ ਭੋਗ ਉਨ੍ਹਾਂ ਦੇ ਗ੍ਰਹਿ ਸਰਾਏ ਭਗਵਾਨ ਦਾਸ ਨੇੜੇ ਪੁਤਲੀਘਰ ਪੈਣ ਉਪਰੰਤ ਅੰਤਿਮ ਅਰਦਾਸ 25-2-2018 ਦਿਨ ਐਤਵਾਰ ਬਾਅਦ ਦੁਪਹਿਰ 1:00 ਤੋਂ 2:00 ਵਜੇ ਤੱਕ ਭਾਈ ਲਾਲੋ ਜੀ ਹਾਲ ਈਸਟ ਮੋਹਨ ਨਗਰ ਵਿਖੇ ਹੋਵੇਗੀ।
Check Also
ਕਮਿਸ਼ਨਰ ਸ਼ੇਰਗਿੱਲ ਨੇ ਭਗਤਾਂਵਾਲਾ ਡੰਪ ਸਾਈਟ ਦੀ ਪ੍ਰਗਤੀ ਦਾ ਲਿਆ ਜਾਇਜ਼ਾ
ਅੰਮ੍ਰਿਤਸਰ, 15 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਭਗਤਾਵਾਲਾ …
Punjab Post Daily Online Newspaper & Print Media