ਚੰਡੀਗੜ੍ਹ 25 ਫਰਵਰੀ (ਪੰਜਾਬ ਪੋਸਟ ਬਿਊਰੋ- ਜਵੰਦਾ)- ਕੈਨੇਡਾ `ਚ ਨਿਊ ਡੈਮੋਕ੍ਰੇਟਿਕ ਪਾਰਟੀ ਦੇ ਨੇਤਾ ਸਰਦਾਰ ਜਗਮੀਤ ਸਿੰਘ ਦਾ
ਵਿਆਹ ਗੁਰਕਿਰਨ ਕੌਰ (ਫੈਸ਼ਨ ਡਿਜ਼ਾਇਨਰ) ਨਾਲ ਮੈਕਸੀਕੋ ਵਿਖੇ ਹੋ ਚੁੱਕਾ ਹੈ।ਵਿਆਹ ਦੀ ਰਿਸੈਪਸ਼ਨ ਮੌਕੇ `ਤੇ ਪੰਜਾਬ ਦੀ ਮਸ਼ਹੂਰ ਗਾਇਕ ਤੇ ਭੰਗੜਾ ਕਿੰਗ ਜੈਜ਼ੀ ਬੀ, ਗਾਇਕਾ ਰੁਪਿੰਦਰ ਹਾਂਡਾ, ਸਪੀਡ ਸੰਗੀਤਕ ਕੰਪਨੀ ਤੋਂ ਦਿਨੇਸ਼ ਅੋਲਖ ਅਤੇ ਗੁਰਮੁੱਖ ਸਿੰਘ ਗੋਗਾ ਧਾਲੀਵਾਲ ਨੇ ਉੱਚੇਚੇ ਤੌਰ `ਤੇ ਸ਼ਿਰਕਤ ਕੀਤੀ ਅਤੇ ਨਵੀਂ ਜੋੜੀ ਨੂੰ ਵਿਆਹ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ।ਇਸ ਵਿਆਹ ਸਬੰਧੀ ਵੱਖ-ਵੱਖ ਰਸਮਾਂ ਅਤੇ ਰਿਸੈਪਸ਼ਨ ਪਾਰਟੀ ਦੀਆਂ ਕਾਫੀ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ `ਤੇ ਖੂਬ ਵਾਇਰਲ ਹੋਈਆਂ ਹਨ।ਕੁੱਝ ਵੀਡੀਉਜ਼ ‘ਚ ਗਾਇਕ ਜੈਜ਼ੀ ਬੀ ਤੇ ਰੁਪਿੰਦਰ ਹਾਂਡਾ ਗਾਉਂਦੇ ਵੀ ਨਜ਼ਰ ਆ ਰਹੇ ਹਨ ਤੇ ਨਵੀਂ ਵਿਆਹੀ ਜੋੜੀ ਸਰਦਾਰ ਜਗਮੀਤ ਸਿੰਘ ਤੇ ਗੁਰਕਿਰਨ ਕੌਰ ਨਾਲ ਨੱਚਦੇ ਨਜ਼ਰ ਆ ਰਹੇ ਹਨ।ਦੱਸ ਦਈਏ ਕਿ ਹੁਣ ਵਿਆਹ ਤੋਂ ਬਾਅਦ ਇਹ ਨਵਾਂ ਜੋੜਾ ਮੈਕਸੀਕੋ ਵਿਖੇ ਹੀ ਰਹੇਗਾ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media