Sunday, June 1, 2025
Breaking News

ਪੜ੍ਹੋ ਪੰਜਾਬ-ਪੜ੍ਹਾਓ ਪੰਜਾਬ ਪ੍ਰੋਜੈਕਟ ਤਹਿਤ ਜਿਲਾ ਪੱਧਰੀ ਵਿੱਦਿਅਕ ਮੁਕਾਬਲੇ ਕਰਵਾਏ

ਅੰਮ੍ਰਿਤਸਰ, 27 ਫ਼ਰਵਰੀ (ਪੰਜਾਬ ਪੋਸਟ -ਸੁਖਬੀਰ ਸਿੰਘ) – ਸਿੱਖਿਆ ਸਕੱਤਰ ਪੰਜਾਬ ਕ੍ਰਿਸ਼ਨ ਕੁਮਾਰ ਅਤੇ ਸਟੇਟ ਪ੍ਰੋਜੈਕਟ PPN2702201806ਕੋਆਰਡੀਨੇਟਰ ਡਾ. ਦਵਿੰਦਰ ਸਿੰਘ ਬੋਹਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਜਿਲ੍ਹਾ ਸਿੱਖਿਆ ਅਫ਼ਸਰ (ਐਲੀ.) ਸ਼ਿਸ਼ੂਪਾਲ ਕੌਸ਼ਲ ਤੇ ਜਿਲਾ ਪ੍ਰੋਜੈਕਟ ਕੋਆਡੀਨੇਟਰ ਮਨਪੀ੍ਰਤ ਕੌਰ ਦੀ ਯੋਗ ਅਗਵਾਈ ਹੇਠ ਜਿਲੇ ਅਧੀਨ ਆਉਂਦੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਤੇ ਅਧਿਆਪਕਾਂ ਦੇ ਵਿੱਦਿਅਕ ਮੁਕਾਬਲੇ ਕਰਮਪੁਰਾ ਸਕੂਲ ਵਿਖੇ ਕਰਵਾਏ ਗਏ। ਮੁਕਾਬਲਿਆਂ ਉਪਰੰਤ ਕਰਵਾਏ ਗਏ ਸਨਮਾਨ ਸਮਾਗਮ ਦੌਰਾਨ ਜਿਲਾ ਸਿੱਖਿਆ ਅਫ਼ਸਰ ਸਿਸ਼ੂਪਾਲ ਕੌਸ਼ਲ ਅਤੇ ਉਪ ਜਿਲਾ ਸਿੱਖਿਆ ਅਫ਼ਸਰ ਭੁਪਿੰਦਰ ਕੌਰ ਮੁੱਖ ਮਹਿਮਾਨ ਵੱਜੋਂ ਪਹੁੰਚੇ।
ਸਮਾਗਮ ਸਬੰਧੀ ਜਾਣਕਾਰੀ ਦਿੰਦਿਆਂ ਇਨ੍ਹਾਂ ਮੁਕਾਬਲਿਆਂ ਦੇ ਮੁੱਖ ਪ੍ਰਬੰਧਕ ਪ੍ਰੋਜੈਕਟ ਕੋਆਡੀਨੇਟਰ ਮਨਪੀ੍ਰਤ ਕੌਰ ਨੇ ਦੱਸਿਆ ਕਿ ਸਰਕਾਰੀ ਸਕੂਲਾਂ ਅੰਦਰ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਅਰੰਭੇ ਗਏ ਪੜ੍ਹੋ ਪੰਜਾਬ-ਪੜ੍ਹਾਓ ਪੰਜਾਬ ਪ੍ਰੋਜੈਕਟ ਤਹਿਤ ਅੱਜ ਜਿਲੇ ਅਧੀਨ ਆਉਂਦੇ 17 ਬਲਾਕਾਂ ਦੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਤੇ ਅਧਿਆਪਕਾਂ ਦੇ ਵਿੱਦਿਅਕ ਮੁਕਾਬਲੇ ਕਰਵਾਏ ਗਏ ਹਨ।
ਇਨ੍ਹਾਂ ਮੁਕਾਬਲਿਆਂ ‘ਚ ਸ਼ਮੂਲੀਅਤ ਕਰਨ ਵਾਲੇ ਸਾਰੇ ਸਕੂਲਾਂ ਦੇ ਵਿਦਿਆਰਥੀਆਂ ਨੇ ਵੱਖ-ਵੱਖ ਮੁਕਾਬਲਿਆਂ ‘ਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਜਿੱਥੇ  ਆਪਣੇ ਸਕੂਲਾਂ ਤੇ ਅਧਿਆਪਕਾਂ ਦਾ ਨਾਂ ਰੌਸ਼ਨ ਕੀਤਾ ਉੱਥੇ ਹੀ ਅਧਿਆਪਕ ਵਰਗ ‘ਚੋਂ ਪੰਜਾਬੀ ਦੇ ਸੁੰਦਰ ਲਿਖਾਈ ਮੁਕਾਬਲਿਆਂ ‘ਚੋਂ ਸਰਬਜੀਤ ਸਿੰਘ,ਦਵਿੰਦਰ ਕੌਰ,ਗੁਰਦਰਸ਼ਨ ਸਿੰਘ,ਹਿੰਦੀ ਵਿਸ਼ੇ ‘ਚ ਸਿਮਰਨਜੀਤ ਕੌਰ, ਅਸ਼ਵਨੀ ਕੁਮਾਰ, ਕੰਵਲਪ੍ਰੀਤ ਕੌਰ ਖੈਰਾਬਾਦ, ਅੰਗਰੇਜ਼ੀ ਚ ਰਣਜੀਤ ਕੌਰ, ਰਾਧੇ ਸ਼ਾਮ, ਅਮਨਦੀਪ ਕੌਰ ਕ੍ਰਮਵਾਰ ਪਹਿਲੇ, ਦੂਸਰੇ ਤੇ ਤੀਸਰੇ ਸਥਾਨ ਤੇ ਰਹੇ ਹਨ। ਦੱਸਣਯੋਗ ਹੈ ਕਿ ਪਹਾੜਿਆਂ ਦੇ ਮੁਕਾਬਲਿਆਂ ‘ਚ ਤਰਸਿੱਕਾ ਸਕੂਲ ਦੀ ਪੰਜਵੀਂ ਸ਼੍ਰੇਣੀ ਵਿਦਿਆਰਥਣ ਹਰਪ੍ਰੀਤ ਕੌਰ ਨੇ 109 ਤੱਕ ਪਹਾੜੇ ਸੁਣਾ ਕੇ ਸਭ ਨੂੰ ਹੈਰਾਨ ਕਰ ਦਿੱਤਾ ਜਦ ਕਿ ਵਿਦਿਆਰਥੀ ਸੁਖਜੀਤ ਸਿੰਘ ਸੂਰੀ ਦਾ ਹਿੰਦੀ ਵਿਸ਼ੇ ਚ ਪ੍ਰਦਰਸ਼ਨ ਵੀ ਕਾਬਲੇ ਤਰੀਫ਼ ਰਿਹਾ।ਇਨ੍ਹਾਂ ਮੁਕਾਬਲਿਆਂ ‘ਚ ਜੇਤੂ ਰਹਿਣ ਵਾਲੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕਰਨ ਉਪਰੰਤ ਜਿਲਾ ਸਿੱਖਿਆ ਅਫ਼ਸਰ ਸਿਸ਼ੂਪਾਲ ਕੌਸ਼ਲ ਤੇ ਭੁਪਿੰਦਰ ਕੌਰ ਨੇ ਆਪਣੇ ਸੰਬੋਧਨ ਚ ਕਿਹਾ ਕਿ ਕਿਰਿਆਵਾਂ ਤੇ ਅਧਾਰਿਤ ਚਲ ਰਹੇ ਪੜ੍ਹੋ ਪੰਜਾਬ-ਪੜ੍ਹਾਓ ਪੰਜਾਬ ਪ੍ਰੋਜੈਕਟ ਦੇ ਸਾਰਥਿਕ ਨਤੀਜੇ ਆਉਣੇ ਸ਼ੁਰੂ ਹੋ ਗਏ ਅਤੇ ਹੁਣ ਇਨ੍ਹਾਂ ਵਿੱਦਿਅਕ ਮੁਕਾਬਲਿਆਂ ਨਾਲ ਸਰਕਾਰੀ ਸਕੂਲਾਂ ‘ਚ ਪੜਨ ਵਾਲੇ ਵਿਦਿਆਰਥੀਆਂ ਅਤੇ ਪੜਾਉਣ ਵਾਲੇ ਅਧਿਆਪਕਾਂ ਦਾ ਮਨੋਬਲ ਹੋਰ ਉਚਾ ਹੋਵੇਗਾ।
ਇਸ ਮੌਕੇ ਜਗਦੀਸ਼ ਸਿੰਘ ਚੱਕ ਸਿਕੰਦਰ, ਅਰੁਨਾ ਕੁਮਾਰੀ ਗਿੱਲ, ਬਲਵਿੰਦਰ ਕੌਰ, ਨੀਲਮ ਕੁਮਾਰੀ, ਕੰਵਲਜੀਤ ਕੌਰ, ਰਵਿੰਦਰਜੀਤ ਕੌਰ, ਗੁਰਮੀਤ ਕੌਰ, ਵਿੱਦਿਆ, ਸੁਰੇਸ਼ ਕਾਂਤਾ, ਗੁਰਦੇਵ ਸਿੰਘ ਭੁੱਲਰ, ਬਲਕਾਰ ਸਿੰਘ ਸਫ਼ਰੀ, ਬਲਕਾਰ ਸਿੰਘ, ਸਤਨਾਮ ਸਿੰਘ, ਦਰਸ਼ਨ ਲਾਲ, ਬਲਬੀਰ ਸਿੰਘ ਝਾਮਕਾ (ਸਾਰੇ ਬਲਾਕ ਸਿੱਖਿਆ ਅਫ਼ਸਰ) ਮਧੂਸੂਦਨ ਸਿੰਘ, ਗੁਰਿੰਦਰ ਸਿੰਘ ਘੁੱਕੇਵਾਲੀ, ਗੁਰਸੇਵਕ ਸਿੰਘ ਭੰਗਾਲੀ, ਸੁਖਜਿੰਦਰ ਸਿੰਘ, ਪਰਦੀਪ ਸਿੰਘ, ਰਾਘਵ, ਮਨਪ੍ਰੀਤ ਸੰਧੂ, ਮਲਕੀਅਤ ਸਿੰਘ, ਵਿਨੋਦ ਭੂਸ਼ਨ, ਸਰਬਜੀਤ ਸਿੰਘ, ਦਵਿੰਦਰ ਕੁਮਾਰ, ਬਿਕਰਮ ਸਿੰਘ, ਜਤਿੰਦਰ ਲਾਵੇਂ, ਹਰਜਿੰਦਰ ਸਿੱਧੂ, ਹਰਪਿੰਦਰ ਸਿੰਘ, ਭਵਨਬੀਰ ਸਿੰਘ, ਹਰਮਬੀਰ ਸਿੰਘ, ਰਾਜਵਿੰਦਰ ਮਜੀਠਾ, ਬਲਬੀਰ ਕੁਮਾਰ, ਅਮਨ ਸ਼ਰਮਾ, ਕਮਲ ਯਾਦਵ, ਦੀਪਕ ਸ਼ਰਮਾ, ਮਲਕੀਤ ਕੱਦਗਿੱਲ, ਸੁਖਵਿੰਦਰ ਸਿੰਘ, ਸੁਰੇਸ਼ ਕੁਮਾਰ,ਰਾਜਬੀਰ ਸਿੰਘ ਤਰਸਿੱਕਾ, ਸਤਬੀਰ ਸਿੰਘ, ਸ਼ਰਨਜੀਤ ਡੱਲਾ, ਧਰਮਿੰਦਰ ਮਾਨਾਵਾਲਾ, ਹਰਪ੍ਰੀਤ ਸਿੰਘ, ਦਰਸ਼ਨ ਬਰਾੜ, ਸੰਦੀਪ ਕੰਗ,ਰੋਹਿਤ, ਗੁਰਿੰਦਰ ਸਿੰਘ, ਬਲਜੀਤ ਕੌਰ, ਪਾਇਲ ਕਪੂਰ, ਗਗਨਦੀਪ ਕੌਰ, ਰਜਿੰਦਰ ਸੈਣੀ, ਅਮਨਦੀਪ ਕੌਰ ਮਜੀਠਾ, ਅਜੈ ਸ਼ਰਮਾ, ਗੁਰਸਾਹਿਬ ਸਿੰਘ, ਕੰਵਰ ਸਰਤਾਜ, ਹਰਸਿਮਰਨ ਸਿੰਘ, ਗੁਰਪ੍ਰੀਤ ਸਿੱਧੂ, ਸਰਬਜੀਤ ਤਰਸਿੱਕਾ ਆਦਿ ਮੌਜੂਦ ਸਨ।

Check Also

ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਦਾ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ

ਕੈਬਨਿਟ ਮੰਤਰੀਆਂ ਅਤੇ ਸੰਸਦ ਮੈਂਬਰਾਂ ਵਲੋਂ ਵਿਛੜੀ ਆਤਮਾ ਨੂੰ ਸ਼ਰਧਾਂਜਲੀ ਭੇਟ ਸੰਗਰੂਰ, 31 ਮਈ (ਜਗਸੀਰ …

Leave a Reply