Wednesday, September 30, 2026

ਬਹਾਦਰਗੜ ਜੰਡੀਆਂ ’ਚ ਪਹਿਲਾ ਕਬੱਡੀ ਕੱਪ 9 ਮਾਰਚ ਨੂੰ

ਬਠਿੰਡਾ, 7 ਮਾਰਚ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਮੂਹ ਗ੍ਰਾਮ ਪੰਚਾਇਤ ਪਿੰਡ ਬਹਾਦਰਗੜ੍ਹ ਜੰਡੀਆਂ ਅਤੇ ਨਗਰ ਨਿਵਾਸੀਆਂ Sports1ਵਲੋਂ ਪਿੰਡ ਵਿੱਚ 9 ਮਾਰਚ ਨੂੰ ਪਹਿਲਾ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ।ਕਬੱਡੀ ਕੱਪ ਦੌਰਾਨ ਜਿਥੇ ਖਿਡਾਰੀਆਂ ਲਈ ਲੱਖਾਂ ਰੁਪਏ ਦੇ ਇਨਾਮ ਰੱਖੇ ਗਏ ਹਨ, ਉਥੇ ਸਰਵੋਤਮ ਖਿਡਾਰੀਆਂ ਨੂੰ ਮੋਹਰਾਂ ਨਸਲ ਦੀਆਂ ਝੋਟੀਆਂ ਨਾਲ ਸਨਮਾਨਿਤ ਕੀਤਾ ਜਾਵੇਗਾ।ਕਬੱਡੀ ਕੱਪ ਦੇ ਪ੍ਰਬੰਧਕ ਜੱਗਾ ਸਿੰਘ ਢਿੱਲੋਂ, ਸਰਪੰਚ ਬਲਦੇਵ ਸਿੰਘ ਅਤੇ ਜਸਪਾਲ ਸਿੰਘ ਢਿੱਲੋਂ ਨੇ ਦੱਸਿਆ ਕਿ ਇਹ ਕੱਪ ਸਵ: ਸਤਿਕਾਰਪ੍ਰੀਤ ਸਿੰਘ ਦੀ ਯਾਦ ਨੂੰ ਸਮਰਪਿਤ ਹੈ ਅਤੇ ਇਸ ਵਿਚ ਅੰਤਰਰਾਸ਼ਟਰੀ ਪੱਧਰ ਦੇ ਪ੍ਰਸਿੱਧ ਕਬੱਡੀ ਖਿਡਾਰੀ ਆਪਣੀ ਖੇਡ ਦੇ ਜੌਹਰ ਦਿਖਾਉਣਗੇ।ਕਬੱਡੀ ਕੱਪ ’ਤੇ ਇਕ ਪਿੰਡ ਓਪਨ ਜਿਸ ਵਿਚ 4 ਖਿਡਾਰੀ ਬਾਹਰੋਂ ਖੇਡ ਸਕਦੇ ਹਨ, ਕਬੱਡੀ 65 ਕਿਲੋ ਅਤੇ 40 ਸਾਲਾਂ ਗੱਭਰੂਆਂ ਦੇ ਮੁਕਾਬਲੇ ਹੋਣਗੇ।ਇਕ ਪਿੰਡ ਦੀ ਜੇਤੂ ਟੀਮ ਨੂੰ ਪਹਿਲਾ 71 ਹਜ਼ਾਰ ਰੁਪਏ ਦਾ ਇਨਾਮ ਅਤੇ ਉਪ ਜੇਤੂ ਨੂੰ 61 ਹਜ਼ਾਰ ਰੁਪਏ ਦਾ ਇਨਾਮ ਦਿੱਤਾ ਜਾਵੇਗਾ।ਕਬੱਡੀ ਕੱਪ ’ਤੇ ਕਬੱਡੀ ਖਿਡਾਰੀ ਹਰਮਨ ਜੰਡੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ।ਕੱਪ ਦਾ ਉਦਘਾਟਨ ਸੁਭਾਸ਼ ਜੈਨ ਲਿੱਲੀ ਕਰਨਗੇ ਜਦਕਿ ਪ੍ਰੀਤਮ ਸਿੰਘ ਕੋਟ ਭਾਈ ਵਿਧਾਇਕ ਹਲਕਾ ਭੁੱਚੋ, ਹਰਵਿੰਦਰ ਸਿੰਘ ਲਾਡੀ ਹਲਕਾ ਸੇਵਕ ਬਠਿੰਡਾ ਦਿਹਾਤੀ, ਸੰਨੀ ਢਿੱਲੋਂ, ਬਿਕਰਮਜੀਤ ਸਿੰਘ ਮੋਫਰ ਕਾਂਗਰਸ ਪ੍ਰਧਾਨ ਮਾਨਸਾ ਵੀ ਉਚੇਰੇ ਤੌਰ ’ਤੇ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਕਰਨ ਲਈ ਪੁੱਜਣਗੇ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply