Wednesday, September 30, 2026

ਬਿਊਟੀ ਸੰਸਥਾ `ਓਰੇਨ` ਨੇ ਵਿਦਿਆਰਥਣਾਂ ਨੂੰ ਦਿੱਤੀ ਟਰੇਨਿੰਗ

ਧੂਰੀ, 7 ਮਾਰਚ (ਪੰਜਾਬ ਪੋਸਟ- ਪ੍ਰਵੀਨ ਗਰਗ) – ਇਲਾਕੇ ਦੀ ਪ੍ਰਸਿੱਧ ਬਿਊਟੀ ਸੰਸਥਾ `ਓਰੇਨ` ਵੱਲੋਂ ਆਰੀਆ ਕਾਲਜ ਦੀਆਂ ਬੀ.ਏ ਭਾਗ ਤੀਜਾ ਦੀਆਂ PPN0703201803ਵਿਦਿਆਰਥਣਾਂ ਨੂੰ ਦਫਤਰ ਸੱਦ ਕੇ ਉਨਾਂ ਨੂੰ ਚਿਹਰੇ ਦੀ ਖੂਬਸੂਰਤੀ ਅਤੇ ਹੇਅਰ ਸਟਾਈਲ ਬਨਾਉਣ ਲਈ ਮੇਕਅੱਪ ਕਰਨ ਦੀ ਟਰੇਨਿੰਗ ਦਿੱਤੀ ਗਈ।ਇਸ ਮੌਕੇ `ਓਰੇਨ` ਦੇ ਡਾਇਰੈਕਟਰ ਗੁਰਵਿੰਦਰ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਸੰਸਥਾ ਵਲੋਂ ਵਿਦਿਆਰਥਣਾਂ ਨੂੰ ਆਤਮ ਨਿਰਭਰ ਕਿੱਤਿਆਂ ਸਬੰਧੀ ਜਾਗਰੂਕ ਕਰਨ ਲਈ ਸਮੇਂ-ਸਮੇਂ ਅਜਿਹੇ ਉਪਰਾਲੇ ਕੀਤੇ ਜਾਂਦੇ ਰਹੇ ਹਨ ਤਾਂ ਜੋ ਉਹ ਇਥੋਂ ਟਰੇਨਿੰਗ ਹਾਸਲ ਕਰਕੇ ਦੇਸ਼-ਵਿਦੇਸ਼ ਵਿੱਚ ਆਪਣੇ ਕਾਰੋਬਾਰ ਚਲਾ ਸਕਣ ਅਤੇ ਬਿਊਟੀ ਦੇ ਖੇਤਰ ਵਿੱਚ ਚੰਗਾ ਨਾਮ ਕਮਾਉਣ।ਇਸ ਮੌਕੇ ਕਾਲਜ ਪ੍ਰੋਫੈਸਰ ਮੈਡਮ ਮਨੀ ਅਤੇ ਗੀਤਾ ਰਾਨੀ ਵੀ ਮੌਜੂਦ ਸਨ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply