Sunday, May 24, 2026

ਯੂਨੀਵਰਸਿਟੀ ਵਿਖੇ ਤਿੰਨ ਰੋਜ਼ਾ ਫੁੱਲਾਂ, ਪੌਦਿਆਂ ਅਤੇ ਰੰਗੋਲੀ ਪ੍ਰਦਰਸ਼ਨੀ ਸ਼ੁਰੂ

ਅੰਮ੍ਰਿਤਸਰ 11 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਤਿੰਨ ਰੋਜ਼ਾ ਫੁੱਲਾਂ, ਪੌਦਿਆਂ ਅਤੇ ਰੰਗੋਲੀ ਦੇ ਪਹਿਲੇPPN1103201805   ਦਿਨ ਜਿਥੇ ਕੁਦਰਤ ਪ੍ਰੇਮੀਆਂ ਵੱਲੋਂ ਉਤਸ਼ਾਹ ਦੇ ਨਾਲ ਸ਼ਮੂਲੀਅਤ ਕੀਤੀ ਗਈ ਉਥੇ 82 ਕਿਸਮ ਦੇ ਫੁੱਲਾਂ ਦੀ ਮਹਿਕ, 26 ਕਿਸਮ ਦੀ ਰੰਗੋਲੀ ਅਤੇ 10 ਵੱਖ ਵੱਖ ਖੇਤੀਬਾੜੀ ਅਤੇ ਕਾਸ਼ਤਕਾਰੀ ਨਾਲ ਸਬੰਧਤ ਸਟਾਲਾਂ ਦੇ ਨਾਲ ਯੂਨੀਵਰਸਿਟੀ ਦਾ ਵਾਤਾਵਰਣ ਆਨੰਦਤ ਹੋ ਗਿਆ।ਅੱਜ ਪਹਿਲੇ ਦਿਨ ਵੱਖ ਕਾਲਜਾਂ, ਨਰਸਰੀਆਂ ਅਤੇ ਵੱਖ ਵੱਖ ਕੁਦਰਤ ਪ੍ਰੇਮੀਆਂ ਵੱਲੋਂ ਆਪੋ ਆਪਣੀਆਂ ਕਿਆਰੀਆਂ ਵਿਚੋਂ ਉਗਾਏ ਫੁੱਲ ਲਿਆ ਕੇ ਯੂਨੀਵਰਸਿਟੀ ਦੇ ਵਿਹੜੇ ਵਿਚ ਸਜਾ ਦਿੱਤੇ ਗਏ।ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਚੱਲ ਰਹੇ `ਜਸ਼ਨ 2018` ਦੇ ਨਾਲ ਨਾਲ ਫੁੱਲਾਂ ਦੀ ਪ੍ਰਦਰਸ਼ਨੀ ਵੀ ਖਿੱਚ ਦਾ ਕੇਂਦਰ ਬਣੀ ਰਹੀ।ਅੱਜ ਪ੍ਰਦਰਸ਼ਨੀ ਵਿਚ 548 ਐਂਟਰੀ ਪੇਸ਼ ਹੋਈਆਂ।
ਗੁਰੂ ਨਾਨਕ ਦੇਵ ਯੂੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਵੱਲੋਂFlower Plants ਪਹਿਲੇ ਦਿਨ ਦਾ ਮੁਆਇਨਾਂ ਕੀਤਾ ਗਿਆ ਅਤੇ ਉਨ੍ਹਾਂ ਨੇ ਇਸ ਫੁੱਲਾਂ ਦੀ ਪ੍ਰਦਰਸ਼ਨੀ ਦਾ ਮਕਸਦ ਪੱਤਰਕਾਰਾਂ ਨਾਲ ਸਾਂਝਾ ਕਰਦਿਆਂ ਦੱਸਿਆ ਕਿ ਯੂਨੀਵਰਸਿਟੀ ਵੱਲੋਂ ਇਹ ਦੂਸਰਾ ਉਪਰਾਲਾ ਕੀਤਾ ਗਿਆ ਹੇ ਇਸ ਤੋਂ ਪਹਿਲਾਂ ਦਸੰਬਰ ਵਿਚ ਪਹਿਲੀ ਵਾਰ ਫੁੱਲਾਂ ਅਤੇ ਪੌਦਿਆਂ ਦੀ ਪ੍ਰਦਰਸ਼ਨੀ ਲਾਈ ਗਈ ਸੀ।ਉਨ੍ਹਾਂ ਨੇ ਦੱਸਿਆ ਕਿ ਇਸ ਲੜੀ ਨੂੰ ਅੱਗੇ ਵੀ ਜਾਰੀ ਰੱਖਿਆ ਜਾਵੇਗਾ ਅਤੇ ਸਾਲ ਵਿਚ ਦੋ ਵਾਰ ਇਹ ਪ੍ਰਦਰਸ਼ਨੀ ਲਾਈਜਾਵੇਗੀ।
ਇਸ ਮੌਕੇ ਪ੍ਰੋ. ਸੰਧੂ ਤੋਂ ਇਲਾਵਾ ਰਜਿਸਟਰਾਰ ਪ੍ਰੋ. ਕਰਨਜੀਤ ਸਿੰਘ ਕਾਹਲੋਂ ਅਤੇ ਦਿੱਲੀ ਤੌਂ ਆਈ ਯੂ.ਪੀ.ਈ. ਦੀ ਟੀਮ ਨੇ ਵੀ ਪਹਿਲੇ ਦੀ ਦਿਨ ਦੀ ਫੁੱਲਾਂ ਅਤੇ ਪੌਦਿਆਂ ਦੀ ਨੁਮਾਇਸ਼ ਵਿਚ ਡੂੰਘੀ ਦਿਲਚਸਪੀ ਨਾਲ ਹਿੱਸਾ ਲਿਆ।
ਹੌਰਟੀਕਲਚਰ ਕੰਸਲਟੈਂਟ ਡਾ. ਜੇ.ਐਸ ਬਿਲਗਾ ਨੇ ਦੱਸਿਆ ਕਿ ਪ੍ਰਦਰਸ਼ਨੀ ਵਿਚ ਪੰਜਾਬ ਭਰ ਦੇ ਕਾਲਜਾਂ ਤੇ ਯੁਨਵਿਰਸਿਟੀਆਂ ਤੋਂ ਇਲਾਵਾ ਫੁੱਲਾਂ ਦੀ ਕਾਸ਼ਤਕਾਰੀ ਕਰਨ ਵਾਲਿਆਂ ਵੱਲੋਂ ਉਤਸ਼ਾਹ ਦੇ ਨਾਲ ਹਿੱਸਾ ਲਿਆ ਹੈ ਅਤੇ ਵੱਖ-ਵੱਖ ਫੁੱਲਾਂ ਅਤੇ ਪੌਦਿਆਂ ਦੀ ਆਮਦ ਹੋਈ ਹੈ।ਉਨ੍ਹਾਂ ਕਿਹਾ ਕਿ ਕੱਲ੍ਹ ਉਘੇ ਫੁੱਲਾਂFlower Plants1 ਦੇ ਕਾਂਸਤਕਾਰ ਡਾ. ਅਵਤਾਰ ਸਿੰਘ ਹੋਣ ਵਾਲੇ ਸੈਮੀਨਾਰ ਦੌਰਾਨ ਫੂੱਲਾਂ ਦੀ ਕਾਸ਼ਤ ਸਬੰਧੀ ਆਪਣਾ ਭਾਸ਼ਣ ਦੇਣਗੇ।
11 ਮਾਰਚ ਨੂੰ ਯੂਨੀਵਰਸਿਟੀ ਦੇ ਗੁਰੂ ਨਾਨਕ ਭਵਨ ਵਿਖੇ ਸਵੇਰੇ 10.00 ਵਜੇ ਵਿਸ਼ੇ ਨਾਲ ਸਬੰਧਤ ਸੈਮੀਨਾਰ ਆਯੋਜਿਤ ਕੀਤਾ ਜਾਵੇਗਾ ਅਤੇ ਉਸੇ ਦਿਨ ਦੁਪਹਿਰ 12.30 ਵਜੇ ਪ੍ਰਦਰਸ਼ਨੀ ਦਾ ਉਦਘਾਟਨ ਵੀ ਹੋਵੇਗਾ ਅਤੇ ਇਹ ਪ੍ਰਦਰਸ਼ਨੀ ਜਨਤਾ ਲਈ 1.00 ਤੋਂ ਸ਼ਾਮ 6.00 ਵਜੇ ਤਕ ਖੁੱਲ੍ਹੀ ਰਹੇਗੀ।
ਇਸੇ ਤਰ੍ਹਾਂ 12 ਮਾਰਚ ਨੂੰ, ਪ੍ਰਦਰਸ਼ਨੀ ਸਵੇਰੇ 9.00 ਤੋਂ ਸ਼ਾਮ 5.00 ਵਜੇ ਤੱਕ ਜਾਰੀ ਰਹੇਗੀ ਅਤੇ ਯੂਨੀਵਰਸਿਟੀ ਦੇ ਗੁਰੂ ਨਾਨਕ ਭਵਨ ਵਿੱਚ ਦੁਪਹਿਰ 3.00 ਵਜੇ ਜੇਤੂਆਂ ਲਈ ਇਨਾਮ ਵੰਡ ਸਮਾਗਮ ਕੀਤਾ ਜਾਵੇਗਾ।  

Check Also

ਖ਼ਾਲਸਾ ਕਾਲਜ ਨੇ ਬਾਇਓਟੈਕਨਾਲੋਜੀ ਦੇ ਖੇਤਰ ’ਚ ਪੇਟੈਂਟ ਪ੍ਰਾਪਤ ਕੀਤਾ

ਅੰਮ੍ਰਿਤਸਰ, 24 ਮਈ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਨੇ ਇੱਕ ਵਾਰ ਫ਼ਿਰ ਵਿਗਿਆਨਕ ਡੇਟਾ …

Leave a Reply