Sunday, May 24, 2026

ਨੈਸ਼ਨਲ ਪਲਸ ਪੋਲਿਓ ਰਾਊਂਡ ਦੋ ਦੀ ਸਿਵਲ ਹਸਪਤਾਲ ਤੋਂ ਸ਼ੁਰੂਆਤ

ਮੇਅਰ ਪਠਾਨਕੋਟ ਵਲੋ ਪਿਲਾਈਆਂ ਗਈਆਂ `ਦੋ ਬੂੰਦਾਂ ਜਿੰਦਗੀ ਦੀਆਂ`
ਪਠਾਨਕੋਟ, 11 ਮਾਰਚ (ਪੰਜਾਬ ਪੋਸਟ ਬਿਊਰੋ) – ਸਿਹਤ ਵਿਭਾਗ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਵਲ ਸਰਜਨ ਪਠਾਨਕੋਟ ਡਾ. ਨਰੇਸ਼ PPN1103201811ਕਾਂਸਰਾ ਦੀ ਪ੍ਰਧਾਨਗੀ ਹੇਠ ਅੱਜ ਸਿਵਲ ਹਸਪਤਾਲ ਪਠਾਨਕੋਟ ਤੋਂ ਨੈਸ਼ਨਲ ਪਲਸ ਪੋਲਿਓ ਰਾਊਂਡ-2 ਦੀ ਸ਼ੁਰੂਆਤ ਅਨਿਲ ਵਾਸੂਦੇਵਾ ਮੇਅਰ ਪਠਾਨਕੋਟ ਵਲੋ 0-5 ਸਾਲ ਦੇ ਬੱਚਿਆਂ ਨੂੰ ਪੋਲਿਓ ਰੋਕੋ ਬੂੰਦਾਂ ਪਿਲਾ ਕੇ ਕੀਤੀ ਗਈ।ਉਨਾਂ ਨਾਲ ਜਿਲਾ ਟੀਕਾਕਰਨ ਅਫਸਰ ਡਾ. ਕਿਰਨ ਬਾਲਾ, ਜਿਲਾ ਸਿਹਤ ਅਫਸਰ ਡਾ. ਤਰਸੇਮ ਸਿੰਘ, ਜਿਲਾ ਐਪੀਡੀਮੋਲੋਜਿਸਟ ਡਾ. ਸੁਨੀਤਾ ਸ਼ਰਮਾ, ਮੈਡੀਕਲ ਅਫਸਰ ਡਾ. ਐਮ.ਐਲ ਅੱਤਰੀ, ਡਾ. ਪ੍ਰਿਅੰਕਾ, ਐਨ.ਜੀ.ਓ ਪਠਾਨਕੋਟ ਵਿਕਾਸ ਮੰਚ ਤੋਂ ਨਰਿੰਦਰ ਕਾਲਾ ਆਦਿ ਹਾਜ਼ਰ ਸਨ।
ਇਸ ਮੋਕੇ ਜਿਲਾ੍ਹ ਟੀਕਾਕਰਨ ਅਫਸਰ ਡਾ. ਕਿਰਨ ਬਾਲਾ ਨੇ ਨੈਸ਼ਨਲ ਪਲਸ ਪੋਲਿਓ ਰਾਊਂਡ ਬਾਰੇ ਦੱਸਦਿਆਂ ਕਿਹਾ ਕਿ ਪੋਲਿਓ ਦੀ ਬੀਮਾਰੀ ਨੂੰ ਖਤਮ ਕਰਨ ਵਾਸਤੇ  ਵੈਕਸੀਨੇਸ਼ਨ ਦੇ ਰਾਂਉਡ ਕਰਾਏ ਜਾਂਦੇ ਹਨ।ਭਾਵੇਂ 27 ਮਾਰਚ 2014 ਨੂੰ ਵਿਸ਼ਵ ਸਿਹਤ ਸੰਗਾਠਨ (8) ਵਲੋਂ ਭਾਰਤ ਨੂੰ ਪੋਲੀਓ ਮੁਕਤ ਖ਼ਿੱਤੇ ਦਾ ਦਰਜਾ ਦੇ ਦਿੱਤਾ ਗਿਆ ਸੀ, ਪਰ ਫਿਰ ਵੀ ਇਹ ਮੁਹਿੰਮ ਇਸ ਕਰਕੇ ਚਲਾਈ ਜਾ ਰਹੀ ਹੈ ਕਿਊਕਿ ਦੁਨਿਆਂ ਅੰਦਰ ਅੱਜੇ ਵੀ ਵਾਇਲਡ ਪੋਲੀਓ ਵਾਇਰਸ ਦਾ ਸੰਚਾਰ ਜਾਰੀ ਹੈ।ਸਾਡੇ ਗੁਆਂਢੀ ਦੇਸ਼ਾਂ ਜਿਵੇਂ ਪਾਕਿਸਤਾਨ, ਅਫਗਾਨੀਸਤਾਨ ਮੁਲਕਾਂ ਵਿੱਚ ਇਸ ਵਾਇਰਸ ਦੇ ਸੰਚਾਰ ਨੂੰ ਰੱਦ ਨਹੀਂ ਕੀਤਾ ਜਾ ਸਕਦਾ।
ਨੈਸ਼ਨਲ ਪਲਸ ਪੋਲਿਓ ਦੇ ਪਹਿਲੇ ਰਾਊਂਡ ਤੋ ਬਾਅਦ ਰਾੳਂੂਡ ਦੋ ਦੀ ਜਿਲੇ੍ਹ ਅੰਦਰ ਸ਼ੂਰੁਆਤ ਕੀਤੀ ਗਈ ਹੈ।ਇਸ ਰਾਊਂਡ ਦੌਰਾਨ ਜਿਲਾ ਅਤੇ ਬਲਾਕ ਪੱਧਰ ਤੇ 0-5 ਸਾਲ ਤੱਕ ਦੇ 69,432 ਬੱਚਿਆਂ ਨੂੰ ਪੋਲਿਓ ਰੋਕੂ ਬੂੰਦਾਂ ਪਿਲਾਈਆਂ ਜਾਣਗੀਆਂ।ਉਨਾਂ ਅੱਗੇ ਦੱਸਿਆ ਕਿ ਅੱਜ ਬੂਥ ਐਕਟੀਵਿਟੀ ਰਾਹੀਂ ਅਤੇ 12 ਤੇ 13 ਮਾਰਚ ਨੂੰ ਹਾਊਸ ਟੂ ਹਾਊਸ ਐਕਟੀਵਿਟੀ ਰਾਹੀਂ 0-5 ਸਾਲ ਤੱਕ ਦੇ ਬੱਚਿਆਂ ਨੂੰ ਪੋਲਿਓ ਤੋ ਬਚਾਉਣ ਲਈ ਪੋਲਿਓ ਰੋਕੋ ਬੂੰਦਾਂ ਪਿਲਾਈਆਂ ਜਾਣਗੀਆਂ।ਇਸ ਲਈ ਜਿਲਾ ਪਠਾਨਕੋਟ ਦੇ 0 ਤੋਂ 5 ਸਾਲ ਤੱਕ ਦੇ ਸਾਰੇ ਬੱਚਿਆਂ ਦੇ ਮਪਿਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਇਸ ਰਾਉਂਡ ਦੋਰਾਨ ਆਪਣੇ ਘਰ ਦੇ ਨੇੜੇ ਦੇ ਪੋਲੀਓ ਬੂਥ ਤੇ ਦੋ ਬੂੰਦਾਂ ਜਿੰਦਗੀ ਦੀਆਂ ਪਿਲਾਉਣ ਵਾਸਤੇ ਜਰੂਰ ਲੈਕੇ ਜਾਣ ਤਾਂ ਕਿ ਬੱਚਿਆ ਨੂੰ ਪੋਲੀਓ ਵਰਗੀ ਨਾਮੁਰਾਦ ਬੀਮਾਰੀ ਤੋਂ ਬਚਾਇਆ ਜਾ ਸਕੇ।ਇਸ ਰਾਊਂਡ ਤਹਿਤ ਜਿਲ੍ਹੇ ਵਿੱਚ 523 ਬੂਥ ਲਗਾਏ ਗਏ ਹਨ, ਜਿਨਾਂ ਵਿਚੋਂ 495 ਫੀਕਸਡ ਬੂਥ, 17 ਟਰਾਂਜਿਟ ਅਤੇ 11 ਮੋਬਾਬਿਲ ਟੀਮਾਂ ਵੀ ਸ਼ਾਮਿਲ ਹਨ।ਇਸ ਤੋ ਇਲਾਵਾ 1992 ਸਿਹਤ ਵਿਭਾਗ ਦੇ ਕਰਮਚਾਰੀ ਅਤੇ ਵੱਖ ਵੱਖ ਐਨ.ਜੀ.ਓ ਵੀ ਆਪਣਾ ਸਹਿਯੋਗ ਦੇਣਗੇ ਤਾਂ ਕਿ 0 ਤੋਂ 5 ਸਾਲ ਤੱਕ ਦਾ ਕੋਈ ਵੀ ਬੱਚਾ ਦੋ ਬੂੰਦਾਂ ਜਿੰਦਗੀ ਦੀਆਂ ਪੀਣ ਤੋਂ ਵਾਂਝਾ ਨਾ ਰਹਿ ਜਾਵੇ।

Check Also

ਖ਼ਾਲਸਾ ਕਾਲਜ ਨੇ ਬਾਇਓਟੈਕਨਾਲੋਜੀ ਦੇ ਖੇਤਰ ’ਚ ਪੇਟੈਂਟ ਪ੍ਰਾਪਤ ਕੀਤਾ

ਅੰਮ੍ਰਿਤਸਰ, 24 ਮਈ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਨੇ ਇੱਕ ਵਾਰ ਫ਼ਿਰ ਵਿਗਿਆਨਕ ਡੇਟਾ …

Leave a Reply