ਅੰਮ੍ਰਿਤਸਰ, 14 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ) – ਏ.ਪੀ.ਐਲ (ਅਮਨਦੀਪ ਪ੍ਰੀਮੀਅਰ ਲੀਗ)-2018 ਕ੍ਰਿਕੇਟ ਲੀਗ ਦੇ ਤੀਜੇ ਦਿਨ ਦੋ ਬਹੁਤ ਹੀ
ਜ਼ਬਰਦਸਤ ਮੈਚ ਹੋਏ ਪਹਿਲੇ ਮੈਚ ‘ਚ ਮੁਕਾਬਲਾ ਆਰ.ਆਰ ਸਪੋਰਟਸ, ਦਿੱਲੀ ਅਤੇ ਹਰਭਜਨ ਅਕੈਡਮੀ, ਜਲੰਧਰ ਦਰਮਿਆਨ ਹੋਇਆ ਜਿਸ ‘ਚ ਆਰ.ਆਰ ਦਿੱਲੀ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕੀਤੀ ਹਰਭਜਨ ਅਕੈਡਮੀ ਨਿਰਧਾਰਿਤ 20 ਓਵਰਾਂ ‘ਚ ਪਰਗਟ ਸਿੰਘ ਦੀਆਂ 22 ਗੇਂਦਾਂ ‘ਤੇ 54 ਦੌੜਾਂ, ਹਿਮਾੰਸ਼ੁ ਸ਼ਰਮਾ ਦੀਆਂ 32 ਗੇਂਦਾਂ ‘ਤੇ 50 ਦੌੜਾਂ ਦੀ ਮਦਦ ਨਾਲ 189 ਦੌੜਾਂ ਬਣਾਈਆਂ ਜਿਸਦੇ ਜਵਾਬ ‘ਚ ਆਰਆਰ ਸਪੋਰਟਸ ਦੀ ਟੀਮ ਨੇ 17 ਓਵਰਾਂ ‘ਚ 191 ਦੌੜਾਂ ਬਣਾ ਕੇ ਇਹ ਮੈਚ ਜਿੱਤ ਲਿਆ।ਜਿਸ ‘ਚ ਅਮਨ ਖਤਰੀ ਦੇ 43 ਗੇਂਦਾਂ ‘ਤੇ ਨਾਬਾਦ 76 ਰੰਨ, ਵਰਿੰਦਰ ਦਹੀਆ ਦੇ 26 ਗੇਂਦਾਂ ‘ਤੇ 58 ਰਨ ਅਤੇ ਹਿਮਾੰਸ਼ੁ ਰਾਣਾ ਦੇ 33 ਗੇਂਦਾਂ ‘ਤੇ ਨਾਬਾਦ 54 ਰਨ ਸ਼ਾਮਿਲ ਸੀ ਮੈਨ ਆਫ਼ ਦੀ ਮੈਚ ਅਮਨ ਖੱਤਰੀ ਨੂੰ ਐਲਾਨਿਆ ਗਿਆ।
ਦੂਜਾ ਮੈਚ ਮੇਜਬਾਨ ਏ.ਸੀ.ਏ ਅਤੇ ਐਫ.ਸੀ.ਸੀ, ਦਿੱਲੀ ਦਰਮਿਆਨ ਖੇਡਿਆ ਗਿਆ ਜਿਸ ‘ਚ ਟਾਸ ਜਿੱਤ ਕੇ ਏ.ਸੀ.ਏ ਨੇ ਪਹਿਲਾਂ ਗੇਂਦਬਾਜ਼ੀ ਦਾ ਫੈਸਲਾ ਕੀਤਾ।ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਐਫ.ਸੀ.ਸੀ ਦੀ ਟੀਮ ਨੇ ਬਹੁਤ ਵਧੀਆ ਖੇਡ ਦਾ ਪ੍ਰਦਰਸ਼ਨ ਕੀਤਾ ਅਤੇ ਨਿਰਧਾਰਿਤ 20 ਓਵਰਾਂ ‘ਚ ਸ਼ਾਨਦਾਰ 218 ਦੌੜਾਂ ਬਣਾਈਆਂ।ਤਲਵਿੰਦਰ ਸਿੰਘ ਦੇ 32 ਗੇਂਦਾਂ ‘ਤੇ 61 ਦੌੜਾਂ ਅਤੇ ਮਨੀਸ਼ ਸਿਹਰਾਵਤ ਨੇ 31 ਗੇਂਦਾਂ ‘ਤੇ 64 ਦੌੜਾਂ ਦਾ ਯੌਗਦਾਨ ਪਾਇਆ।ਜਵਾਬ ‘ਚ ਬੱਲੇਬਾਜ਼ੀ ਕਰਨ ਉਤਰੀ ਏ.ਸੀ.ਏ ਦੀ ਟੀਮ ਨੇ ਵੀ ਬੱਲੇਬਾਜ਼ੀ ‘ਚ ਬੇਹੱਦ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਹਿਤੇਨ ਦਲਾਲ ਦੀ 57 ਗੇਂਦਾਂ ‘ਚ ਸ਼ਾਨਦਾਰ 125 ਦੌੜਾਂ ਦੀ ਨਾਬਾਦ ਆਤਿਸ਼ੀ ਪਾਰੀ ਅਤੇ ਕੇ.ਪੀ ਸਿੰਘ ਦੇ 30 ਗੇਂਦਾਂ ‘ਤੇ 57 ਰਨਾਂ ਦੀ ਬਦੌਲਤ 16.5 ਓਵਰਾਂ ‘ਚ ਹੀ 221 ਦੌੜਾਂ ਬਣਾ ਕੇ ਜਿੱਤ ਦਾ ਸਵਾਦ ਚੱਖ ਲਿਆ।ਹਿਤੇਨ ਦਲਾਲ ਨੇ ਟੂਰਨਾਮੈਂਟ ਦਾ ਪਹਿਲਾ ਸੈਂਕੜਾ ਲਾਇਆ ਅਤੇ ਮੈਨ ਆਫ਼ ਦੀ ਮੈਚ ਚੁਣਿਆ ਗਿਆ ਅਤੇ ਚਮਚਮਾਉਂਦੀ ਟਰਾਫ਼ੀ ਤੋਂ ਇਲਾਵਾ 11,000/- ਰੁਪੇ ਦਾ ਨਗਦ ਇਨਾਮ ਵੀ ਦਿੱਤਾ ਗਿਆ।
ਅੱਜ ਦੇ ਮੈਚਾਂ ‘ਚ ਮਮਤਾ ਦੱਤਾ, ਪ੍ਰਧਾਨ ਪੰਜਾਬ ਮਹਿਲਾ ਕਾਂਗਰਸ ਤੇ ਕੌਂਸਲਰ ਅਤੇ ਅਮਰੀਕਾ ਤੋਂ ਡਾ. ਜਸਵਿੰਦਰ ਸਿੰਘ ਢਿੱਲੋਂ ਮੁੱਖ ਮਹਿਮਾਨ ਵਜੋਂ ਉਚੇਚੇ ਤੌਰ ‘ਤੇ ਪਹੁੰਚੇ।ਜਿਨ੍ਹਾਂ ਨੇ ਦੋਵਾਂ ਮੈਚਾਂ ਦੇ ਮੈਨ ਆਫ਼ ਦਾ ਮੈਚਾਂ ਨੂੰ ਸਨਮਾਨਿਤ ਕੀਤਾ।ਇਸ ਤੋਂ ਇਲਾਵਾ ਤਰਨ ਤਾਰਨ ਦੇ ਏ.ਡੀ.ਸੀ ਸੰਦੀਪ ਰਿਸ਼ੀ ਵੀ ਮੈਚ ਦੇਖਣ ਲਈ ਪਹੁੰਚੇ।
Check Also
ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਚਨਬੱਧ – ਪ੍ਰੋ. ਕਰਮਜੀਤ ਸਿੰਘ
ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …
Punjab Post Daily Online Newspaper & Print Media