ਪਠਾਨਕੋਟ, 14 ਮਾਰਚ (ਪੰਜਾਬ ਪੋਸਟ ਬਿਊਰੋ) – ਕੋਰਟ ਕੰਪਲੈਕਸ ਵਿੱਚ ਬਾਰ ਐਸੋਸੀਏਸ਼ਨ ਪਠਾਨਕੋਟ ਵਲੋਂ ਖੂਨ ਦਾਨ ਕੈਂਪ 17 ਮਾਰਚ ਨੂੰ ਲਗਾਇਆ ਜਾ
ਰਿਹਾ ਹੈ।ਇਹ ਜਾਣਕਾਰੀ ਮਾਨਯੋੋਗ ਜਿਲ੍ਹਾ ਅਤੇ ਸੈਸ਼ਨ ਜੱਜ-ਸਹਿਤ- ਚੇਅਰਮੈਨ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਪਠਾਨਕੋਟ ਡਾ. ਤੇਜਵਿੰਦਰ ਸਿੰਘ ਨੇ ਦਿੱਤੀ।
ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਕੈਂਪ ਵਿੱਚ ਲਲਿਤ ਮੋਹਣ ਡੋਗਰਾ ਪ੍ਰਧਾਨ ਬਾਰ-ਐਸੋਸੀਏਸਨ ਪਠਾਨਕੋਟ ਅਤੇ ਉਨਾ ਦੀ ਟੀਮ ਅਤੇ ਵਕੀਲ ਸਾਹਿਬਾਨ ਦਾ ਬਹੁਤ ਵੱਡਾ ਯੋਗਦਾਨ ਹੈ ਇਸ ਕੈਂਪ ਦੇ ਵਿਚ ਕਰੀਬ 33 ਵਕੀਲ ਅਵੀਲਭ, ਨੀਤਿਨ ਡੋਗਰਾ, ਅਮਨ, ਜਸਵੰਤ, ਰਵਿੰਦਰ ਜੱਗੀ, ਐਮ.ਐਸ ਠਾਕੁਰ, ਪਵਨ, ਰਵਿੰਦਰ ਭੰਡਾਰੀ, ਬਲਵਿੰਦਰ ਸੈਣੀ, ਭਾਣੂ ਪ੍ਰਤਾਪ, ਨਵਦੀਪ ਸੈਣੀ, ਅਦਿਤਅ ਸੁਦਨ, ਤਜਿੰਦਰ ਕੁਮਾਰ, ਸ੍ਰੀਮਤੀ ਸੁਖਵਿੰਦਰ ਕੋਰ, ਸ੍ਰੀਮਤੀ ਮਮਤਾ, ਗੋਰਵ ਸਹਿਰੀਆ, ਵਿਜੇ ਅਬਰੋਲ, ਮਤਿੰਦਰ ਮਹਾਜਨ, ਅੰਕੁਰ ਡਡਵਾਲ, ਪਰਾਗ, ਅਜੇ ਡਡਵਾਲ, ਸ੍ਰੀਮਤੀ ਰਖਿਆ ਦੇਵੀ, ਮਿਸ ਪ੍ਰਿਆ, ਅਸ਼ੀਸ਼ ਕਪੁਰ, ਰਜੇਸ਼ ਕਪੁਰ, ਅਜੇ ਸਰਮਾ, ਅਮਰਜੀਤ, ਜੇ.ਪੀ ਸਿੰਘ, ਬੂਟੀ ਰਾਮ, ਸਰਵਜੀਤ ਸਿੰਘ, ਮੁਨੀਸ਼ ਸੈਣੀ, ਮਿਸ ਸਬਨਮ ਅਤੇ ਸੁਲੱਖਣ ਸਿੰਘ ਅਤੇ ਬਾਕੀ ਸਟਾਫ ਵੱਲੋ ਵੀ ਹਿੱਸਾ ਲਿਆ ਜਾਣਾ ਹੈ।ਉਨ੍ਹਾਂ ਕਿਹਾ ਕਿ ਦਾਨ ਕੀਤਾ ਖੂਨ ਕਿਸੇ ਵਿਅਕਤੀ ਦੀ ਜਿੰਦਗੀ ਬਚਾ ਸਕਦਾ ਹੈ ਅਤੇ ਸਭ ਨੂੰ ਚਾਹੀਦਾ ਹੈ ਕਿ ਇਸ ਸਮਾਜ ਭਲਾਈ ਦੇ ਕੰਮ ਵਿੱਚ ਆਪ ਹਿੱਸਾ ਲਈਏ ਅਤੇ ਦੁਸਰਿਆਂ ਨੂੰ ਵੀ ਜਾਗਰੁਕ ਕਰੀਏ।
Check Also
ਸਰਬੱਤ ਦਾ ਭਲਾ ਟਰੱਸਟ ਵੱਲੋਂ ਸਿਵਲ ਹਸਪਤਾਲ ਵਿਖੇ ਮੁਫ਼ਤ ਡਾਇਲਸਿਸ ਕਿੱਟਾਂ ਭੇਂਟ
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਹਸਪਤਾਲ ਪ੍ਰਬੰਧਨ ਨੂੰ ਸੌਂਪੀਆਂ ੪੮ ਕਿੱਟਾਂ ਅੰਮ੍ਰਿਤਸਰ, 19 ਅਗਸਤ …
Punjab Post Daily Online Newspaper & Print Media